Breaking News
Home / ਰਾਜਨੀਤੀ / ਪੰਜਾਬ : ਕੁਝ ਦਿਨ ਪਹਿਲਾਂ ਗੁਆਂਢ ’ਚ ਰਹਿੰਦੀ ਕੁੜੀ ਨਾਲ ਕਰਾਇਆ ਸੀ ਪ੍ਰੇਮ ਵਿਆਹ – ਹੁਣ ਵਾਪਰ ਗਿਆ ਇਹ ਕਾਂਡ

ਪੰਜਾਬ : ਕੁਝ ਦਿਨ ਪਹਿਲਾਂ ਗੁਆਂਢ ’ਚ ਰਹਿੰਦੀ ਕੁੜੀ ਨਾਲ ਕਰਾਇਆ ਸੀ ਪ੍ਰੇਮ ਵਿਆਹ – ਹੁਣ ਵਾਪਰ ਗਿਆ ਇਹ ਕਾਂਡ

ਆਈ ਤਾਜਾ ਵੱਡੀ ਖਬਰ 

ਵਿਆਹ ਇੱਕ ਅਜਿਹਾ ਪਵਿੱਤਰ ਬੰਧਨ ਹੈ ਜੋ ਇਕ ਲੜਕਾ ਲੜਕੀ ਦਾ ਰਿਸ਼ਤਾ ਹੀ ਨਹੀਂ ਜੋੜਦਾ, ਸਗੋਂ ਦੋ ਪਰਿਵਾਰਾਂ ਦਾ ਰਿਸ਼ਤਾ ਵੀ ਇਸ ਰਿਸ਼ਤੇ ਨਾਲ ਜੁੜਦਾ ਹੈ । ਜਦੋਂ ਕੋਈ ਲੜਕਾ ਲੜਕੀ ਇਸ ਪਵਿੱਤਰ ਵਿਆਹ ਦੇ ਰਿਸ਼ਤੇ ਵਿੱਚ ਬੱਝ ਜਾਂਦੇ ਹਨ ਉਹ ਸਾਰੀ ਜ਼ਿੰਦਗੀ ਇਕੱਠੇ ਰਹਿੰਦੇ ਹਨ ਅਤੇ ਇਕ ਦੂਜੇ ਦਾ ਹਰ ਮੋੜ ਤੇ ਸਾਥ ਦਿੰਦੇ ਹਨ । ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਆਪਣੇ ਮਨਪਸੰਦ ਸਾਥੀ ਦੇ ਨਾਲ ਵਿਆਹ ਕਰਵਾਉਂਦੇ ਹਨ । ਪਰ ਕਈ ਵਾਰ ਬੱਚਿਆਂ ਦੇ ਵੱਲੋਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਬੱਚਿਆਂ ਦੇ ਮਾਤਾ ਪਿਤਾ ਨੂੰ ਪਸੰਦ ਨਹੀਂ ਹੁੰਦਾ । ਜਿਸ ਕਾਰਨ ਕਈ ਤਰ੍ਹਾਂ ਦੀਆਂ ਖ਼ੌਫ਼ਨਾਕ ਘਟਨਾਵਾਂ ਵਾਪਰਦੀਆਂ ਹਨ ।

ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਇਆ । ਜਿੱਥੇ ਇਕ ਅਨੰਤ ਕੁਮਾਰ ਨਾਮ ਦੇ ਨੌਜਵਾਨ ਵੱਲੋਂ ਕੁਝ ਮਹੀਨੇ ਪਹਿਲਾਂ ਆਪਣੇ ਗੁਆਂਢ ਚ ਰਹਿੰਦੀ ਲੜਕੀ ਜਿਸ ਦਾ ਨਾਂ ਮੁਸਕਾਨ ਹੈ ਉਸਦੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਤੇ ਇਹ ਪ੍ਰੇਮ ਵਿਆਹ ਕੁਝ ਮਹੀਨਿਆਂ ਬਾਅਦ ਅਜਿਹਾ ਖ਼ੌਫ਼ਨਾਕ ਅੰਤ ਬਣ ਗਿਆ ਜਿਸ ਕਾਰਨ ਆਨੰਦ ਕੁਮਾਰ ਨੇ ਮੌਤ ਨੂੰ ਗਲੇ ਲਗਾ ਲਿਆ । ਦਰਅਸਲ ਅਨੰਤ ਕੁਮਾਰ ਨੇ ਆਪਣੇ ਸਹੁਰੇ ਪਰਿਵਾਰ ਵਿਚ ਆ ਕੇ ਖੁਦਕੁਸ਼ੀ ਕਰ ਲਈ ।

ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਕੋਲ ਦਰਜ ਕਰਵਾਏ ਗਏ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਅਨੁਸਾਰ ਉਨ੍ਹਾਂ ਦੇ ਬੇਟੇ ਦੀ ਕੁਝ ਮਹੀਨੇ ਪਹਿਲਾਂ ਗੁਆਂਢ ਵਿਚ ਰਹਿਣ ਵਾਲੀ ਲਡ਼ਕੀ ਮੁਸਕਾਨ ਦੇ ਨਾਲ ਵਿਆਹ ਹੋਇਆ ਸੀ । ਜਿਸ ਕਾਰਨ ਲੜਕੀ ਪਰਿਵਾਰ ਉਨ੍ਹਾਂ ਦੇ ਬੇਟੇ ਤੋ ਕਾਫ਼ੀ ਨਾਰਾਜ਼ ਸੀ । ਕਈ ਵਾਰ ਉਨ੍ਹਾਂ ਦੇ ਵੱਲੋਂ ਉਨ੍ਹਾਂ ਦੇ ਘਰ ਵਿੱਚ ਹੀ ਆ ਕੇ ਕੁੱਟਮਾਰ ਕੀਤੀ ਗਈ । ਜਿਸ ਦੇ ਚਲਦੇ ਪਰੇਸ਼ਾਨ ਹੋ ਕੇ ਉਨ੍ਹਾਂ ਦੇ ਬੇਟੇ ਦੇ ਵੱਲੋਂ ਲੜਕੀ ਦੀ ਘਰ ਜਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਾਹਮਣੇ ਜ਼ਹਿਰੀਲੀ ਦਵਾਈ ਨਿਗਲ ਲਈ।

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਬੇਟੇ ਦੀ ਹਾਲਤ ਵਿਗੜਨ ਲੱਗੀ ਤੇ ਉਹ ਉਲਟੀਆਂ ਕਰਨ ਲੱਗਾ ਉਸ ਤੋਂ ਬਾਅਦ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਪ੍ਰਾਪਤ ਹੋਈ । ਜਿਸ ਤੋਂ ਬਾਅਦ ਉਹ ਆਪਣੇ ਬੇਟੇ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ । ਜਿੱਥੇ ਉਨ੍ਹਾਂ ਦੇ ਬੇਟੇ ਦੀ ਵਿਗੜਦੀ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਦੇ ਬੇਟੇ ਨੂੰ ਨਵਾਂਸ਼ਹਿਰ ਰੈਫਰ ਕਰ ਦਿੱਤਾ ਗਿਆ । ਜਿੱਥੇ ਇਲਾਜ ਦੌਰਾਨ ਮੌਤ ਹੋ ਗਈ। ਹੁਣ ਪੀਡ਼ਤ ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ ਪੁਲੀਸ ਪ੍ਰਸ਼ਾਸਨ ਕੋਲ ਲਗਾਈ ਜਾ ਰਹੀ ਹੈ ਤੇ ਪੁਲੀਸ ਵੱਲੋਂ ਵੀ ਹੁਣ ਮਾਮਲਾ ਦਰਜ ਕਰਕੇ ਬਰੀਕੀ ਨਾਲ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ ਹੈ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!