Saturday , November 27 2021
Breaking News
Home / ਰਾਜਨੀਤੀ / ਪੰਜਾਬ : ਇਕ ਅਜਿਹਾ ਗੁਪਤ ਫੋਨ ਆਇਆ ਕੇ ਚਲ ਰਹੇ ਵਿਆਹ ਨੂੰ ਤੁਰੰਤ ਕੀਤਾ ਗਿਆ ਬੰਦ – ਹੋ ਗਈ ਲਾਲਾ ਲਾਲਾ

ਪੰਜਾਬ : ਇਕ ਅਜਿਹਾ ਗੁਪਤ ਫੋਨ ਆਇਆ ਕੇ ਚਲ ਰਹੇ ਵਿਆਹ ਨੂੰ ਤੁਰੰਤ ਕੀਤਾ ਗਿਆ ਬੰਦ – ਹੋ ਗਈ ਲਾਲਾ ਲਾਲਾ

ਆਈ ਤਾਜ਼ਾ ਵੱਡੀ ਖਬਰ 

ਸੂਬੇ ਅੰਦਰ ਸਰਕਾਰ ਵੱਲੋਂ ਜਿਥੇ ਬੱਚਿਆਂ ਦੀ ਭਲਾਈ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਲਿਖਾਈ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਉਨ੍ਹਾਂ ਦੇ ਮਾਨਸਿਕ ਵਿਕਾਸ ਨੂੰ ਸਹੀ ਸੇਧ ਦਿੱਤੀ ਜਾ ਸਕੇ। ਪੰਜਾਬ ਵਿੱਚ ਜਿਥੇ ਭਰੂਣ ਹੱਤਿਆ ਨੂੰ ਰੋਕਿਆ ਜਾ ਰਿਹਾ ਹੈ ਉਥੇ ਹੀ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਦੇ ਮੌਕੇ ਵੀ ਦਿੱਤੇ ਜਾ ਰਹੇ ਹਨ। ਸਰਕਾਰ ਵੱਲੋਂ ਪਰਿਵਾਰਾਂ ਨੂੰ ਵੀ ਬੱਚੇ ਦੀ ਪੜ੍ਹਾਈ-ਲਿਖਾਈ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ। ਜਿਸ ਨਾਲ ਬੱਚਿਆਂ ਨੂੰ ਮੁਫ਼ਤ ਵਿੱਚ ਵਿਦਿਆ ਹਾਸਲ ਹੋ ਸਕੇ। ਪੰਜਾਬ ਵਿੱਚ ਜਿਥੇ ਭਰੂਣ ਹੱਤਿਆ ਨੂੰ ਰੋਕਿਆ ਜਾ ਰਿਹਾ ਹੈ ਉਥੇ ਹੀ ਲੜਕੀਆਂ ਦੇ ਬਾਲ ਵਿਵਾਹ ਉਪਰ ਵੀ ਪਾਬੰਦੀ ਲਗਾਈ ਜਾ ਰਹੀ ਹੈ ਤਾਂ ਜੋ ਕਿਸੇ ਵੀ ਨਬਾਲਗ ਲੜਕੀ ਦਾ ਵਿਆਹ ਨਾ ਕੀਤਾ ਜਾ ਸਕੇ।

ਹੁਣ ਇਕ ਗੁਪਤ ਸੂਚਨਾ ਦੇ ਅਧਾਰ ਤੇ ਵਿਆਹ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗੁਰਦਾਸਪੁਰ ਜ਼ਿਲੇ ਤੋਂ ਸਾਹਮਣੇ ਆਈ ਹੈ ਜਿੱਥੇ ਕਾਹਨੂੰਵਾਲ ਤਹਿਸੀਲ ਦੇ ਇੱਕ ਪਿੰਡ ਵਿੱਚ ਇੱਕ ਨਬਾਲਿਗ ਕੁੜੀ ਦਾ ਵਿਆਹ 15 ਸਤੰਬਰ ਨੂੰ ਕੀਤੇ ਜਾਣ ਦੀ ਗੁਪਤ ਸੂਚਨਾ ਚਾਈਲਡ ਹੈਲਪਲਾਈਨ ਤੇ ਦਿੱਤੀ ਗਈ ਸੀ। ਇਸ ਸ਼ਿਕਾਇਤ ਤੋਂ ਬਾਅਦ ਡਾਇਰੈਕਟਰ ਰਮੇਸ਼ ਮਹਾਜਨ ਵੱਲੋ ਇਸ ਮਾਮਲੇ ਦੀ ਜਾਂਚ ਬਾਰੇ ਅਤੇ ਕੁੜੀ ਦੀ ਜਨਮ ਤਾਰੀਖ ਚੈੱਕ ਕਰਨ ਬਾਰੇ ਆਦੇਸ਼ ਦਿੱਤੇ ਗਏ ਸਨ ਜਿਸ ਦੇ ਤਹਿਤ ਕੋਡੀਨੇਟਰ ਰਣਬੀਰ ਸਿੰਘ ਵੱਲੋਂ ਨਵਨੀਤ ਕੌਰ , ਨਵਦੀਪ ਕੌਰ ਅਤੇ ਜੰਗੀਰ ਸਿੰਘ ਦੀ ਡਿਊਟੀ ਲਗਾਈ ਗਈ ਸੀ।

ਟੀਮ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੈ ਤੇ ਵਿਆਹ ਕਰਨਾ ਕਨੂੰਨੀ ਅਪਰਾਧ ਹੈ। ਜਿਸ ਤੋਂ ਬਾਅਦ ਟੀਮ ਵੱਲੋਂ ਬੱਚੀ ਦੇ ਮਾਪਿਆਂ ਨੂੰ ਸਮਝਾਇਆ ਗਿਆ ਹੈ ਅਤੇ ਇਹ ਵਿਆਹ ਰੋਕ ਦਿੱਤਾ ਗਿਆ।

ਇਹ ਵਿਆਹ ਉਸ ਸਮੇਂ ਰੋਕਿਆ ਗਿਆ ਜਦੋਂ ਬਰਾਤ ਪਿੰਡ ਵਿੱਚ ਪਹੁੰਚ ਚੁੱਕੀ ਸੀ ਅਤੇ ਸਜਾਏ ਪੰਡਾਲ ਵਿੱਚ ਸਾਰਾ ਕੰਮ ਸ਼ੁਰੂ ਹੋ ਚੁੱਕਾ ਸੀ। ਟੀਮ ਵੱਲੋਂ ਲੜਕੀ ਦੇ ਘਰ ਦਾ ਦੌਰਾ ਕੀਤਾ ਗਿਆ ਅਤੇ ਮਾਪਿਆਂ ਦੀ ਕੌਂਸਲਿੰਗ ਵੀ ਕੀਤੀ ਗਈ। ਆਧਾਰ ਕਾਰਡ ਦੀ ਜਾਂਚ ਵਿੱਚ ਪਤਾ ਲੱਗਾ ਪੀ ਕੇ ਲੜਕੀ ਦੀ ਉਮਰ 16 ਸਾਲ ਦੋ ਮਹੀਨੇ ਸੀ।

About admin

Check Also

ਵਿਦੇਸ਼ ਜਾਣ ਵਾਲਿਆਂ ਲਈ ਆਈ ਵੱਡੀ ਤਾਜਾ ਖਬਰ ਇਸ ਦੇਸ਼ ਨੇ ਅਚਾਨਕ ਹੁਣ ਕਰਤਾ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ  ਕਰੋਨਾ ਕਾਰਨ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਸੁਰੱਖਿਆ …

error: Content is protected !!