Breaking News
Home / ਰਾਜਨੀਤੀ / ਚੰਡੀਗੜ੍ਹ ਚ ਮਚਿਆ ਹੜਕੰਪ : ਮਸ਼ਹੂਰ ਬੋਲੀਵੁਡ ਅਦਾਕਾਰਾ ਨੂੰ ਬਣਾਇਆ ਬੰਦੀ , ਮਾਰਿਆ ਲੱਖਾਂ ਦਾ ਡਾਕਾ

ਚੰਡੀਗੜ੍ਹ ਚ ਮਚਿਆ ਹੜਕੰਪ : ਮਸ਼ਹੂਰ ਬੋਲੀਵੁਡ ਅਦਾਕਾਰਾ ਨੂੰ ਬਣਾਇਆ ਬੰਦੀ , ਮਾਰਿਆ ਲੱਖਾਂ ਦਾ ਡਾਕਾ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਵਿਚ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ । ਲੁਟੇਰਿਆਂ ਦੇ ਵੱਲੋਂ ਸ਼ਰ੍ਹੇਆਮ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ । ਲੁਟੇਰਿਆਂ ਦੇ ਦੇ ਹੌਸਲਿਆਂ ਨੂੰ ਵੇਖ ਕੇ ਇੰਜ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਕਾਨੂੰਨ ਅਤੇ ਪ੍ਰਸ਼ਾਸਨ ਦਾ ਕੋਈ ਵੀ ਡਰ ਨਹੀਂ ਰਿਹਾ ਹੈ । ਕਈ ਵਾਰ ਲੁਟੇਰਿਆਂ ਦੇ ਵੱਲੋਂ ਏਨੀ ਚਲਾਕੀ ਦੇ ਨਾਲ ਘਟਨਾ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਕਿ ਜਿਸ ਵਿਅਕਤੀ ਦੇ ਨਾਲ ਘਟਨਾ ਵਾਪਰਦੀ ਹੈ ਕਈ ਵਾਰ ਉਸ ਨੂੰ ਵੀ ਨਹੀਂ ਪਤਾ ਚਲਦਾ ਕਿ ਉਸਦੇ ਨਾਲ ਇੰਨੀ ਵੱਡੀ ਘਟਨਾ ਵਾਪਰ ਚੁੱਕੀ ਹੈ । ਪਰ ਲੁਟੇਰਿਆਂ ਦੀ ਹੱਦ ਤਾਂ ਅੱਜ ਉਸ ਸਮੇਂ ਹੋ ਗਈ ਜਦ ਲੁਟੇਰਿਆਂ ਦੇ ਵਲੋਂ ਇਕ ਵੱਡੀ ਅਦਾਕਾਰਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ।

ਇੰਨਾ ਹੀ ਨਹੀਂ ਸਗੋਂ ਅਦਾਕਾਰਾਂ ਨੂੰ ਉਨ੍ਹਾਂ ਦੇ ਵੱਲੋਂ ਬੰਦੀ ਤਕ ਬਣਾ ਲਿਆ ਗਿਆ । ਚੰਡੀਗਡ਼੍ਹ ਦੇ ਸੈਕਟਰ ਸਤਾਰਾਂ ਦੀ ਇਹ ਘਟਨਾ ਹੈ । ਜਿੱਥੇ ਦਿਨ ਦਿਹਾੜੇ ਤਿੰਨ ਲੁਟੇਰਿਆਂ ਦੇ ਵਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ” ਨਮਸਤੇ ਲੰਡਨ ” ਫਿਲਮ ਦੇ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਅਲੰਕ੍ਰਿਤਾ ਸਹਾਏ ਦੇ ਘਰ ਤੇ ਵਿਚ ਵੜ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ । ਜ਼ਿਕਰਯੋਗ ਹੈ ਕਿ ਅਲੰਕ੍ਰਿਤਾ ਸਹਾਏ ਆਪਣੇ ਘਰ ਵਿੱਚ ਇਕੱਲੀ ਸੀ ਤੇ ਉਸ ਦੇ ਵੱਲੋਂ ਆਪਣੀ ਨੌਕਰਾਣੀ ਦੇ ਲਈ ਆਪਣੇ ਘਰ ਦਾ ਦਰਵਾਜ਼ਾ ਖੁੱਲ੍ਹਾ ਰੱਖਿਆ ਗਿਆ ਸੀ ।

ਪਰ ਉਸੇ ਹੀ ਸਮੇਂ ਤਿੰਨ ਲੁਟੇਰੇ ਉਸ ਦੇ ਘਰ ਦੇ ਵਿੱਚ ਦਾਖ਼ਲ ਹੋਏ , ਜਿਨ੍ਹਾਂ ਦੇ ਵੱਲੋਂ ਚਾਕੂ ਦੀ ਨੋਕ ਤੇ ਅਦਾਕਾਰਾਂ ਦੇ ਕੋਲੋਂ ਉਸ ਦਾ ਏਟੀਐਮ ਮੰਗਿਆ ਤੇ ਉਸ ਦੇ ਪਿਨ ਬਾਰੇ ਪੁੱਛਿਆ । ਅਤੇ ਫੇਰ ਉਨ੍ਹਾਂ ਲੁਟੇਰਿਆਂ ਦੇ ਵੱਲੋਂ ਏਟੀਐਮ ਵਿੱਚ ਜਾ ਕੇ ਅਦਾਕਾਰਾਂ ਦੇ ਅਕਾਊਂਟ ਦੀ ਵਿੱਚੋਂ ਵੀਹ ਹਜ਼ਾਰ ਰੁਪਏ ਕਢਵਾ ਲਏ ਗਏ । ਇੰਨਾ ਹੀ ਨਹੀਂ ਸਗੋਂ ਲੁਟੇਰਿਆਂ ਦੇ ਵੱਲੋਂ ਅਦਾਕਾਰਾਂ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਪੀਡ਼ਤਾਂ ਦੇ ਵੱਲੋਂ ਡਰ ਦੇ ਮਾਰੇ ਉਨ੍ਹਾਂ ਨੂੰ ਛੇ ਲੱਖ ਰੁਪਏ ਦੇ ਦਿੱਤੇ ਗਏ । ਜਿਸ ਨੂੰ ਲੈ ਕੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ । ਇਸ ਪੂਰੀ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਅਦਾਕਾਰਾਂ ਦੀ ਵੱਲੋਂ ਪੁਲੀਸ ਨੂੰ ਦਿੱਤੀ ਗਈ ।

ਜਿਨ੍ਹਾਂ ਦੇ ਵਲੋ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਨਾਲ ਹੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਜ਼ਿਕਰਯੋਗ ਹੈ ਕਿ ਇਹ ਪੂਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ । ਜਿਸ ਦੇ ਆਧਾਰ ਤੇ ਹੁਣ ਪੁਲਸ ਕਾਰਵਾਈ ਕਰ ਰਹੀ ਹੈ । ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਇਕ ਦੋਸ਼ੀ ਦੀ ਪਹਿਚਾਣ ਹੋ ਚੁੱਕੀ ਹੈ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!