ਆਈ ਤਾਜਾ ਵੱਡੀ ਖਬਰ
ਇਨਸਾਨ ਦੀ ਜਿੰਦਗੀ ਵਿੱਚ ਖੇਡਾਂ ਜਿੱਥੇ ਬਹੁਤ ਹੀ ਮਹੱਤਵ ਰੱਖਦੀਆਂ ਹਨ। ਉਥੇ ਹੀ ਇਨਸਾਨ ਨੂੰ ਚੁਸਤ ਤੇ ਦਰੁਸਤ ਵੀ ਰੱਖਦੀਆਂ ਹਨ। ਖੇਡਾਂ ਦੇ ਜ਼ਰੀਏ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਇੱਕ ਖਿਡਾਰੀ ਕਿਸੇ ਮੈਡਲ ਨੂੰ ਜਿੱਤਣ ਦੇ ਲਈ ਕਿੰਨੀ ਜ਼ਿਆਦਾ ਮਿਹਨਤ ਕਰਦਾ ਹੈ। ਦਿਨ ਰਾਤ ਉਸਦੇ ਵਲੋਂ ਮਿਹਨਤ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆਪਣੇ ਮਿਥੇ ਹੋਏ ਟੀਚੇ ਤੱਕ ਪਹੁੰਚ ਸਕੇ । ਇੱਕ ਖਿਡਾਰੀ ਜਦੋ ਸਖ਼ਤ ਮਿਹਨਤ ਕਰਨ ਤੋਂ ਬਾਅਦ ਜਿੱਤ ਹਾਸਲ ਕਰਦਾ ਹੈ ਤਾਂ ਉਸਦੇ ਲਈ ਉਸਦੀ ਜਿੱਤ ਦਾ ਮੈਡਲ ਉਸ ਲਈ ਉਹ ਸਭ ਹੁੰਦਾ ਜਿਸ ਦੀ ਕੀਮਤ ਦਾ ਅਸੀਂ ਅੰਦਾਜ਼ਾ ਤੱਕ ਨਹੀਂ ਲੱਗਾ ਸਕਦੇ ।
ਪਰ ਸੋਚੋ ਜੇਕਰ ਕੋਈ ਖਿਡਾਰੀ ਆਪਣੀ ਜ਼ਿੰਦਗੀ ਦੀ ਕਮਾਈ ਦੀ ਹੀ ਨਿਲਾਮੀ ਕਰ ਦੇਵੇ , ਜਿਸ ਚੀਜ਼ ਨੂੰ ਪਾਉਣ ਦੇ ਲਈ ਉਸਨੇ ਬਹੁਤ ਮਿਹਨਤ ਕੀਤੀ ਹੋਵੇ ਉਹ ਵੇਚ ਦੇਵੇ ਤਾਂ ਕਿਦਾਂ ਦਾ ਲੱਗੇਗਾ। ਪਰ ਅਜਿਹਾ ਹੀ ਕੀਤਾ ਹੈ ਇੱਕ ਖਿਡਾਰੀ ਨੇ ਜਿਹਨਾਂ ਨੇ ਟੋਕੀਓ ਓਲੰਪਿਕ ਚ ਮੈਡਲ ਜਿੱਤਣ ਦੇ ਕੁਝ ਦਿਨਾਂ ਬਾਅਦ ਹੀ ਆਪਣਾ ਜਿਤਿਆ ਹੋਇਆ ਤਗਮਾ ਵੇਚ ਦਿੱਤਾ । ਓਹਨਾ ਦੇ ਵਲੋਂ ਕੁਝ ਹੀ ਦਿਨਾਂ ਬਾਅਦ ਇਸ ਤਗਮੇ ਦੀ ਨਿਲਾਮੀ ਕਰ ਦਿੱਤੀ ਗਈ । ਬੇਸ਼ੱਕ ਇਸ ਔਰਤ ਦੇ ਵਲੋਂ ਇਸ ਤਗ਼ਮੇ ਨੂੰ ਨਿਲਾਮੀ ਕਰਨ ਦਾ ਫੈਸਲਾ ਹੈਰਾਨੀਜਨਕ ਹੈ, ਪਰ ਇਸਦੀ ਵਜ੍ਹਾ ਸੁਣ ਕੇ ਤੁਸੀ ਸਭ ਹੈਰਾਨ ਤਾਂ ਹੋਵੋਗੇ ਪਰ ਨਾਲ ਹੀ ਇਸ ਖਿਡਾਰਨ ਨੂੰ ਦੁਆਵਾਂ ਵੀ ਜ਼ਰੂਰ ਦਵੇਓਗੇ ।
