Breaking News
Home / ਰਾਜਨੀਤੀ / ਢਾਈ ਮਹੀਨੇ ਪਹਿਲਾਂ ਵਿਆਹੀ ਕੁੜੀ ਨੂੰ ਮਿਲੀ ਇਸ ਤਰਾਂ ਮੌਤ – ਮਚਿਆ ਹੜਕੰਪ

ਢਾਈ ਮਹੀਨੇ ਪਹਿਲਾਂ ਵਿਆਹੀ ਕੁੜੀ ਨੂੰ ਮਿਲੀ ਇਸ ਤਰਾਂ ਮੌਤ – ਮਚਿਆ ਹੜਕੰਪ

ਆਈ ਤਾਜਾ ਵੱਡੀ ਖਬਰ 

ਮਾਪਿਆ ਵੱਲੋਂ ਜਿੱਥੇ ਆਪਣੀਆਂ ਧੀਆਂ ਨੂੰ ਪੁੱਤਰਾਂ ਵਾਂਗ ਪਾਲਿਆ ਜਾਂਦਾ ਹੈ ਅਤੇ ਪੁੱਤਰਾਂ ਦੇ ਬਰਾਬਰ ਦੇ ਹੱਕ ਵੀ ਦਿੱਤੇ ਜਾ ਰਹੇ ਹਨ। ਅੱਜ ਦੇ ਸਮੇਂ ਜਿੱਥੇ ਹਰ ਖੇਤਰ ਵਿੱਚ ਕੁੜੀਆ ਵੱਲੋਂ ਅੱਗੇ ਆ ਕੇ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ। ਉੱਥੇ ਹੀ ਹਰ ਦੇਸ਼ ਵਿਚ ਔਰਤਾਂ ਵੱਲੋਂ ਦੇਸ਼ ਨੂੰ ਅੱਗੇ ਲਿਆਉਣ ਵਿੱਚ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ। ਪਰ ਭਾਰਤ ਵਿਚ ਬਹੁਤ ਸਾਰੇ ਲੋਕ ਅਜੇ ਵੀ ਕੁੜੀਆ ਤੇ ਮੁੰਡਿਆ ਵਿੱਚ ਫਰਕ ਅਤੇ ਦਹੇਜ ਵਰਗੀਆਂ ਲਾਹਨਤਾਂ ਤੇ ਚਲਦੇ ਹੋਏ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਜਿਸ ਦਾ ਸਾਡੇ ਸਮਾਜ ਉਪਰ ਗਹਿਰਾ ਅਸਰ ਹੁੰਦਾ ਹੈ। ਮਾਪਿਆਂ ਵੱਲੋਂ ਜਿੱਥੇ ਖੁਸ਼ੀ-ਖੁਸ਼ੀ ਆਪਣੀ ਧੀ ਨੂੰ ਵਿਆਹ ਕਰ ਕੇ ਸਹੁਰੇ ਘਰ ਵਿਦਾ ਕੀਤਾ ਜਾਂਦਾ ਹੈ।

ਉੱਥੇ ਹੀ ਬਹੁਤ ਸਾਰੀਆਂ ਲੜਕੀਆਂ ਨੂੰ ਸਹੁਰੇ ਪਰਿਵਾਰ ਵਿੱਚ ਜਾਣ ਤੇ ਦਹੇਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਦਹੇਜ਼ ਦੀ ਬਲੀ ਤਕ ਚੜ੍ਹਾ ਦਿੱਤਾ ਜਾਂਦਾ ਹੈ। ਢਾਈ ਮਹੀਨੇ ਪਹਿਲਾਂ ਵਿਆਹੀ ਕੁੜੀ ਨੂੰ ਇਸ ਤਰ੍ਹਾਂ ਮੌਤ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਿਲ੍ਹਾ ਜਲੰਧਰ ਤਹਿਸੀਲ ਸ਼ਾਹਕੋਟ ਦੇ ਪਿੰਡ ਮਾਹਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਮਾਹਲਾ ਦੀ ਰਹਿਣ ਵਾਲੀ ਲੜਕੀ ਸ਼ਰਨਪ੍ਰੀਤ ਕੌਰ 22 ਸਾਲਾ ਦਾ ਵਿਆਹ ਕੱਚਾ ਪੱਕਾ ਦੇ ਨਿਵਾਸੀ ਦਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਨਾਲ ਢਾਈ ਮਹੀਨੇ ਪਹਿਲਾਂ ਯਾਨੀ ਕਿ 20 ਨਵੰਬਰ 2021 ਨੂੰ ਕੀਤਾ ਗਿਆ ਸੀ।

ਜਿੱਥੇ ਲੜਕੀ ਦੇ ਪੇਕੇ ਪਰਿਵਾਰ ਵੱਲੋਂ ਆਪਣੀ ਹੈਸੀਅਤ ਤੋਂ ਵਧੇਰੇ ਤੇ ਫੇਰ ਲੜਕੇ ਪਰਿਵਾਰ ਨੂੰ ਦਿੱਤਾ ਗਿਆ । ਜਿਸ ਵਿੱਚ ਬੁਲਟ ਮੋਟਰਸਾਈਕਲ , ਵਾਸ਼ਿੰਗ ਮਸ਼ੀਨ ,ਫਰਿੱਜ ਅਤੇ ਹੋਰ ਕੀਮਤੀ ਚੀਜ਼ਾਂ ਦਿਤੀਆਂ ਗਈਆਂ। ਇਸ ਸਭ ਦੇ ਬਾਵਜੂਦ ਵੀ ਨਵ-ਵਿਆਹੁਤਾ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਜਿਥੇ ਸਹੁਰੇ ਪਰਿਵਾਰ ਵੱਲੋਂ ਲੜਕੀ ਦੇ ਪਰਿਵਾਰ ਤੋਂ ਗੱਡੀ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਲੜਕੀ ਪਰਿਵਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ ਸੀ। ਇਸ ਸਭ ਦੇ ਚੱਲਦੇ ਹੋਏ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਅਤੇ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਲੜਕੀ ਦੇ ਪਤੀ ਦਵਿੰਦਰ ਸਿੰਘ ਵੱਲੋਂ ਆਪਣੇ ਸਹੁਰੇ ਘਰ ਫੋਨ ਕਰ ਕੇ ਆਖਿਆ ਗਿਆ ਕਿ ਉਨ੍ਹਾਂ ਦੀ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਆਪਣੀ ਧੀ ਦੀ ਲਾਸ਼ ਨੂੰ ਵੇਖਣ ਤੇ ਪਤਾ ਲੱਗਿਆ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਕਿਉਂ ਕਿ ਮ੍ਰਿਤਕਾਂ ਦੇ ਗਰਦਨ ਅਤੇ ਸਰੀਰ ਉੱਪਰ ਬਹੁਤ ਸਾਰੇ ਨਿਸ਼ਾਨ ਦਿਖਾਈ ਦੇ ਰਹੇ ਸਨ। ਪੁਲਿਸ ਵੱਲੋਂ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।l

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!