Breaking News
Home / ਰਾਜਨੀਤੀ / ਪੰਜਾਬ ਚ ਇਥੇ ਅਸਮਾਨੋਂ ਆਈ ਇਹ ਛੈਅ ਘਰਦੇ ਵਿਹੜੇ ਵਿਚ ਬੈਠੀ ਕੁੜੀ ਦੇ ਪੱਟ ਚ ਵੱਜੀ – ਪਈਆਂ ਭਾਜੜਾਂ

ਪੰਜਾਬ ਚ ਇਥੇ ਅਸਮਾਨੋਂ ਆਈ ਇਹ ਛੈਅ ਘਰਦੇ ਵਿਹੜੇ ਵਿਚ ਬੈਠੀ ਕੁੜੀ ਦੇ ਪੱਟ ਚ ਵੱਜੀ – ਪਈਆਂ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਅੰਦਰ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਿਥੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾਂਦੀਆਂ ਹਨ ਉਥੇ ਹੀ ਅਮਨ ਅਤੇ ਸ਼ਾਂਤੀ ਨੂੰ ਸਥਾਪਤ ਕੀਤੇ ਜਾਣ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਜਾਂਦੇ ਹਨ। ਸੂਬਾ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਵੱਲੋਂ ਹਦਾਇਤਾਂ ਜਾਰੀ ਕਰਨ ਦੀ ਆਗਿਆ ਵੀ ਦਿਤੀ ਜਾਂਦੀ ਹੈ। ਜਿਨ੍ਹਾਂ ਦੀ ਵਰਤੋਂ ਕਰਦਿਆਂ ਹੋਇਆਂ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਆਪਣੇ ਜ਼ਿਲੇ ਅੰਦਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਆਏ ਦਿਨ ਹੀ ਲਗਾਈਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

ਕਿਉਂਕਿ ਬਹੁਤ ਸਾਰੇ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਜਿਸ ਦਾ ਖਮਿਆਜਾ ਬਹੁਤ ਸਾਰੇ ਲੋਕਾਂ ਨੂੰ ਭੁਗਤਣਾ ਪੈ ਜਾਂਦਾ। ਕਈ ਜ਼ਿਲਿਆਂ ਅੰਦਰ ਵਿਆਹ-ਸ਼ਾਦੀ ਅਤੇ ਹੋਰ ਸਮਾਗਮਾਂ ਦੇ ਦੌਰਾਨ ਵੀ ਗੋਲੀ ਚਲਾਉਣ ਵਰਗੀਆਂ ਘਟਨਾਵਾਂ ਉਪਰ ਪਾਬੰਦੀ ਲਗਾਈ ਗਈ ਹੈ। ਕਿਉਂਕਿ ਖੁਸ਼ੀ ਦੇ ਮੌਕੇ ਉਪਰ ਕੀਤੇ ਜਾਂਦੇ ਹਵਾਈ ਫਾਇਰ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲੈਂਦੇ ਹਨ। ਹੁਣ ਪੰਜਾਬ ਵਿਚ ਅਸਮਾਨੋਂ ਆਈ ਆਫ਼ਤ ਘਰ ਦੇ ਵਿਹੜੇ ਵਿੱਚ ਡਿੱਗੀ ਹੈ ਜਿਸ ਕਾਰਨ ਲੜਕੀ ਦੇ ਸੱਟ ਵੱਜੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਦੇ ਸੰਤੋਖਪੁਰਾ ਮੁਹੱਲੇ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਘਰ ਵਿਚ ਕਿਸੇ ਵੱਲੋਂ ਚਲਾਈ ਗਈ ਗੋਲੀ ਪਹੁੰਚੀ ਹੈ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਆਪਣੇ ਹੀ ਘਰ ਵਿਚ ਇਕ ਐਮ ਕਾਮ ਦੀ ਵਿਦਿਆਰਥਣ ਬੱਚਿਆ ਨੂੰ ਟਿਊਸ਼ਨ ਪੜਾ ਕੇ ਸਾਢੇ ਸੱਤ ਵਜੇ ਦੇ ਕਰੀਬ ਫਰੀ ਹੋਈ ਸੀ। ਉਥੇ ਹੀ ਉਹ ਫੋਨ ਉਪਰ ਕੁਝ ਕਰਨ ਬੈਠ ਗਈ। ਏਨੇ ਸਮੇਂ ਨੂੰ ਉਸਦੇ ਬੈਠੀ ਹੋਈ ਦੇ ਪੱਟ ਉੱਪਰ ਇੱਕ ਬਹੁਤ ਹੀ ਜ਼ੋਰਦਾਰ ਚੀਜ ਆ ਕੇ ਲੱਗੀ।

ਉਸ ਵੱਲੋਂ ਸਮਝਿਆ ਗਿਆ ਕਿ ਕਿਸੇ ਨੇ ਛੱਤ ਉਪਰੋਂ ਕੋਈ ਪੱਥਰ ਮਾਰਿਆ ਹੈ। ਪਰ ਜਦੋਂ ਉਸ ਵੱਲੋਂ ਵੇਖਿਆ ਗਿਆ ਤਾਂ ਚੱਲੀ ਹੋਈ ਗੋਲੀ ਬੈਂਚ ਦੇ ਨੀਚੋਂ ਬਰਾਮਦ ਕੀਤੀ ਗਈ। ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਉੱਥੇ ਹੀ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਥਾਣਾ ਨੰਬਰ-8 ਦੀ ਪੁਲਸ ਨੂੰ ਕਰ ਦਿੱਤੀ ਗਈ ਹੈ। ਏਨੀ ਤੇਜ਼ੀ ਨਾਲ ਗੋਲੀ ਲੱਗਣ ਕਾਰਨ ਲੜਕੀ ਦੀ ਲੱਤ ਉੱਪਰ ਨੀਲ ਪੈ ਗਿਆ ਹੈ। ਅਤੇ ਬ੍ਰਹਮਜੀਤ ਕੌਰ ਨਾਮ ਦੀ ਲੜਕੀ ਬਿਲਕੁਲ ਸੁਰੱਖਿਅਤ ਹੈ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!