Breaking News
Home / ਰਾਜਨੀਤੀ / ਕੁੜੀ ਨੂੰ ਮਿਲਣ ਗਏ ਮੁੰਡੇ ਦੀ ਮੌਤ ਬਾਰੇ ਆਖਰ ਹੋਇਆ ਇਹ ਵੱਡਾ ਖੁਲਾਸਾ ਇਹ ਸੀ ਪੂਰਾ ਮਾਮਲਾ

ਕੁੜੀ ਨੂੰ ਮਿਲਣ ਗਏ ਮੁੰਡੇ ਦੀ ਮੌਤ ਬਾਰੇ ਆਖਰ ਹੋਇਆ ਇਹ ਵੱਡਾ ਖੁਲਾਸਾ ਇਹ ਸੀ ਪੂਰਾ ਮਾਮਲਾ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ। ਜਿੱਥੇ ਸਮਾਜਿਕ ਕਦਰਾਂ ਕੀਮਤਾਂ ਉਪਰ ਸਵਾਲ ਖੜਾ ਕਰ ਦਿੰਦੇ ਹਨ। ਅੱਜ ਦੇ ਸਮੇਂ ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਵਧੀਆ ਪਰਵਰਿਸ਼ ਕੀਤੀ ਜਾਂਦੀ ਹੈ। ਉਥੇ ਹੀ ਉਨ੍ਹਾਂ ਦੇ ਵਧੀਆ ਭਵਿੱਖ ਲਈ ਕਈ ਤਰ੍ਹਾਂ ਦੇ ਸੁਪਨੇ ਵੇਖ਼ੇ ਜਾਂਦੇ ਹਨ। ਉਥੇ ਹੀ ਅੱਜ ਦੀ ਨੌਜਵਾਨ ਪੀੜ੍ਹੀ ਜਵਾਨੀ ਤੇ ਵਿਚ ਪੈਰ ਧਰਦਿਆਂ ਕਈ ਤਰਾਂ ਦੇ ਗਲਤ ਰਸਤੇ ਤੇ ਵੀ ਚਲੇ ਜਾਂਦੀ ਹੈ। ਉਥੇ ਹੀ ਬੱਚੇ ਵੱਲੋਂ ਅਣਜਾਣੇ ਵਿੱਚ ਕੁਝ ਗਲਤੀਆਂ ਕਰ ਦਿੱਤੀਆਂ ਜਾਂਦੀਆਂ ਹਨ। ਜਿਸ ਦਾ ਨਤੀਜਾ ਬੁਰੀ ਤਰਾਂ ਭੁਗਤਣਾ ਪੈ ਜਾਂਦਾ ਹੈ। ਬੱਚੇ ਵੱਲੋਂ ਕੀਤੀ ਗਲਤੀ ਦੀ ਸਜ਼ਾ ਮਾਪਿਆਂ ਤੱਕ ਨੂੰ ਵੀ ਸਾਰੀ ਉਮਰ ਭੋਗਣੀ ਪੈਂਦੀ ਹੈ।

ਕੁੜੀ ਨੂੰ ਮਿਲਣ ਗਏ ਮੁੰਡੇ ਦੀ ਹੋਈ ਮੌਤ ਦਾ ਵੱਡਾ ਖੁਲਾਸਾ ਹੋਇਆ ਹੈ ਜਿੱਥੇ ਕਤਲ ਕਰਕੇ ਲਾਸ਼ ਖੇਤਾਂ ਵਿੱਚ ਸੁੱਟੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦੇ ਪੀਲੀ-ਭੀਤ ਤੋਂ ਸਾਹਮਣੇ ਆਈ ਹੈ। ਜਿੱਥੇ ਪਿੰਡ ਮਨਹਰੀਆ ਦੇ 15 ਸਾਲਾਂ ਦੇ ਨੌਜਵਾਨ ਹਰਚਰਨ ਸਿੰਘ ਦਾ ਕ-ਤ-ਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਇਸ ਮਾਮਲੇ ਦੀ ਜਾਣਕਾਰੀ ਸਾਹਮਣੇ ਮਿਲਣ ਤੇ ਪਤਾ ਲੱਗਾ ਹੈ ਕਿ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਸੀ ਜਿਥੇ ਲੜਕੀ ਵੱਲੋਂ ਫੋਨ ਕਰਕੇ ਲੜਕੀ ਨੂੰ ਆਪਣੇ ਘਰ ਬੁਲਾਇਆ ਗਿਆ ਸੀ।

ਉੱਥੇ ਹੀ ਲੜਕਾ ਇਹ ਕਹਿੰਦੇ ਹੋਏ ਲੜਕੀ ਦੇ ਘਰ ਮਿਲਣ ਗਿਆ ਸੀ ਕਿ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਹੈ। ਲੜਕੇ ਦੇ ਸ਼ਾਮ ਤੱਕ ਘਰ ਨਾ ਪਰਤਣ ਤੇ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ। ਦੂਸਰੇ ਦਿਨ ਇਸ ਨੌਜਵਾਨ ਦੀ ਲਾਸ਼ ਗੰਨੇ ਦੇ ਖੇਤਾਂ ਵਿਚੋਂ ਬਰਾਮਦ ਕੀਤੀ ਗਈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਸੀ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 8 ਸਤੰਬਰ ਨੂੰ ਕੁੜੀ ਵੱਲੋਂ ਫੋਨ ਕਰਕੇ ਇਸ ਨੌਜਵਾਨ ਨੂੰ ਆਪਣੇ ਘਰ ਬੁਲਾਇਆ ਗਿਆ ਸੀ। ਉੱਥੇ ਹੀ ਲੜਕੀ ਮਨਪ੍ਰੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਲੜਕੇ ਦਾ ਕਤਲ ਬਿਜਲੀ ਦਾ ਕਰੰਟ ਲਗਾ ਕੇ ਕਰ ਦਿੱਤਾ ਗਿਆ।

ਉਸ ਤੋਂ ਬਾਅਦ ਉਸ ਦੀ ਲਾਸ਼ ਨੂੰ ਗੰਨੇ ਦੇ ਖੇਤ ਵਿੱਚ ਸੁੱਟ ਦਿੱਤਾ ਗਿਆ ਸੀ। ਪੀੜਤ ਪਰਿਵਾਰ ਵੱਲੋਂ ਹੁਣ ਦੋਸ਼ੀ ਲੜਕੀ ,ਉਸਦੀ ਮਾਂ ਅਤੇ 4 ਹੋਰ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਲੜਕੇ ਦੇ ਪਰਿਵਾਰ ਦੇ ਕਹਿਣ ਉੱਪਰ ਹੀ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਸ ਵੱਲੋਂ ਦੋਸ਼ੀ ਲੜਕੀ ਅਤੇ ਉਸ ਦੀ ਮਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ। ਲੜਕੇ ਦੇ ਪਰਿਵਾਰ ਵੱਲੋਂ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!