Breaking News
Home / ਰਾਜਨੀਤੀ / ਤੋਬਾ ਤੋਬਾ ‘ਸ਼ਾਦੀ ਡਾਟ ਕਾਮ’ ਰਾਹੀਂ ਵਿਆਹ ਕੇ ਲਿਆਂਦੀ ਲਾੜੀ ਬਾਰੇ ਆਈ ਅਜਿਹੀ ਖਬਰ – ਸੁਣ ਸਭ ਰਹਿ ਗਏ ਹੈਰਾਨ

ਤੋਬਾ ਤੋਬਾ ‘ਸ਼ਾਦੀ ਡਾਟ ਕਾਮ’ ਰਾਹੀਂ ਵਿਆਹ ਕੇ ਲਿਆਂਦੀ ਲਾੜੀ ਬਾਰੇ ਆਈ ਅਜਿਹੀ ਖਬਰ – ਸੁਣ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਅੰਦਰ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਸਮਾਜਿਕ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਜਿੱਥੇ ਪਰਿਵਾਰਕ ਰਿਸ਼ਤਿਆਂ ਦੀਆਂ ਕਈ ਜਗ੍ਹਾ ਤੇ ਮਿਸਾਲ ਦਿੱਤੀਆਂ ਜਾਂਦੀਆਂ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਸਮਾਜਿਕ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਜਾਂਦਾ ਹੈ। ਜਿੱਥੇ ਵਿਆਹ ਇੱਕ ਖੂਬਸੂਰਤ ਅਹਿਸਾਸ ਹੁੰਦਾ ਹੈ। ਉੱਥੇ ਹੀ ਇਸ ਖੂਬਸੂਰਤ ਰਿਸ਼ਤੇ ਨੂੰ ਜੋੜਨ ਲਈ ਮਾਪਿਆਂ ਵੱਲੋਂ ਕਈ ਤਰ੍ਹਾਂ ਦੇ ਸੁਪਨੇ ਵੇਖੇ ਜਾਂਦੇ ਹਨ। ਜਿੱਥੇ ਉਹ ਆਪਣੇ ਬੱਚਿਆਂ ਦਾ ਵਿਆਹ ਕਰਕੇ ਨਵੇਂ ਰਿਸ਼ਤਿਆਂ ਨਾਲ ਸਾਂਝ ਪਾਉਂਦੇ ਹਨ। ਉਥੇ ਹੀ ਕੁਝ ਰਿਸ਼ਤਿਆਂ ਦੇ ਕਾਰਨ ਉਨ੍ਹਾਂ ਨੂੰ ਸ਼ਰਮਸਾਰ ਵੀ ਹੋਣਾ ਪੈਂਦਾ ਹੈ।

ਜਿਸ ਬਾਰੇ ਕਿਸੇ ਵੀ ਮਾਪੇ ਵੱਲੋਂ ਕਲਪਨਾ ਨਹੀਂ ਕੀਤੀ ਜਾਂਦੀ। ਹੁਣ ਸ਼ਾਦੀ ਡੌਟ ਕੌਮ ਰਾਹੀਂ ਵਿਆਹ ਕੇ ਲਿਆਂਦੀ ਗਈ ਲਾੜੀ ਵੱਲੋਂ ਅਜਿਹਾ ਕੀਤਾ ਗਿਆ ਹੈ ਕੇ ਸਾਰੇ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਰਿਆਣਾ ਦੇ ਗੁਰੂਗ੍ਰਾਮ ਤੋਂ ਸਾਹਮਣੇ ਆਈ ਹੈ। ਜਿੱਥੇ ਕੁੱਝ ਸਮਾਂ ਪਹਿਲਾਂ ਹੀ ਵਿਆਹ ਕੇ ਲਿਆਂਦੀ ਗਈ ਨੂੰਹ ਵੱਲੋਂ ਆਪਣੀ ਸੱਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਜਿੱਥੇ ਬਜ਼ੁਰਗ ਸੱਸ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵੀ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਨੂੰ ਵੇਖ ਕੇ ਸਾਰੇ ਲੋਕ ਉਨ੍ਹਾਂ ਨੂੰ ਕਸੂਰਵਾਰ ਮੰਨਦੇ ਹੋਏ ਹੈਰਾਨ ਹੋਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਜਿੰਦਰ ਪਾਰਕ ਥਾਣਾ ਖੇਤਰ ਵਿਚ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਸ਼ਾਦੀ ਡੋਟ ਕਾਮ ਉੱਪਰ ਦੇਖ ਕੇ ਹੀ ਇਹ ਰਿਸ਼ਤਾ ਕੀਤਾ ਗਿਆ ਸੀ। ਜਿੱਥੇ ਲੜਕੀ ਬੀ ਏ ਪਾਸ ਹੈ ਉਥੇ ਹੀ ਡਾਕਟਰ ਅੰਸ਼ੂਲ ਦਾ ਵਿਆਹ ਕਵਿਤਾ ਨਾਲ 2014 ਵਿੱਚ ਹੋਇਆ ਸੀ। ਇਸ ਬਾਰੇ ਗੱਲ ਕਰਦੇ ਹੋਏ ਡਾਕਟਰ ਅੰਸ਼ੂਲ ਮਿੱਤਲ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਵੱਲੋਂ ਉਸ ਦੀ ਬਜ਼ੁਰਗ ਮਾਂ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਰਿਹਾ।

ਜਦ ਕਿ ਉਸ ਦੇ ਬਜ਼ੁਰਗ ਮਾਂ-ਬਾਪ ਵੱਲੋਂ ਘਰ ਦਾ ਸਾਰਾ ਕੰਮ ਕੀਤਾ ਜਾਂਦਾ ਸੀ। ਉਥੇ ਹੀ ਕਵਿਤਾ ਵੱਲੋਂ ਘਰ ਵਿੱਚ ਨੌਕਰਾਣੀ ਰੱਖੇ ਜਾਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਕਿਉਂਕਿ ਬਜ਼ੁਰਗ ਮਾਂ-ਬਾਪ ਨੂੰ ਵੇਖਦੇ ਹੋਏ ਉਨ੍ਹਾਂ ਦੇ ਬੇਟੇ ਵੱਲੋਂ ਨੌਕਰਾਣੀ ਨੂੰ ਰੱਖਣ ਦੀ ਗੱਲ ਕੀਤੀ ਗਈ ਸੀ। ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਹੋਰ ਵਧ ਗਿਆ ਅਤੇ ਪਤਨੀ ਵੱਲੋਂ ਮਾਂ ਦੀ ਕੀਤੀ ਗਈ ਕੁੱਟਮਾਰ ਰਿਕਾਰਡ ਹੋਣ ਤੋਂ ਬਾਅਦ ਇਸ ਸਾਰੇ ਮਾਮਲੇ ਦਾ ਖੁਲਾਸਾ ਇਸ ਡਾਕਟਰ ਪਤੀ ਵੱਲੋਂ ਕੀਤਾ ਗਿਆ ਹੈ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!