Breaking News
Home / ਰਾਜਨੀਤੀ / ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ – ਛਾਈ ਸੋਗ ਦੀ ਲਹਿਰ

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ – ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ

ਆਏ ਦਿਨ ਵਾਪਰਦੇ ਹਾਦਸੇ ਕਈ ਘਰਾਂ ਨੂੰ ਉਜਾੜ ਦਿੰਦੇ ਹਨ। ਇਹ ਹਾਦਸੇ ਲਾਪਰਵਾਹੀਆਂ ਕਰਕੇ ਵਾਪਰਦੇ ਹਨ। ਹਾਦਸੇ ਬੇਹੱਦ ਹੀ ਭਿਆਨਕ ਅਤੇ ਦਿਲ ਨੂੰ ਦਹਿਲਾ ਦੇਣ ਵਾਲੇ ਹੁੰਦੇ ਹਨ। ਹੁਣ ਫਿਰ ਇਕ ਅਜਿਹਾ ਹੀ ਹਾਦਸਾ ਵਾਪਰਿਆ ਹੈ ਜਿਸਨੇ ਇੱਕ ਘਰ ਨੂੰ ਉਜਾੜ ਦਿੱਤਾ ਹੈ। ਦੋ ਵਾਹਨਾਂ ਦੀ ਅਜਿਹੀ ਟੱਕਰ ਹੋਈ ਕਿ ਇੱਕ ਜਿੱਥੇ ਮੌਤ ਦੇ ਮੂੰਹ ਵਿੱਚ ਚਲਾ ਗਿਆ ਉੱਥੇ ਹੀ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ ਦੱਸੇ ਜਾ ਰਹੇ ਹਨ। ਆਏ ਦਿਨ ਵਾਪਰਦੇ ਹਾਦਸੇ ਅਤੇ ਮੌਤ ਦੇ ਮੂੰਹ ਵਿੱਚ ਜਾਂਦੀਆਂ ਜਾਨਾਂ ਕਈ ਸਵਾਲ ਖੜੇ ਕਰਦੀਆਂ ਹਨ ।

ਬੇਹੱਦ ਭਿਆਨਕ ਹਾਦਸਾ ਅਨੰਦਪੁਰ ਸਾਹਿਬ ਵਿਖੇ ਵਾਪਰਿਆ ਹੈ,ਜਿੱਥੇ ਪਿੰਡ ਮਾਂਗੇਵਾਲ ਵਿਖੇ ਭਿਆਨਕ ਹਾਦਸੇ ਨੇ ਕਹਿਰ ਮਚਾ ਦਿੱਤਾ। ਇੱਥੇ ਇੱਕ ਟੈਂਪੂ ਨੇ ਸਕੂਟਰ ਵਾਲੇ ਅਤੇ ਇਕ ਰਾਹਗੀਰ ਨੂੰ ਟੱਕਰ ਮਾਰ ਦਿੱਤੀ। ਟੈਂਪੂ ਅਤੇ ਸਕੂਟਰ ਵਿਚਕਾਰ ਹੋਈ ਟੱਕਰ ਨੇ ਸਕੂਟਰ ਚਾਲਕ ਜਸ਼ਨਪ੍ਰੀਤ ਨੂੰ ਮੌਕੇ ਉੱਤੇ ਹੀ ਮੌਤ ਦੇ ਦਿੱਤੀ। ਜਦਕਿ ਉਸਦਾ ਸਾਥੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਟੈਂਪੂ ਵਾਲੇ ਨੇ ਇਕ ਹੋਰ ਵਿਅਕਤੀ ਨੂੰ ਵੀ ਟੱਕਰ ਮਾਰ ਦਿੱਤੀ ਜੋਕਿ ਰਾਹ ਉਤੇ ਤੁਰਦਾ ਹੋਇਆ ਜਾ ਰਿਹਾ ਸੀ।

ਦੋਨਾਂ ਜਖਮੀਆਂ ਨੂੰ ਇਲਾਜ ਲਈ ਹਸਪਤਾਲ ਰੈਫਰ ਕੀਤਾ ਗਿਆ ਹੈ। ਜਿੱਥੇ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੂੰ ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਉਹ ਮੌਕੇ ਉੱਤੇ ਪਹੁੰਚ ਕੇ ਆਪਣੀ ਜਾਂਚ ਪੜਤਾਲ ਕਰਨ ਵਿੱਚ ਲੱਗ ਗਈ।ਜਿਕਰਯੋਗ ਹੈ ਕਿ ਇਸ ਘਟਨਾ ਵਿਚ ਇਕ ਦੀ ਮੌਤ ਅਤੇ ਦੋ ਗੰਭੀਰ ਜਖਮੀ ਹੋਏ ਦੱਸੇ ਜਾ ਰਹੇ ਹਨ। ਪੁਲਿਸ ਵਲੋਂ ਮੌਕੇ ਉੱਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੈਂਪੂ ਚਾਲਕ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਕੂਟਰ ਚਾਲਕ ਅਨੰਦਪੁਰ ਸਾਹਿਬ ਤੋਂ ਆਪਣੇ ਪਿੰਡ ਵਲ ਜਾ ਰਹੇ ਸੀ, ਜੱਦ ਇਸ ਘਟਨਾ ਨੇ ਅੰਜਾਮ ਲਿਆ। ਮਾਂਗੇਵਾਲ ਪਿੰਡ ਕੋਲ ਜਿਵੇਂ ਹੀ ਸਕੂਟਰ ਪਹੁੰਚਿਆ ਦੂਜੇ ਪਾਸੇ ਤੋਂ ਆ ਰਹੇ ਟੈਂਪੂ ਨੇ ਉਨ੍ਹਾਂ ਨੂੰ ਸਾਈਡ ਮਾਰ ਦਿੱਤੀ ਅਤੇ ਮੌਕੇ ਉਤੇ ਹੀ ਸਕੂਟਰ ਚਾਲਕ ਦੀ ਮੌਤ ਹੋ ਗਈ। ਉਸਦਾ ਸਾਥੀ ਵਿਕਰਾਂਤ ਇਸ ਘਟਨਾ ਵਿਚ ਗੰਭੀਰ ਜਖਮੀ ਹੋ ਗਿਆ। ਘਟਨਾ ਵਾਪਰਨ ਤੋਂ ਬਾਅਦ ਘਰ ਵਿਚ ਮਾਤਮ ਦਾ ਮਾਹੌਲ ਹੈ। ਪਿੰਡ ਵਿਚ ਸਾਰੇ ਪਾਸੇ ਸੋਗ ਫੈਲ ਚੁੱਕਾ ਹੈ। ਮ੍ਰਿਤਕ ਦਾ ਪਰਿਵਾਰ ਇਸ ਸਮੇਂ ਸੋਗ ਦੇ ਮਾਹੌਲ ਵਿਚ ਹੈ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!