ਪੰਜਾਬ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ। ਹਲਕਾ ਦਾਖਾ ਦੇ ਵਿਧਾਇਕ ਦੀ ਚੋਣ ਵਿੱਚ ਪੰਜਾਬ ਦੀਆਂ ਮੁੱਖ ਪਾਰਟੀਆਂ ਮੈਦਾਨ ਵਿੱਚ ਹਨ। ਜਿਨ੍ਹਾਂ ਵਿੱਚ ਹੁਕਮਰਾਨ ਧਿਰ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਮੈਦਾਨ ਵਿੱਚ ਹਨ। ਇਸ ਚੋਣ ਵਿੱਚ ਸਿਆਸੀ ਮੁੱਦੇ ਗਾਇਬ ਦਿਖਾਈ ਦੇ ਰਹੇ ਹਨ। ਵੋਟਰਾਂ ਨੂੰ ਕਿਸ ਚੀਜ਼ ਦੀ ਲੋੜ ਹੈ। ਇਸ ਮੁੱਦੇ ਤੇ ਕੋਈ ਵਿਚਾਰ ਨਹੀਂ ਕਰ ਰਿਹਾ। ਇਸ ਇਲਾਕੇ ਵਿਚ ਕਾਲੇ ਪੀਲੀਏ ਦੀ ਭਰਮਾਰ ਹੈ। ਬੁੱਢੇ ਨਾਲੇ ਦਾ ਦੂਸ਼ਿਤ ਪਾਣੀ ਇਲਾਕੇ ਦੇ ਲੋਕਾਂ ਲਈ ਬਿਮਾਰੀਆਂ ਪੈਦਾ ਕਰ ਰਿਹਾ ਹੈ।
ਦੂਸਰੇ ਇਲਾਕੇ ਦੇ ਲੋਕ ਇਸ ਇਲਾਕੇ ਵਿੱਚ ਆਪਣੀਆਂ ਲੜਕੀਆਂ ਦੇ ਵਿਆਹ ਕਰਨ ਲਈ ਵੀ ਰਾਜ਼ੀ ਨਹੀਂ ਹਨ। ਇਸ ਵਿਧਾਨ ਸਭਾ ਹਲਕੇ ਦੇ ਬਲੀਪੁਰ ਪਿੰਡ ਵਿੱਚ ਆ ਕੇ ਬੁੱਢਾ ਨਾਲਾ ਖ਼ਤਮ ਹੋ ਜਾਂਦਾ ਹੈ। ਇਹ ਦਰਿਆ ਸਤਲੁਜ ਵਿੱਚ ਹੀ ਮਿਲ ਜਾਂਦਾ ਹੈ। ਇਹ ਨਾਲਾ ਕੂੰਮਕਲਾਂ ਤੋਂ ਮਾਛੀਵਾੜਾ ਹੁੰਦਾ ਹੋਇਆ ਲੁਧਿਆਣਾ ਤੋਂ ਲੰਘ ਕੇ ਬਲੀਪੁਰ ਵਿੱਚ ਆਕੇ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ। ਇਸ ਬੁੱਢੇ ਨਾਲੇ ਦਾ ਪਾਣੀ ਬਹੁਤ ਜ਼ਿਆਦਾ ਗੰਦਾ ਹੋ ਗਿਆ ਹੈ।
ਇਹ ਪਾਣੀ ਧਰਤੀ ਵਿੱਚ ਪੀਣ ਵਾਲੇ ਪਾਣੀ ਨਾਲ ਮਿਲ ਕੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਛੋਟੇ ਛੋਟੇ ਬੱਚੇ ਵੀ ਬਿਮਾਰੀਆਂ ਤੋਂ ਪੀੜਤ ਹਨ। ਕਾਲੇ ਪੀਲੀਏ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਲੋਕ ਪ੍ਰੇਸ਼ਾਨ ਹਨ। ਇਸ ਇਲਾਕੇ ਵਿੱਚ ਆ ਕੇ ਨੇਤਾ ਪਾਣੀ ਨਹੀਂ ਪੀਂਦੇ। ਸਗੋਂ ਆਪਣਾ ਪਾਣੀ ਬੋਤਲਾਂ ਵਿੱਚ ਪਾ ਕੇ ਨਾਲ ਲੈ ਕੇ ਆਉਂਦੇ ਹਨ। ਲੋਕ ਤਾਂ ਇਹ ਵੀ ਮੰਨਦੇ ਹਨ ਕਿ ਨੇਤਾ ਲੋਕ ਇਸ ਇਲਾਕੇ ਦਾ ਦੁੱਧ ਵੀ ਪੀਣ ਨੂੰ ਤਿਆਰ ਨਹੀਂ।
ਕਿਉਂਕਿ ਪਸ਼ੂ ਇੱਥੋਂ ਦਾ ਦੂਸ਼ਿਤ ਪਾਣੀ ਪੀਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਗਲੀਆਂ ਨਾਲੀਆਂ ਬਣਾਉਣ ਵੱਲ ਵੀ ਕੋਈ ਧਿਆਨ ਨਾ ਦਿੱਤਾ। ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਕਿਸੇ ਨੂੰ ਪਰਵਾਹ ਹੀ ਨਹੀਂ ਹੈ। ਉਹ ਆਉਣ ਵਾਲੇ ਨੇਤਾਵਾਂ ਅੱਗੇ ਆਪਣੇ ਦੁੱਖੜੇ ਸੁਣਾਉਂਦੇ ਰਹਿੰਦੇ ਹਨ। ਇਸ ਇਲਾਕੇ ਦੇ ਲੋਕਾਂ ਦੀ ਔਸਤ ਉਮਰ ਵੀ ਬੀਮਾਰੀਆਂ ਕਾਰਨ ਘਟਦੀ ਜਾ ਰਹੀ ਹੈ। ਚੋਣ ਪ੍ਰਚਾਰ ਪੂਰੇ ਜ਼ੋਰਾਂ ਤੇ ਹੈ। ਪਰ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਦੇ ਮੁੱਦੇ ਗਾਇਬ ਹਨ। ਪਤਾ ਨਹੀਂ ਕਦੋਂ ਉਨ੍ਹਾਂ ਦੀਆਂ ਮੁੱਖ ਲੋੜਾਂ ਵੱਲ ਨੇਤਾ ਲੋਕ ਧਿਆਨ ਦੇਣਗੇ।
Home / ਤਾਜਾ ਜਾਣਕਾਰੀ / ਇਸ ਪਿੰਡ ਚ ਲੋਕ ਨਹੀਂ ਵਿਆਹੁੰਦੇ ਆਪਣੇ ਬੱਚੇ, ਬਾਹਰੋਂ ਆਉਣ ਵਾਲੇ ਇਸ ਪਿੰਡ ਦਾ ਪਾਣੀ ਤੇ ਦੁੱਧ ਪੀਣ ਤੋਂ ਵੀ ਡਰਦੇ ਨੇ, ਜਾਣੋ ਮਾਮਲਾ
Check Also
ਹੁਣੇ ਹੁਣੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਆਈ ਇਹ ਮਾੜੀ ਖਬਰ – ਪਰਮਾਤਮਾ ਭਲੀ ਕਰੇ
ਕਰਤਾਰਪੁਰ ਸਾਹਿਬ ਦੇ ਲੰਘੇ ਬਾਰੇ ਆਈ ਇਹ ਮਾੜੀ ਖਬਰ ਚੰਡੀਗੜ੍ਹ: ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ …