Breaking News
Home / ਰਾਜਨੀਤੀ / ਚੋਟੀ ਦੇ ਮਸ਼ਹੂਰ ਬੋਲੀਵੁਡ ਐਕਟਰ ਅਕਸ਼ੇ ਕੁਮਾਰ ਦੇ ਘਰੋਂ ਆਈ ਇਹ ਵੱਡੀ ਮਾੜੀ ਖਬਰ – ਪ੍ਰਸੰਕ ਕਰ ਰਹੇ ਦੁਆਵਾਂ

ਚੋਟੀ ਦੇ ਮਸ਼ਹੂਰ ਬੋਲੀਵੁਡ ਐਕਟਰ ਅਕਸ਼ੇ ਕੁਮਾਰ ਦੇ ਘਰੋਂ ਆਈ ਇਹ ਵੱਡੀ ਮਾੜੀ ਖਬਰ – ਪ੍ਰਸੰਕ ਕਰ ਰਹੇ ਦੁਆਵਾਂ

ਆਈ ਤਾਜ਼ਾ ਵੱਡੀ ਖਬਰ 

ਅਕਸ਼ੈ ਕੁਮਾਰ ਅੱਜਕਲ ਕਾਫੀ ਸੁਰਖੀਆਂ ਬਟੋਰਨ ਦੇ ਵਿੱਚ ਲੱਗੇ ਹੋਏ ਨੇ ਜਿੱਥੇ ਇਕ ਪਾਸੇ ਅਕਸ਼ੇ ਕੁਮਾਰ ਦੀ ਫ਼ਿਲਮ ਬੈੱਲਬਾਟਮ ਰਿਲੀਜ਼ ਹੋਈ ਹੈ ਜਿਸ ਨੂੰ ਕਿ ਠੀਕ ਠਾਕ ਰਿਸਪਾਂਸ ਮਿਲ ਰਿਹਾ ਹੈ। ਪਰ ਦੂਜੇ ਪਾਸੇ ਉਨ੍ਹਾਂ ਦੀ ਇਸ ਫ਼ਿਲਮ ਦਾ ਕਿਸਾਨੀ ਅੰਦੋਲਨ ਦੇ ਕਾਰਨ ਕਾਫੀ ਵਿਰੋਧ ਵੀ ਹੋ ਰਿਹਾ ਹੈ। ਜਿਵੇਂ ਕਿ ਸਭ ਨੇ ਹੀ ਵੇਖਿਆ ਹੈ ਕਿ ਬੈੱਲਬਾਟਮ ਫਿਲਮ ਦੇ ਟ੍ਰੇਲਰ ਜੋ ਕੀ ਯੂਟਿਊਬ ਦੇ ਉੱਪਰ ਅਪਲੋਡ ਹੋਇਆ ਹੈ ਉਸ ਦੇ ਕੁਮੈਂਟਸ ਵਿਚ ਲੱਖਾਂ ਦੀ ਗਿਣਤੀ ਦੇ ਵਿਚ ਕੁਮੈਂਟ ਹੋਏ ਨੇ ਤੇ ਸਾਰੇ ਹੀ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਹੋਏ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਕੁਮੈਂਟਸ ਕੋਈ ਪੰਜਾਬੀ ਨਹੀਂ ਬਲਕਿ ਵੱਖ ਵੱਖ ਦੇਸ਼ਾਂ ਤੋਂ ਤੇ ਵਿਦੇਸ਼ਾਂ ਤੋਂ ਵੀ ਹੋਏ ਹਨ ।

