Breaking News
Home / ਰਾਜਨੀਤੀ / ਪੰਜਾਬ ਚ ਇਥੋਂ ਆਈ ਮਾੜੀ ਖਬਰ – ਸਕੂਲੀ ਬੱਚਿਆਂ ਨਾਲ ਭਰੀ ਬਸ ਪਾਣੀ ਚ ਡਿਗੀ ਮੱਚੀ ਹਾਹਾਕਾਰ

ਪੰਜਾਬ ਚ ਇਥੋਂ ਆਈ ਮਾੜੀ ਖਬਰ – ਸਕੂਲੀ ਬੱਚਿਆਂ ਨਾਲ ਭਰੀ ਬਸ ਪਾਣੀ ਚ ਡਿਗੀ ਮੱਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਹਰ ਰੋਜ਼ ਵਾਪਰਦਾ ਸਡ਼ਕੀ ਹਾਦਸਾ ਕੋਈ ਨਾ ਕੋਈ ਭਿਆਨਕ ਰੂਪ ਧਾਰਦੇ ਹੋਏ ਕਈ ਤਰ੍ਹਾਂ ਦਾ ਨੁਕਸਾਨ ਕਰ ਜਾਂਦਾ ਹੈ । ਸੜਕੀ ਹਾਦਸੇ ਵਾਪਰਨ ਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਸੜਕਾਂ ਦਾ ਠੀਕ ਨਾ ਹੋਣਾ ਜਾਂ ਵਾਹਨ ਚਲਾਉਂਦੇ ਹੋਏ ਅਣਗਹਿਲੀ ਜਾਂ ਫਿਰ ਲਾਪ੍ਰਵਾਹੀ ਵਰਤਣੀ । ਇਸ ਦੇ ਚਲਦੇ ਕਈ ਵੱਡੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ । ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਮਨੁੱਖੀ ਜਾਨ ਲੈਂਦਾ ਹੈ ਇਹ ਸੜਕੀ ਹਾਦਸੇ ਨਾਮ ਦਾ ਦੈਂਤ । ਕਈ ਵਾਰ ਕੁਝ ਅਜਿਹੇ ਹਾਦਸੇ ਵੀ ਵਾਪਰਦੇ ਹਨ ਜਿਸ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਜਾਂਦੇ ਹਨ । ਕੁਝ ਅਜਿਹੇ ਹਾਦਸੇ ਵੀ ਸਾਨੂੰ ਸੜਕਾਂ ਤੇ ਵੇਖਣ ਨੂੰ ਮਿਲਦੇ ਨੇ ਜਿਸ ਨੂੰ ਵੇਖ ਕੇ ਰੂਹ ਕੰਬ ਜਾਂਦੀ ਹੈ ।

ਅਜਿਹਾ ਹੀ ਰੂਹ ਕੰਬਾਊ ਹਾਦਸਾ ਵਾਪਰਿਆ ਹੈ ਸ੍ਰੀ ਮੁਕਤਸਰ ਸਾਹਿਬ ਤੇ ਵਿਚ । ਜਿੱਥੇ ਬਠਿੰਡਾ ਰੂਟ ਤੇ ਬੱਚਿਆਂ ਦੇ ਨਾਲ ਭਰੀ ਹੋਈ ਵੈਨ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ । ਇਸ ਬਸਤੀ ਵਿਚ ਭਾਰੀ ਗਿਣਤੀ ਵਿਚ ਬੱਚੇ ਬੈਠੇ ਹੋਏ ਸਨ । ਇਹ ਵੇਨ ਬਠਿੰਡਾ ਰੋਡ ਤੇ ਜਾ ਰਹੀ ਸੀ ਅਤੇ ਪ੍ਰਾਈਵੇਟ ਸਕੂਲ ਦੀ ਇਹ ਵੇਨ ਸੀ । ਇਹ ਪ੍ਰਾਈਵੇਟ ਸਕੂਲਾਂ ਦੀ ਵੈਣ ਬੱਚਿਆਂ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਵੱਲ ਨੂੰ ਆ ਰਹੀ ਸੀ ਜਦ ਇਹ ਵੈਨ ਬਠਿੰਡਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਰੋਡ ਤੇ ਪਹੁੰਚੀ ਹੀ ਸੀ ਤਾਂ ਉਸੇ ਸਮੇਂ ਵੈਨ ਦਾ ਸੰਤੁਲਨ ਵਿਗੜ ਗਿਆ । ਜਿਸ ਦੇ ਚੱਲਦੇ ਬੱਸ ਰਜਵਾਹੇ ਵਿੱਚ ਜਾ ਡਿੱਗੀ ।

ਰਜਬਾਹੇ ਵਿਚ ਪਾਣੀ ਵਗ ਰਿਹਾ ਸੀ । ਇਸ ਘਟਨਾ ਨੂੰ ਵਾਪਰਦੇ ਹੋਏ ਜਦੋਂ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਦੇਖਿਆ ਗਿਆ ਤਾ ਤੁਰੰਤ ਆਲੇ ਦੁਆਲੇ ਦੇ ਲੋਕ ਭੱਜੇ ਤੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ । ਜਿਨ੍ਹਾਂ ਦੇ ਵਿੱਚੋਂ ਇਕ ਬੱਚੇ ਨੂੰ ਸੱਟਾਂ ਵੱਜੀਆਂ ਨੇ , ਪਰ ਗਨੀਮਤ ਰਹੀ ਹੈ ਕਿ ਇਸ ਪੂਰੀ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਦੇ ਵਿਚ ਕਾਫੀ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ।

ਉੱਥੇ ਹੀ ਇਸ ਸਕੂਲ ਦੇ ਅਧਿਆਪਕਾਂ ਦਾ ਪ੍ਰਸ਼ਾਸਨ ਦੇ ਉੱਪਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਹੈ ਕਿ ਇਹ ਹਾਦਸਾ ਸੜਕ ਦੇ ਤੰਗ ਹੋਣ ਦੇ ਕਾਰਨ ਅਤੇ ਪਟੜੀ ਸਾਫ ਨਾ ਹੋਣ ਦੇ ਕਾਰਨ ਹੀ ਵਾਪਰਿਆ ਹੈ । ਉਥੇ ਹੀ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਵੈਨ ਦੀ ਹਾਲਤ ਠੀਕ ਨਹੀਂ ਸੀ ਜਿਸ ਦੇ ਚੱਲਦੇ ਇਹ ਹਾਦਸਾ ਵਾਪਰਿਆ । ਉਨ੍ਹਾਂ ਕਿਹਾ ਸਕੂਲ ਪ੍ਰਸ਼ਾਸਨ ਨੂੰ ਵੈਨ ਬਦਲਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੇ ਹਾਦਸੇ ਵਾਪਰਨ ਤੋਂ ਬਚਾਅ ਹੋ ਸਕੇ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!