Breaking News
Home / ਰਾਜਨੀਤੀ / ਚਾਵਾਂ ਨਾਲ ਵਧੀਆ ਭਵਿੱਖ ਲਈ ਵਿਦੇਸ਼ ਗਏ 2 ਨੌਜਵਾਨਾਂ ਨੂੰ ਮਿਲੀ ਮੌਤ – ਪ੍ਰੀਵਾਰਾਂ ਦਾ ਰੋ ਰੋ ਬੁਰਾ ਹਾਲ

ਚਾਵਾਂ ਨਾਲ ਵਧੀਆ ਭਵਿੱਖ ਲਈ ਵਿਦੇਸ਼ ਗਏ 2 ਨੌਜਵਾਨਾਂ ਨੂੰ ਮਿਲੀ ਮੌਤ – ਪ੍ਰੀਵਾਰਾਂ ਦਾ ਰੋ ਰੋ ਬੁਰਾ ਹਾਲ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਨੌਜਵਾਨ ਲਡ਼ਕੇ ਲਡ਼ਕੀਆਂ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੇ ਲਈ , ਨਾਲ ਹੀ ਆਪਣੇ ਅਤੇ ਆਪਣੇ ਪਰਿਵਾਰ ਦੇ ਵਧੀਆ ਭਵਿੱਖ ਦੇ ਲਈ ਵਿਦੇਸ਼ੀ ਧਰਤੀ ਵੱਲ ਰੁਖ਼ ਕਰਦੇ ਹਨ । ਜਿੱਥੇ ਜਾ ਕੇ ਉਨ੍ਹਾਂ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ , ਪਰ ਕਈ ਵਾਰ ਮਿਹਨਤ ਮਜ਼ਦੂਰੀ ਕਰਦੇ ਹੋਏ ਉਨ੍ਹਾਂ ਦੇ ਨਾਲ ਕੁਝ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਪਿੱਛੇ ਰਹਿੰਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦਾ ਸੁਪਨਾ ਆਪਣੇ ਦਿਲ ਵਿੱਚ ਸੰਜੋਈ ਖਾੜੀ ਮੁਲਕ ਵਿਚ ਮਿਹਨਤ ਮਜ਼ਦੂਰੀ ਕਰਦਿਆਂ ਦਿਲ ਦਾ ਦੌਰਾ ਪੈਣ ਦੇ ਕਾਰਨ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ।

ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਅੱਜ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ ਓਬਰਾਏ ਦੇ ਯਤਨਾਂ ਸਦਕਾ ਅੱਜ ਤੜਕਸਾਰ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਪੁੱਜੀਆਂ । ਉੱਥੇ ਹੀ ਇਨ੍ਹਾਂ ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਲੈਣ ਲਈ ਪਹੁੰਚੇ ਪਰਿਵਾਰਕ ਮੈਬਰਾਂ ਨੇ ਅੱਖਾਂ ਵਿੱਚ ਹੰਝੂ ਸੰਜੋਏ ਦੱਸਿਆ ਕਿ ਉਨ੍ਹਾਂ ਦਾ ਪਿਛੋਕੜ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਮਾਓ ਨਾਲ ਸਬੰਧਤ ਹੈ

ਤੇ ਉਨ੍ਹਾਂ ਦੇ ਪਿਤਾ ਇਕ ਸਕੂਲ ਵਿਚ ਬਤੌਰ ਮਾਲੀ ਸੇਵਾਮੁਕਤ ਹੋਏ ਹਨ ਉਨ੍ਹਾਂ ਨੇ ਦੱਸਿਆ ਕੀ ਮ੍ਰਿਤਕ ਸੁਸ਼ੀਲ ਦੋ ਹਜਾਰ ਅਠਾਰਾਂ ਵਿੱਚ ਵਿਦੇਸ਼ ਗਿਆ ਸੀ ਤੇ ਛੱਬੀ ਸਾਲਾ ਮ੍ਰਿਤਕ ਮਨਪ੍ਰੀਤ ਸਿੰਘ ਦੇ ਭਰਾ ਗੁਰਬਚਨ ਸਿੰਘ ਨੇ ਦੱਸਿਆ ਮਨਪ੍ਰੀਤ ਅਜੇ ਦੋ ਕੁ ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਇਹ ਮਾੜੀ ਖ਼ਬਰ ਮਿਲੀ ਕਿ ਮਨਪ੍ਰੀਤ ਦਾ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ ।

ਅੱਜ ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਪੰਜਾਬ ਪਹੁੰਚ ਚੁੱਕੀਆਂ ਹਨ , ਜਿਸ ਦੇ ਚਲਦੇ ਹੁਣ ਦੋਹਾਂ ਦਾ ਕੱਲ੍ਹ ਅੰਤਮ ਸਸਕਾਰ ਕੀਤਾ ਜਾਵੇਗਾ । ਜਦੋਂ ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਲੈਣ ਪਹੁੰਚੇ ਤਾਂ ਪਰਿਵਾਰ ਦੇ ਵਿੱਚ ਦੁੱਖ ਅਤੇ ਅੱਖਾਂ ਵਿੱਚ ਹੰਝੂ ਸਾਫ ਦਿਖਾਈ ਦੇ ਰਹੇ ਸਨ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!