ਵੱਖ ਵੱਖ ਦੁਨੀਆਂ ਦੇ ਹਿੱਸੇ ਦੇ ਵਿਚੋਂ ਇਹ ਕੁਮੈਂਟਸ ਹੋਏ ਨੇ ਜਿਸ ਦੇ ਵਿਚ ਕਿਸਾਨਾਂ ਦੇ ਸਮਰਥਨ ਦੇ ਲਈ ਕਿਸਾਨ ਏਕਤਾ ਮੋਰਚਾ ਦੇ ਨਾਅਰੇ ਲਗਾਏ ਗਏ ਹਨ । ਇਸ ਦੇ ਚਲਦੇ ਹੁਣ ਅਕਸ਼ੈ ਕੁਮਾਰ ਦੇ ਨਾਲ ਸਬੰਧਤ ਇਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਦਰਅਸਲ ਅਕਸ਼ੈ ਕੁਮਾਰ ਇਕ ਸ਼ੂਟਿੰਗ ਦੇ ਵਿੱਚ ਸਨ ਤੇ ਉਸੇ ਦੌਰਾਨ ਉਨ੍ਹਾਂ ਨੂੰ ਆਪਣੀ ਮਾਂ ਦੀ ਬਿਮਾਰੀ ਦੀ ਖ਼ਬਰ ਮਿਲੀ ਜਿਸ ਦੇ ਚੱਲਦੇ ਉਹ ਤੁਰੰਤ ਮੁੰਬਈ ਪਹੁੰਚੇ ਨੇ ਤੇ ਅਕਸ਼ੈ ਕੁਮਾਰ ਦੀ ਮਾਂ ਅਰੁਣਾ ਭਾਟੀਆ ਨੂੰ ਮੁੰਬਈ ਦੇ ਇਕ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।

ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ । ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਆਪਣੀ ਨਵੀਂ ਫ਼ਿਲਮ ਦੇ ਲਈ ਇੰਗਲੈਂਡ ਦੇ ਵਿੱਚ ਸ਼ੂਟਿੰਗ ਕਰ ਰਹੇ ਸਨ । ਪਰ ਇਸੇ ਦੌਰਾਨ ਅਕਸ਼ੈ ਕੁਮਾਰ ਨੂੰ ਆਪਣੀ ਮਾਂ ਦੀ ਬਿਮਾਰੀ ਬਾਰੇ ਖ਼ਬਰ ਮਿਲੀ ਤੇ ਅਕਸ਼ੈ ਕੁਮਾਰ ਆਪਣੀ ਫਿਲਮ ਦੀ ਸ਼ੂਟਿੰਗ ਵਿਚਕਾਰ ਹੀ ਛੱਡ ਕੇ ਇੰਗਲੈਂਡ ਤੋਂ ਮੁੰਬਈ ਪਹੁੰਚ ਗਏ ।

ਉੱਥੇ ਹੀ ਉਨ੍ਹਾਂ ਮੇਕਰਸ ਨੂੰ ਕੋਈ ਨੁਕਸਾਨ ਨਾ ਹੋਵੇ, ਅਕਸ਼ੇ ਨੇ ਉਨ੍ਹਾਂ ਨੂੰ ਫਿਲਮ ਦੇ ਉਨ੍ਹਾਂ ਪਾਰਟਸ ਦੀ ਸ਼ੂਟਿੰਗ ਜਾਰੀ ਰੱਖਣ ਲਈ ਕਿਹਾ ਹੈ ਜਿਨ੍ਹਾਂ ਵਿੱਚ ਅਕਸ਼ੇ ਨਹੀਂ ਹਨ। ਅਕਸ਼ੈ ਕੁਮਾਰ ਆਪਣੀ ਮਾਂ ਦੇ ਬਹੁਤ ਸਾਦਾ ਕਰੀਬ ਹਨ ਤੇ ਉਨ੍ਹਾਂ ਦੀ ਬਿਮਾਰੀ ਦੀ ਖ਼ਬਰ ਸੁਣਦੇ ਸਾਰ ਹੀ ਉਹ ਇੰਗਲੈਂਡ ਤੋਂ ਹੁਣ ਮੁੰਬਈ ਪਹੁੰਚ ਚੁੱਕੇ ਹਨ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!