Breaking News
Home / ਰਾਜਨੀਤੀ / ਪੰਜਾਬ ਚ ਮੁੰਡੇ ਨੂੰ ਸ਼ੋਂਕ ਸ਼ੋਂਕ ਇਸ ਤਰਾਂ ਮਿਲ ਗਈ ਮੌਤ – ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ

ਪੰਜਾਬ ਚ ਮੁੰਡੇ ਨੂੰ ਸ਼ੋਂਕ ਸ਼ੋਂਕ ਇਸ ਤਰਾਂ ਮਿਲ ਗਈ ਮੌਤ – ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ

ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰਸਿੱਧੀ ਖੱਟਣ ਲਈ ਕਈ ਤਰ੍ਹਾ ਦੇ ਤਰੀਕੇ ਅਪਣਾਏ ਜਾਂਦੇ ਹਨ। ਉੱਥੇ ਹੀ ਉਨ੍ਹਾਂ ਨੂੰ ਕਈ ਵਾਰ ਭਾਰੀ ਜਾਨੀ-ਮਾਲੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਕੁਝ ਲੋਕਾਂ ਵੱਲੋਂ ਆਪਣੇ ਸ਼ੌਕ ਅਜਿਹੇ ਬਣਾਏ ਜਾਂਦੇ ਹਨ ਜੋ ਉਨ੍ਹਾਂ ਦੀ ਜਾਨ ਦੇ ਵੈਰੀ ਬਣ ਜਾਂਦੇ ਹਨ। ਜਿੱਥੇ ਸੋਸ਼ਲ ਮੀਡੀਆ ਉਪਰ ਬਹੁਤ ਸਾਰੀਆਂ ਵੀਡੀਓ ਬਣਾ ਕੇ ਲੋਕਾਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਹਨ। ਉਥੇ ਹੀ ਕੁਝ ਵੀਡੀਓ ਉਨ੍ਹਾਂ ਦੀ ਜ਼ਿੰਦਗੀ ਦੀ ਆਖਰੀ ਵੀਡੀਓ ਵੀ ਬਣ ਜਾਂਦੀਆਂ ਹਨ। ਸੋਸ਼ਲ ਮੀਡੀਆ ਨਾਲ ਜੁੜੇ ਹੋਏ ਬਹੁਤ ਸਾਰੇ ਮਾਮਲੇ ਆਏ ਦਿਨ ਹੀ ਸਾਹਮਣੇ ਆਉਦੇ ਰਹਿੰਦੇ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ।

ਹੁਣ ਪੰਜਾਬ ਵਿੱਚ ਮੁੰਡੇ ਦੀ ਸ਼ੌਕ ਸ਼ੌਕ ਵਿਚ ਏਸ ਤਰ੍ਹਾਂ ਮੌਤ ਹੋ ਗਈ ਹੈ ਜਿਸ ਨਾਲ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਲਕਾ ਮਜੀਠਾ ਦੇ ਪਿੰਡ ਕੱਥੂ ਨੰਗਲ ਖੁਰਦ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਨੌਜਵਾਨ ਵੱਲੋਂ ਵੀਡੀਉ ਬਣਾਉਣ ਦੇ ਚੱਕਰ ਵਿਚ 12 ਬੋਰ ਰਾਇਫ਼ਲ ਦੀ ਵਰਤੋਂ ਕੀਤੀ ਗਈ ਸੀ। ਤੇ ਇਹ ਵੀਡੀਓ ਹੀ ਉਸਦੀ ਜ਼ਿੰਦਗੀ ਦੀ ਆਖਰੀ ਵੀਡੀਓ ਬਣ ਗਈ। ਪਿੰਡ ਦੇ ਨੌਜਵਾਨ ਕਰਨ ਪੁੱਤਰ ਰਾਜਿੰਦਰ ਸਿੰਘ ਵੱਲੋਂ ਵੀਡੀਓ ਬਣਾਉਦੇ ਸਮੇਂ 12 ਬੋਰ ਦੀ ਰਾਇਫਲ ਚੱਲ ਗਈ ਜਿਸ ਕਾਰਨ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਕੇ ਤੇ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਵੱਲੋਂ ਬਣਾਈ ਜਾ ਰਹੀ ਇਹ ਵੀਡੀਓ ਇਸ ਨੌਜਵਾਨ ਲਈ ਹੀ ਖ-ਤ-ਰ-ਨਾ-ਕ ਸਾਬਤ ਹੋ ਗਈ, ਜਿਸ ਨਾਲ ਇਸ ਨੌਜਵਾਨ ਦੀ ਮੌਤ ਹੋ ਗਈ ਉਥੇ ਹੀ ਇਸ ਦਾ ਖਮਿਆਜਾ ਪੂਰੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ। 16 ਸਾਲਾਂ ਦੇ ਨੌਜਵਾਨ ਦੀ ਹੋਈ ਮੌਤ ਨਾਲ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਜਿੱਥੇ ਗੰ-ਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਬਹੁਤ ਸਾਰੇ ਵੀਡੀਓ ਅਤੇ ਗੀਤਾਂ ਉਪਰ ਰੋਕ ਲਗਾਈ ਗਈ ਹੈ ਉਥੇ ਹੀ ਨੌਜਵਾਨਾਂ ਵੱਲੋਂ ਅਜਿਹੀਆਂ ਗਲਤੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਨੌਜਵਾਨ ਵੱਲੋਂ ਵਰਤੀ ਗਈ 12 ਬੋਰ ਰਾਈਫਲ ਆਪਣੇ ਗੁਆਂਢੀ ਗੁਰਮੇਜ ਸਿੰਘ ਤੋਂ ਲਈ ਗਈ ਸੀ। ਸੋਸ਼ਲ ਮੀਡੀਆ ਦੇ ਜ਼ਰੀਏ ਨੌਜਵਾਨਾਂ ਵੱਲੋਂ ਅਜਿਹੀਆਂ ਵੀਡੀਓ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਹਨ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!