Breaking News
Home / ਰਾਜਨੀਤੀ / ਪੰਜਾਬ : ਕੁੜੀ ਨੇ ਭਰ ਜਵਾਨੀ ਚ ਇਸ ਕਾਰਨ ਦਿੱਤੀ ਆਪਣੀ ਜਾਨ – ਲਿਖਿਆ ਇਹ ਆਖਰੀ ਨੋਟ

ਪੰਜਾਬ : ਕੁੜੀ ਨੇ ਭਰ ਜਵਾਨੀ ਚ ਇਸ ਕਾਰਨ ਦਿੱਤੀ ਆਪਣੀ ਜਾਨ – ਲਿਖਿਆ ਇਹ ਆਖਰੀ ਨੋਟ

ਆਈ ਤਾਜਾ ਵੱਡੀ ਖਬਰ

ਵਿਆਹ ਵਰਗੇ ਪਵਿੱਤਰ ਬੰਧਨ ਨੂੰ ਜਿੱਥੇ ਦੋ ਪਰਿਵਾਰਾਂ ਵਿੱਚ ਰਿਸ਼ਤਾ ਸਮਝਿਆ ਜਾਂਦਾ ਹੈ। ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਅਨੇਕਾਂ ਹੀ ਸੁਪਨੇ ਵੇਖੇ ਜਾਂਦੇ ਹਨ। ਜਿਥੇ ਮਾਪਿਆਂ ਵੱਲੋਂ ਬੜੇ ਚਾਵਾਂ ਨਾਲ ਆਪਣੇ ਬੱਚਿਆਂ ਨੂੰ ਪਾਲਿਆ ਜਾਂਦਾ ਹੈ ਅਤੇ ਵੱਡੇ ਕਰਕੇ ਉਨ੍ਹਾਂ ਦੇ ਵਿਆਹ ਕੀਤੇ ਜਾਂਦੇ ਹਨ। ਜਿੱਥੇ ਧੀ ਦਾ ਵਿਆਹ ਕਰਨ ਤੋਂ ਬਾਅਦ ਮਾਪਿਆਂ ਵੱਲੋਂ ਸੋਚਿਆ ਜਾਂਦਾ ਹੈ ਕਿ ਸ਼ਾਇਦ ਉਹ ਆਪਣਾ ਫਰਜ਼ ਨਿਭਾ ਕੇ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਚੁੱਕੇ ਹਨ। ਉੱਥੇ ਹੀ ਉਨ੍ਹਾਂ ਦੀਆਂ ਧੀਆਂ ਦੀ ਜ਼ਿੰਦਗੀ ਵਿਚ ਕਈ ਵਾਰ ਮੁਸ਼ਕਲਾਂ ਦਸਤਕ ਦੇ ਦਿੰਦੀਆਂ ਹਨ। ਇਹ ਮੁਸ਼ਕਿਲ ਵੀ ਅਜਿਹੀਆਂ ਬਣ ਜਾਂਦੀਆਂ ਹਨ ਕਿ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਖਤਮ ਹੋਣ ਦੀ ਵਜ੍ਹਾ ਵੀ ਬਣਦੀਆਂ ਹਨ।

ਹੁਣ ਪੰਜਾਬ ਵਿੱਚ ਇੱਥੇ ਕੁੜੀ ਨੇ ਭਰ ਜਵਾਨੀ ਵਿੱਚ ਆਪਣੀ ਜਾਨ ਦੇ ਦਿੱਤੀ ਹੈ, ਉਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਆਹੁਤਾ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ ਹੈ। ਜਿੱਥੇ ਪਿੰਡ ਜਗੀਰਪੁਰ ਦੇ ਰਾਜ ਇਨਕਲੇਵ ਦੀ ਸੰਦੀਪ ਕੌਰ ਉਰਫ ਸਿੰਮੀ ਦਾ ਵਿਆਹ 5 ਸਾਲ ਪਹਿਲਾਂ ਨਿਊ ਹਰਗੋਬਿੰਦ ਨਗਰ ਦੇ ਵਿਨੋਦ ਤਲਵਾੜ ਨਾਲ ਹੋਇਆ ਸੀ। ਉਥੇ ਹੀ ਵਿਆਹ ਤੋਂ ਕੁਝ ਸਮੇਂ ਬਾਅਦ ਇਸ ਲੜਕੀ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਮ੍ਰਿਤਕ ਆਪਣੀ ਤਿੰਨ ਸਾਲਾਂ ਦੀ ਧੀ ਨੂੰ ਇਕੱਲੇ ਛੱਡ ਗਈ ਹੈ। ਓਥੇ ਹੀ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਮ੍ਰਿਤਕ ਸੰਦੀਪ ਵੱਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਜਿਸ ਸਮੇਂ ਇਸ ਲੜਕੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਸੀ, ਉੱਥੇ ਹੀ ਇਸ ਲੜਕੀ ਦੀ ਵਿਆਹ ਦੀ ਵਰੇਗੰਢ ਤੋਂ ਬਾਅਦ ਇਸ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਹੈ। 28 ਸਾਲਾ ਮ੍ਰਿਤਕ ਸੰਦੀਪ ਵੱਲੋਂ ਆਪਣੇ ਸਹੁਰਿਆਂ ਵੱਲੋਂ ਕੀਤੇ ਗਏ ਜੁਰਮਾਂ ਦਾ ਕਾਲਾ ਚੱਠਾ ਵੀ ਸੁ-ਸਾ-ਈ-ਡ ਨੋਟ ਵਿੱਚ ਲਿਖਿਆ ਗਿਆ ਹੈ।

ਮ੍ਰਿਤਕਾ ਦੀ ਮਾਂ ਬਲਵੀਰ ਕੌਰ ਵੱਲੋਂ ਦੱਸਿਆ ਗਿਆ ਹੈ ਕਿ 24 ਅਗਸਤ ਨੂੰ ਉਨ੍ਹਾਂ ਦੀ ਧੀ ਦੀ ਵਿਆਹ ਦੀ ਵਰ੍ਹੇਗੰਢ ਸੀ। ਸੰਦੀਪ ਵੱਲੋਂ ਲਿਖੇ ਗਏ ਸੁ-ਸਾ-ਈ-ਡ ਨੋਟ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਹੈ। 6 ਪੇਜਾਂ ਦਾ ਸੁਸਾਈਡ ਨੋਟ ਉਸ ਨਾਲ ਹੋਏ ਜ਼ੁਲਮ ਦੀ ਕਹਾਣੀ ਬਿਆਨ ਕਰਦਾ ਹੈ। ਪੁਲਿਸ ਵੱਲੋਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਨਾਮਦੇਵ ਕਲੋਨੀ ਸਥਿਤ ਉਸ ਦੀ ਵਿਧਵਾ ਭੈਣ ਦੇ ਘਰ ਤੋਂ ਬਰਾਮਦ ਕੀਤਾ ਗਿਆ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!