ਖਿਡਾਰਨ ਮਾਰੀਆ ਐਂਡ੍ਰਜਕ ਨੇ 2020 ਦੇ ਵਿੱਚ ਟੋਕੀਓ ਓਲੰਪਿਕਸ ਦੇ ਜੈਵਲਿਨ ਥ੍ਰੋ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। ਪਰ ਮਾਰੀਆ ਨੇ ਇੱਕ ਬੱਚੇ ਦੇ ਇਲਾਜ਼ ਲਈ , ਜਿਸਦੇ ਇਲਾਜ ਦੇ ਲਈ 2.86 ਕਰੋੜ ਰੁਪਏ ਦੀ ਲੋੜ ਹੈ ਉਸਦੇ ਲਈ ਫੰਡ ਜੁਟਾਉਣ ਵਾਸਤੇ ਆਪਣਾ ਓਲੰਪਿਕ ਦਾ ਪਹਿਲਾਂ ਮੈਡਲ ਆਨਲਾਈਨ ਨਿਲਾਮ ਕੀਤਾ ਹੈ।
ਤਾਂ ਜੋ ਇਸ 8 ਮਹੀਨੇ ਦੇ ਬੱਚੇ ਦਾ ਇਲਾਜ਼ ਹੋ ਸਕੇ । ਓਥੇ ਹੀ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਕਿ 8 ਮਹੀਨੇ ਦੇ ਮਿਲੋਸ਼ਕ ਦੇ ਦਿਲ ਦੀ ਸਥਿਤੀ ਗੰਭੀਰ ਹੈ । ਉਸ ਬੱਚੇ ਦਾ ਇਲਾਜ ਇੱਕ ਯੂਐਸ ਹਸਪਤਾਲ ਵਿਚ ਕੀਤਾ ਜਾ ਸਕਦਾ ਹੈ। ਜਿਸਦੇ ਚਲੱਦੇ ਮਾਰੀਆ ਐਂਡ੍ਰਜਕ ਨੇ ਟੋਕੀਓ ਓਲੰਪਿਕ ਵਿਚ ਜਿਤਿਆ ਪਹਿਲਾ ਚਾਂਦੀ ਦਾ ਤਗਮਾ ਨਿਲਾਮ ਕਰ ਦਿੱਤਾ,ਤਾਂ ਜੋ ਇਸ ਬੱਚੇ ਦਾ ਇਲਾਜ਼ ਕਰਵਾਇਆ ਜਾ ਸਕੇ ।
Home / ਰਾਜਨੀਤੀ / ਟੋਕੀਓ ਓਲੰਪਿਕ ਚ ਮੈਡਲ ਜਿੱਤਣ ਦੇ ਕੁਝ ਦਿਨਾਂ ਬਾਅਦ ਹੀ ਅਥਲੀਟ ਨੇ ਵੇਚ ਦਿੱਤਾ ਤਗਮਾ – ਕਾਰਨ ਜਾਣ ਰਹਿ ਗਏ ਸਭ ਹੈਰਾਨ
Check Also
ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ
ਆਈ ਤਾਜ਼ਾ ਵੱਡੀ ਖਬਰ ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …