Breaking News
Home / ਰਾਜਨੀਤੀ / ਪੰਜਾਬ ਚ ਇਥੇ ਹੋਇਆ ਅਜਿਹਾ ਕਾਂਡ ਹਰ ਕੋਈ ਰਹਿ ਗਿਆ ਹੈਰਾਨ – ਤੁਸੀ ਵੀ ਹੋ ਜਾਵੋ ਸਾਵਧਾਨ

ਪੰਜਾਬ ਚ ਇਥੇ ਹੋਇਆ ਅਜਿਹਾ ਕਾਂਡ ਹਰ ਕੋਈ ਰਹਿ ਗਿਆ ਹੈਰਾਨ – ਤੁਸੀ ਵੀ ਹੋ ਜਾਵੋ ਸਾਵਧਾਨ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਜਿਥੇ ਸਾਰੇ ਲੋਕ ਕਰੋਨਾ ਦੇ ਕਾਰਨ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਅਤੇ ਘਰਾਂ ਦੇ ਗੁਜਾਰੇ ਕਰਨੇ ਵੀ ਸਾਰੇ ਲੋਕਾਂ ਨੇ ਮੁਸ਼ਕਿਲ ਹੋਏ ਹਨ। ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਪੰਜਾਬ ਵਿੱਚ ਲੁੱਟ ਖੋਹ ਦੇ ਕੇਸ ਵੀ ਲਗਾਤਾਰ ਵਧ ਰਹੇ ਹਨ। ਜਿੱਥੇ ਲੁੱਟ-ਖੋਹ ਧੋਖਾਧੜੀ ਦੇ ਮਾਮਲਿਆਂ ਨੂੰ ਠੱਲ ਪਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਵਰਤੀ ਜਾ ਰਹੀ ਹੈ। ਜਿਸ ਨਾਲ ਪੰਜਾਬ ਦੇ ਹਾਲਾਤਾਂ ਨੂੰ ਸ਼ਾਂਤਮਈ ਬਣਾ ਕੇ ਰੱਖਿਆ ਜਾ ਸਕੇ। ਉਥੇ ਹੀ ਪੰਜਾਬ ਵਿੱਚ ਵਧਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅਜਿਹੇ ਸ਼ਰਾਰਤੀ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਕਿਸੇ ਨਾ ਕਿਸੇ ਮੌਕੇ ਦੀ ਭਾਲ ਵਿੱਚ ਰਹਿੰਦੇ ਹਨ।

ਹੁਣ ਰੋਡ ਤੇ ਖੜ੍ਹੀ ਕਾਰ ਇਕ ਵਿਅਕਤੀ ਵੱਲੋਂ ਲੈ ਕੇ ਫਰਾਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਾਰ ਵਿੱਚ ਸਵਾਰ ਔਰਤ ਨੂੰ ਧੱਕਾ ਦੇ ਕੇ ਉਤਾਰਿਆ ਗਿਆ। ਇਹ ਖਬਰ ਫਤਿਹਗੜ੍ਹ ਚੂੜੀਆਂ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਰੋਡ ਤੇ ਖੜੀ ਹੋਈ ਗੱਡੀ ਨੂੰ ਇਕ ਵਿਅਕਤੀ ਵੱਲੋਂ ਚੋਰੀ ਕਰ ਲਿਆ ਗਿਆ। ਗੱਡੀ ਸਟਾਰਟ ਹੋਣ ਕਾਰਨ ਚੋਰ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਜਿੱਥੇ ਗੱਡੀ ਸਟਾਰਟ ਖੜੀ ਹੋਈ ਸੀ ਉੱਥੇ ਹੀ ਗੱਡੀ ਵਿੱਚ ਪਹਿਲਾਂ ਤੋਂ ਹੀ ਇਕ ਔਰਤ ਅਤੇ ਇਕ ਬੱਚਾ ਵੀ ਮੌਜੂਦ ਸਨ।

ਜਿਨ੍ਹਾਂ ਨੂੰ ਕਾਰ ਚੋਰ ਵੱਲੋਂ ਅੱਗੇ ਜਾ ਕੇ ਉਤਾਰ ਦਿੱਤਾ ਗਿਆ। ਉਹ ਆਪ ਗੱਡੀ ਲੈ ਕੇ ਉਸ ਜਗ੍ਹਾ ਤੋਂ ਵੀ ਫਰਾਰ ਹੋ ਗਿਆ। ਪੀੜਤ ਪਰਿਵਾਰ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਸੁਰਿੰਦਰ ਸਿੰਘ ਨਾਮਕ ਦਾ ਇੱਕ ਵਿਅਕਤੀ ਆਪਣੀ ਮਾਤਾ, ਭਾਬੀ ਅਤੇ ਬੱਚੇ ਨੂੰ ਨਾਲ ਲੈ ਕੇ ਕਿਸੇ ਕੰਮ ਦੇ ਸਿਲਸਲੇ ਵਿਚ ਫਤਹਿਗੜ੍ਹ ਚੂੜੀਆਂ ਆਇਆ ਹੋਇਆ ਸੀ। ਜਿੱਥੇ ਇੱਕ ਸੜਕ ਤੇ ਹੀ ਗੱਡੀ ਨੂੰ ਚਲਦੇ ਹੋਏ ਛੱਡ ਕੇ ਸੁਰਿੰਦਰ ਸਿੰਘ ਅਤੇ ਉਸ ਦੀ ਭਾਬੀ ਏ ਟੀ ਐਮ ਤੋਂ ਪੈਸੇ ਕਢਵਾਉਣ ਲਈ ਗਏ ਹੋਏ ਸਨ।

ਉਸ ਸਮੇਂ ਵੀ ਚੋਰ ਵੱਲੋਂ ਮੌਕਾ ਪਾ ਕੇ ਸਟਾਰਟ ਗੱਡੀ ਨੂੰ ਚੋਰੀ ਕਰ ਲਿਆ ਗਿਆ। ਇਸ ਘਟਨਾ ਦੀ ਸੂਚਨਾ ਪੁਲਿਸ ਸਟੇਸ਼ਨ ਵਿੱਚ ਦਿੱਤੀ ਗਈ ਹੈ ਜਿਥੇ ਪੁਲਿਸ ਵੱਲੋਂ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀਆਂ ਵੀਡੀਓਜ਼ ਦੇ ਜ਼ਰੀਏ ਗੱਡੀ ਚੋਰ ਦੀ ਭਾਲ ਕੀਤੀ ਜਾ ਰਹੀ ਹੈ। ਉਥੇ ਹੀ ਸਾਰੇ ਪਰਿਵਾਰਕ ਮੈਂਬਰ ਸੁਰੱਖਿਅਤ ਦੱਸੇ ਗਏ ਹਨ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!