Breaking News
Home / ਰਾਜਨੀਤੀ / ਕਨੇਡਾ ਜਾਣਾ ਸੀ ਪਰ ਜਾਲਮਾਂ ਨੇ ਕਰਤਾ ਇਹ ਕਾਂਡ , ਇਲਾਕੇ ਚ ਛਾਇਆ ਸੋਗ ਮੱਚੀ ਹਾਹਾਕਾਰ

ਕਨੇਡਾ ਜਾਣਾ ਸੀ ਪਰ ਜਾਲਮਾਂ ਨੇ ਕਰਤਾ ਇਹ ਕਾਂਡ , ਇਲਾਕੇ ਚ ਛਾਇਆ ਸੋਗ ਮੱਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿੱਚ ਕਰਾਈਮ ਦੇ ਨਾਲ ਸਬੰਧਤ ਵਾਰਦਾਤਾਂ ਦੇ ਵਿੱਚ ਲਗਾਤਾਰ ਹੀ ਵਾਧਾ ਹੋ ਰਿਹਾ ਹੈ ਹਰ ਰੋਜ਼ ਹੀ ਅ-ਪ-ਰਾ-ਧੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਘਟਨਾ ਨੂੰ ਅੰਜਾਮ ਦਿੰਦੇ ਹਨ। ਬੇਸ਼ਕ ਪੁਲੀਸ ਦੇ ਵੱਲੋਂ ਅਜਿਹੇ ਅਪਰਾਧੀਆਂ ਨੂੰ ਰੋਕਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ । ਪਰ ਇਹਨਾਂ ਦੋਸ਼ੀਆਂ ਦੇ ਹੌਸਲੇ ਏਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਇਨ੍ਹਾਂ ਦੇ ਵੱਲੋਂ ਬਿਨਾਂ ਕਿਸੇ ਡਰ ਦੇ ਸ਼ਰ੍ਹੇਆਮ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ । ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ, ਪੰਜਾਬ ਦੇ ਵਿੱਚ ਵੀ ਲਗਾਤਾਰ ਅਜਿਹੀਆਂ ਵਾਰਦਾਤਾਂ ਵਧ ਰਹੀਆਂ ਹਨ ।

ਜਿਸ ਕਾਰਨ ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਅਜਿਹੀ ਹੀ ਇੱਕ ਘਟਨਾ ਵਾਪਰੀ ਹੈ ਖੰਨਾ ਦੇ ਵਿੱਚ । ਜਿੱਥੇ ਖੰਨਾ ਦੇ ਸੰਘਣੀ ਆਬਾਦੀ ਵਾਲੇ ਆਹਲੂਵਾਲੀਆ ਇਲਾਕੇ ਦੇ ਵਿਚ ਇਕ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਆਲੇ ਦੁਆਲੇ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉੱਥੇ ਹੀ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਔਰਤ ਇਕੱਲੀ ਹੀ ਆਪਣੇ ਘਰ ਦੇ ਵਿੱਚ ਰਹਿੰਦੀ ਸੀ ਅਤੇ ਉਸ ਨੇ ਕੁਝ ਦਿਨਾਂ ਤੱਕ ਕੈਨੇਡਾ ਜਾਣਾ ਸੀ ।

ਔਰਤ ਦਾ ਇੱਕ ਪੁੱਤਰ ਜੋ ਕਨੇਡਾ ਵਿੱਚ ਹੈ ਅਤੇ ਦੂਜਾ ਪੁੱਤਰ ਉਨ੍ਹਾਂ ਦਾ ਖੰਨਾ ਵਿਚ ਹੀ ਰਹਿੰਦਾ ਹੈ । ਇਹ ਔਰਤ ਬੀਤੇ ਦਿਨ ਗਣਪਤੀ ਤਿਉਹਾਰ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਤੇ ਦਾਤ ਆਪਣੇ ਘਰ ਵਾਪਿਸ ਆਈ ਸੀ । ਜਦੋਂ ਕੰਮ ਵਾਲੀ ਲੜਕੀ ਸਵੇਰੇ ਪਹੁੰਚੀ ਤਾਂ ਉਸ ਨੂੰ ਔਰਤ ਦੀ ਮੌਤ ਬਾਰੇ ਪਤਾ ਲੱਗਿਆ ਤੇ ਉਸ ਦੇ ਵੱਲੋਂ ਆਲੇ ਦੁਆਲੇ ਦੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ । ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚੀ ਅਤੇ ਨਾਲ ਹੀ ਫਿੰਗਰ ਪ੍ਰਿੰਟ ਮਾਹਰਾਂ ਨੂੰ ਵੀ ਬੁਲਾਇਆ ਗਿਆ ।

ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਗਲਾ ਘੋਟ ਕੇ ਕਤਲ ਕੀਤਾ ਗਿਆ ਸੀ । ਮਰਨ ਤੋਂ ਪਹਿਲਾਂ ਉਸ ਦੇ ਹੱਥ ਪੈਰ ਵੀ ਦੋਸ਼ੀਆਂ ਦੇ ਵੱਲੋਂ ਬੰਨ੍ਹੇ ਗਏ ਸਨ । ਫਿਲਹਾਲ ਪੁਲੀਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਬਾਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਜੋ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!