Breaking News
Home / ਰਾਜਨੀਤੀ / ਘੋਰ ਕਲਯੁਗ : ਪਹਿਲਾ ਕਰਾਇਆ ਆਪਣੀ ਹੀ ਭਾਣਜੀ ਨਾਲ ਵਿਆਹ ਹੁਣ ਵਾਪਰਿਆ ਇਹ ਕਾਂਡ

ਘੋਰ ਕਲਯੁਗ : ਪਹਿਲਾ ਕਰਾਇਆ ਆਪਣੀ ਹੀ ਭਾਣਜੀ ਨਾਲ ਵਿਆਹ ਹੁਣ ਵਾਪਰਿਆ ਇਹ ਕਾਂਡ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕੀਤਾ ਜਾਂਦਾ ਹੈ। ਉਥੇ ਹੀ ਆਪਣੇ ਬੱਚਿਆਂ ਦੇ ਭਵਿੱਖ ਲਈ ਕਈ ਤਰ੍ਹਾਂ ਦੇ ਸੁਪਨੇ ਵੀ ਵੇਖੇ ਜਾਂਦੇ ਹਨ। ਜਿਨ੍ਹਾਂ ਨੂੰ ਸਾਕਾਰ ਕਰਨ ਲਈ ਮਾਂ-ਬਾਪ ਆਪਣੀਆਂ ਖੁਸ਼ੀਆਂ ਨੂੰ ਵੀ ਦਾਅ ਤੇ ਲਗਾ ਦਿੰਦੇ ਹਨ। ਉਥੇ ਹੀ ਬੱਚਿਆਂ ਵੱਲੋਂ ਆਪਣੀ ਮਨਮਰਜੀ ਦੇ ਚੱਲਦੇ ਹੋਏ ਆਪਣੇ ਮਾਪਿਆਂ ਦਾ ਸਿਰ ਸ਼ਰਮ ਨਾਲ ਝੁਕ ਦਿਤਾ ਜਾਂਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਅਜਿਹੇ ਕੁਰਾਹੇ ਪੈ ਗਈ ਹੈ ਜਿਸ ਨੂੰ ਰਿਸ਼ਤੇ-ਨਾਤਿਆਂ ਦੀ ਵੀ ਕੋਈ ਕਦਰ ਨਹੀਂ ਰਹੀ। ਵਿਆਹ ਵਰਗਾ ਜਿੱਥੇ ਪਵਿੱਤਰ ਬੰਧਨ ਸਾਰੇ ਰਿਸ਼ਤਿਆਂ ਨੂੰ ਸੰਜੋ ਕੇ ਰੱਖਦਾ ਹੈ। ਉਥੇ ਹੀ ਕੁਝ ਗਲਤ ਲੋਕਾਂ ਵੱਲੋਂ ਅਜਿਹੇ ਪਵਿੱਤਰ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ।

ਹੁਣ ਪਹਿਲਾਂ ਭਾਣਜੀ ਨਾਲ ਵਿਆਹ ਕਰਵਾਇਆ ਤੇ ਉਸ ਤੋਂ ਬਾਅਦ ਇਕ ਅਜਿਹਾ ਕਾਂਡ ਵਾਪਰਿਆ ਹੈ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਥਾਣਾ ਰਾਮ ਬਾਗ ਖੇਤਰ ਅਧੀਨ ਸ਼ਰੀਫਪੁਰਾ ਮੁਹੱਲਾ ਗਲੀ ਨੰਬਰ 5 ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਵਿਆਹੁਤਾ ਜੋੜੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਤੇ ਮ੍ਰਿਤਕ ਜੋੜਾ ਪਿਛਲੇ ਕੁਝ ਸਮੇਂ ਤੋਂ ਇੱਕ ਕਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਮਕਾਨ ਮਾਲਕ ਵੱਲੋਂ ਇਨ੍ਹਾਂ ਬਾਰੇ ਕੋਈ ਵੀ ਜਾਂਚ ਪੜਤਾਲ ਨਹੀਂ ਕੀਤੀ ਗਈ ਅਤੇ ਨਾ ਹੀ ਇਨ੍ਹਾਂ ਦਾ ਕੋਈ ਪਹਿਚਾਣ ਪੱਤਰ ਮੰਗਿਆ ਗਿਆ ਸੀ।

ਜਿਸ ਕਾਰਨ ਇਨਾਂ ਬਾਰੇ ਕੁਝ ਜਾਣਕਾਰੀ ਨਹੀਂ ਮਿਲੀ ਸੀ। ਹੁਣ ਇਸ ਜੋੜੇ ਵੱਲੋਂ ਚੁੱਕੇ ਗਏ ਇਸ ਕਦਮ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਹੈ। ਜਿਸ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਲੜਕਾ ਤਿੰਨ ਮਹੀਨੇ ਪਹਿਲਾਂ ਦੁਬਈ ਤੋਂ ਭਾਰਤ ਵਾਪਸ ਆਇਆ ਸੀ। ਜਿਸ ਤੋਂ ਬਾਅਦ ਉਹ ਆਪਣੀ ਭੈਣ ਦੀ ਬੇਟੀ, ਜਾਣੀ ਕੇ ਆਪਣੀ ਭਾਣਜੀ ਨੂੰ ਆਪਣੇ ਨਾਲ ਲੈ ਆਇਆ ਅਤੇ ਉਸ ਨਾਲ ਵਿਆਹ ਕਰਵਾ ਕੇ ਇਸ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਉਥੇ ਹੀ ਜਾਂਚ ਵਿਚ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਪਹਿਲਾਂ ਵੀ ਵਿਆਹਿਆ ਹੋਇਆ ਸੀ ।

ਤੇ ਉਸ ਨੇ ਆਪਣੀ ਭਾਣਜੀ ਨਾਲ ਦੂਜਾ ਵਿਆਹ ਕਰਵਾਇਆ ਸੀ। ਮਾਮੇ ਭਾਣਜੀ ਵੱਲੋਂ ਜਿੱਥੇ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਗਿਆ ਹੈ। ਉਥੇ ਹੀ ਭਾਣਜੀ ਦੀ ਪਹਿਚਾਣ ਟਾਂਡਾ ਨਿਵਾਸੀ ਤੇ ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਨਿਵਾਸੀ ਦਸੂਹਾ ਵਜੋਂ ਹੋਈ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲੜਕੀ ਵੱਲੋਂ ਜ਼ਹਿਰ ਨਿਗਲਿਆ ਗਿਆ ਹੈ ਅਤੇ ਲੜਕੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!