Breaking News
Home / ਰਾਜਨੀਤੀ / ਪੰਜਾਬ ਚ ਇਥੇ ਘਰ ਦੇ ਅੰਦਰ ਹੋਇਆ ਮੌਤ ਦਾ ਤਾਂਡਵ ਹੋਈਆਂ ਮੌਤਾਂ – ਇਲਾਕੇ ਚ ਛਾਈ ਸੋਗ ਦੀ ਲਹਿਰ

ਪੰਜਾਬ ਚ ਇਥੇ ਘਰ ਦੇ ਅੰਦਰ ਹੋਇਆ ਮੌਤ ਦਾ ਤਾਂਡਵ ਹੋਈਆਂ ਮੌਤਾਂ – ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਕਰੋਨਾ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਕੇ ਕੰਮਕਾਜ ਠੱਪ ਹੋ ਜਾਣ ਤੇ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਚੁੱਕੇ ਸਨ, ਜਿਨ੍ਹਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਸੀ ਅਜਿਹੇ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਗਏ ਸਨ। ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਕਾਰਨ ਅਜਿਹੇ ਲੋਕਾਂ ਵੱਲੋ ਗਲਤ ਫੈਸਲੇ ਲੈਂਦੇ ਹੋਏ ਆਪਣੀ ਜ਼ਿੰਦਗੀ ਵੀ ਖਤਮ ਕਰ ਲਏ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖਬਰਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਬਹੁਤ ਸਾਰੇ ਲੋਕਾਂ ਵੱਲੋਂ ਮਾਨਸਿਕ ਤਣਾਅ ਅਤੇ ਘਰ ਦੀ ਆਰਥਿਕ ਮਜਬੂਰੀ ਦੇ ਚਲਦੇ ਹੋਏ ਅਜਿਹੇ ਫੈਸਲੇ ਲਏ ਜਾ ਰਹੇ ਹਨ

ਹੁਣ ਪੰਜਾਬ ਦੇ ਏਥੇ ਘਰ ਅੰਦਰ ਅਜਿਹਾ ਮੌਤ ਦਾ ਤਾਂਡਵ ਹੋਇਆ ਹੈ ਜਿੱਥੇ ਮੌਤ ਹੋਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਗਰਾਓਂ ਤੋਂ ਸਾਹਮਣੇ ਆਈ ਹੈ ਜਿੱਥੇ ਮਾਨਸਿਕ ਤਣਾਅ ਦੇ ਸ਼ਿਕਾਰ ਹੋਏ ਇੱਕ ਪਿਓ ਵਲੋ ਆਪਣੀ 8 ਸਾਲਾਂ ਦੀ ਧੀ ਸਮੇਤ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਇਕ ਵਿਅਕਤੀ ਕੋਲੋਂ ਇਕ ਸੁਸਾਈਡ ਨੋਟ ਵੀ ਪ੍ਰਾਪਤ ਹੋਇਆ ਹੈ। ਜਿਸ ਵਿੱਚ ਉਸ ਵੱਲੋਂ ਆਪਣੀ ਮੌਤ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਜਿੱਥੇ 32 ਸਾਲਾ ਪ੍ਰਦੀਪ ਕੁਮਾਰ ਵੱਲੋਂ ਪੱਖੇ ਨਾਲ ਪੱਗ ਬੰਨ੍ਹ ਕੇ ਆਪਣੀ ਜਾਨ ਦਿੱਤੀ ਗਈ ਹੈ ਉਥੇ ਹੀ ਆਪਣੀ 8 ਸਾਲਾਂ ਦੀ ਧੀ ਜਪਜੀਤ ਨੂੰ ਵੀ ਫਾਹਾ ਦੇ ਕੇ ਖਤਮ ਕੀਤਾ ਗਿਆ ਸੀ। ਇਸ ਸਾਰੇ ਮਾਮਲੇ ਬਾਰੇ ਜਿੱਥੇ ਮ੍ਰਿਤਕ ਵੱਲੋਂ ਸਾਰੀ ਘਟਨਾ ਦਾ ਖੁਲਾਸਾ ਸੁਸਾਈਡ ਨੋਟ ਵਿੱਚ ਕੀਤਾ ਗਿਆ ਹੈ, ਜਿਸ ਵਿਚ ਉਸ ਨੇ ਲਿਖਿਆ ਹੈ ਕਿ ਉਹ ਆਪਣੇ ਨਾਲ ਹੀ ਆਪਣੀ ਧੀ ਨੂੰ ਲੈ ਕੇ ਜਾ ਰਿਹਾ ਹੈ,ਤਾਂ ਜੋ ਉਸ ਨੂੰ ਬਾਅਦ ਵਿੱਚ ਕਿਸੇ ਤੇ ਨਿਰਭਰ ਨਾ ਹੋਣਾ ਪਵੇ।

ਉਥੇ ਹੀ ਆਪਣੀ ਜ਼ਮੀਨ-ਜਾਇਦਾਦ ਵੀ ਆਪਣੇ ਮਾਮੇ ਦੇ ਹਵਾਲੇ ਕੀਤੇ ਜਾਣ ਦੀ ਗੱਲ ਆਖੀ ਗਈ ਹੈ ਕਿ ਉਹ ਆਪਣੀ ਇੱਛਾ ਦੇ ਅਨੁਸਾਰ ਇਸ ਜ਼ਮੀਨ ਜਾਇਦਾਦ ਦੀ ਵਰਤੋਂ ਕਰ ਸਕਦਾ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਆਪਣੇ ਘਰ ਵਿੱਚ ਆਪਣੀ 8 ਸਾਲਾਂ ਦੀ ਬੇਟੀ ਨਾਲ ਇ ਇੱਕਲਾ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਇਸ ਨੌਜਵਾਨ ਦੇ ਮਾਤਾ-ਪਿਤਾ ਅਤੇ ਭਰਾ ਦੀ ਮੌਤ ਵੀ ਹੋ ਚੁੱਕੀ ਸੀ। ਤੇ ਇਕ ਸਾਲ ਪਹਿਲਾਂ ਇਸ ਦੀ ਪਤਨੀ ਵੱਲੋਂ ਵੀ ਘਰ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ। ਜਿਸ ਤੋਂ ਬਾਅਦ ਇਹ ਮਾਨਸਿਕ ਤਣਾਅ ਦਾ ਰੋਗੀ ਬਣ ਗਿਆ ਸੀ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!