Breaking News
Home / ਰਾਜਨੀਤੀ / ਚੋਟੀ ਦੇ ਮਸ਼ਹੂਰ ਸਮਾਜ ਸੇਵਕ ਐਸ ਪੀ ਸਿੰਘ ਓਬਰਾਏ ਬਾਰੇ ਆਈ ਇਹ ਤਾਜ਼ਾ ਵੱਡੀ ਖਬਰ

ਚੋਟੀ ਦੇ ਮਸ਼ਹੂਰ ਸਮਾਜ ਸੇਵਕ ਐਸ ਪੀ ਸਿੰਘ ਓਬਰਾਏ ਬਾਰੇ ਆਈ ਇਹ ਤਾਜ਼ਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਵਿਚ ਮੁਸ਼ਕਲ ਦੇ ਸਮੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਕਰੋਨਾ ਦੇ ਦੌਰ ਵਿੱਚ ਵੀ ਪ੍ਰਭਾਵਤ ਹੋਣ ਵਾਲੇ ਲੋਕਾਂ ਲਈ ਮਸੀਹਾ ਬਣ ਕੇ ਆਉਣ ਵਾਲੀਆਂ ਅਜਿਹੀਆਂ ਸੰਸਥਾਵਾਂ ਕਿਸੇ ਫਰਿਸ਼ਤੇ ਨਾਲੋਂ ਘੱਟ ਨਹੀਂ ਹੁੰਦੀਆਂ। ਜਿਨ੍ਹਾਂ ਵੱਲੋਂ ਮੁਸ਼ਕਲ ਦੇ ਸਮੇਂ ਵਿੱਚ ਅਜਿਹੇ ਲੋਕਾਂ ਦੀ ਬਾਂਹ ਫੜੀ ਜਾਂਦੀ ਹੈ। ਉਥੇ ਹੀ ਕਿਸਾਨੀ ਸੰਘਰਸ਼ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਕਿਸਾਨਾਂ ਦੀ ਦਿਨ ਰਾਤ ਸੇਵਾ ਕੀਤੀ ਗਈ ਅਤੇ ਉਨ੍ਹਾਂ ਦੀ ਜ਼ਰੂਰਤ ਦੀ ਹਰ ਚੀਜ਼ ਨੂੰ ਮੁਹਈਆ ਕਰਵਾਈ ਗਈ ਹੈ। ਜਿੱਥੇ ਕਿਸਾਨਾਂ ਨੂੰ ਸਰਦੀ ਦੇ ਵਿੱਚ ਗਰਮ ਚੀਜ਼ਾਂ ਦੀ ਜ਼ਰੂਰਤ ਸੀ, ਸਿਹਤ ਸਹੂਲਤਾਂ ਦੀ ਜਰੂਰਤ ਸੀ, ਅਤੇ ਹੋਰ ਬਹੁਤ ਸਾਰਿਆਂ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਵੱਲੋਂ ਅਜੇ ਤੱਕ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ ਗਈਆਂ ਹਨ।

ਇਸ ਸੰਸਥਾ ਦੇ ਮੁਖੀ ਅਤੇ ਉੱਘੇ ਸਮਾਜ ਸੇਵਕ ਐਸ ਪੀ ਸਿੰਘ ਓਬਰਾਏ ਉਨ੍ਹਾਂ ਨੂੰ ਇਸ ਲਈ ਰੱਬ ਰੂਪ ਹਨ ਜਿੰਨ੍ਹਾਂ ਨੇ ਵਿਦੇਸ਼ਾਂ ਵਿੱਚ ਫਸੇ ਹੋਏ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਅਤੇ ਵਿਦੇਸ਼ਾਂ ਵਿੱਚ ਹਾਦਸਿਆਂ ਦੇ ਸ਼ਿਕਾਰ ਹੋਣ ਵਾਲੇ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਵਾਪਸ ਉਨ੍ਹਾਂ ਦੇ ਪਰਿਵਾਰਾਂ ਕੋਲ ਪਹੁੰਚਾਇਆ ਹੈ। ਉੱਥੇ ਹੀ ਹੁਣ ਚੋਟੀ ਦੇ ਮਸ਼ਹੂਰ ਸਮਾਜ ਸੇਵਕ ਐਸ ਪੀ ਸਿੰਘ ਓਬਰਾਏ ਬਾਰੇ ਆਈ ਇਹ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ।

ਹੁਣ ਤੱਕ ਦੇਸ਼ ਦੀਆਂ ਬਹੁਤ ਸਾਰੀਆਂ ਮਹਾਨ ਹਸਤੀਆਂ ਦੀ ਜ਼ਿੰਦਗੀ ਉੱਪਰ ਕਈ ਫਿਲਮਾਂ ਦਾ ਨਿਰਮਾਣ ਹੋ ਚੁੱਕਾ ਹੈ। ਉੱਥੇ ਹੀ ਹੁਣ ਭਾਰਤ ਦੇ ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਵਲੋ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਚਾਲਕ ਕਾਰੋਬਾਰੀ ਡਾ ਓਬਰਾਏ ਦਾ ਚਿਹਰਾ ਓਟੀਟੀ ਓਵਰ ਦਿ ਟਾਪ ਤੇ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਖਬਰ ਨੂੰ ਸੁਣਦੇ ਹੀ ਡਾਕਟਰ ਉਬਰਾਏ ਦੇ ਪ੍ਰਸੰਸ਼ਕਾ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਕਿਉਂਕਿ ਮਹੇਸ਼ ਭੱਟ ਵੱਲੋਂ ਹੁਣ ਡਾਕਟਰ ਓਬਰਾਏ ਦੇ ਜੀਵਨ ਉੱਪਰ ਵੱਡੇ ਪੱਧਰ ਉੱਪਰ ਫਿਲਮ ਬਣਾਈ ਜਾਵੇਗੀ। ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਡਾ ਓਬਰਾਏ ਦੇ ਸਮੁੱਚੇ ਜੀਵਨ ਤੇ ਵੱਡੇ ਪਰਦੇ ਦੀ ਫਿਲਮ ਬਣਾਉਣ ਦੀ ਖਬਰ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!