Breaking News
Home / ਰਾਜਨੀਤੀ / ਪੰਜਾਬ ਚ ਵਾਪਰਿਆ ਕਹਿਰ – ਪਹਿਲਾਂ ਭਰਾ ਟਰੈਕਟਰ ਥਲੇ ਦਿੱਤਾ ਫਿਰ ਇਸ ਤਰਾਂ ਤੜਫ ਤੜਫ ਦਿੱਤੀ ਮੌਤ

ਪੰਜਾਬ ਚ ਵਾਪਰਿਆ ਕਹਿਰ – ਪਹਿਲਾਂ ਭਰਾ ਟਰੈਕਟਰ ਥਲੇ ਦਿੱਤਾ ਫਿਰ ਇਸ ਤਰਾਂ ਤੜਫ ਤੜਫ ਦਿੱਤੀ ਮੌਤ

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਖੂਨ ਦੇ ਰਿਸ਼ਤੇ ਅਤੇ ਜ਼ਮੀਨ ਦੇ ਲਾਲਚ ਦੇ ਚੱਲਦਿਆਂ ਹੋਇਆਂ ਕਈ ਰਿਸ਼ਤਿਆਂ ਨੂੰ ਮਾਰ ਦਿੰਦੇ ਹਨ। ਜਿਥੇ ਘਰਾਂ ਵਿੱਚ ਪਹਿਲਾਂ ਸਾਂਝਾ ਪਰਿਵਾਰ ਹੁੰਦਾ ਸੀ ਅਤੇ ਭਰਾਵਾਂ ਦੀ ਜਾਨ ਇਕ ਦੂਜੇ ਵਿਚ ਵਸਦੀ ਹੁੰਦੀ ਸੀ। ਉਥੇ ਹੀ ਵੱਡੇ ਹੋਣ ਪਿੱਛੋਂ ਇਹ ਭਰਾ ਦੇ ਰਿਸ਼ਤੇ ਸ਼ਰੀਕੇ ਦੇ ਰਿਸ਼ਤੇ ਬਣ ਜਾਂਦੇ ਹਨ। ਜਿੱਥੇ ਪੈਸੇ ਜਮੀਨ ਜਾਇਦਾਦ ਦੇ ਲਾਲਚ ਵਿੱਚ ਚਲਦਿਆਂ ਹੋਇਆਂ ਭਰਾ ਭਰਾ ਵੱਲੋਂ ਹੀ ਆਪਣੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ। ਜਿੱਥੇ ਖੂਨ ਦੇ ਰਿਸ਼ਤੇ ਇਸ ਕਦਰ ਇਕ ਦੂਸਰੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ, ਜਿਸ ਨਾਲ ਬਹੁਤ ਸਾਰੇ ਰਿਸ਼ਤੇ ਮੌਤ ਦੀ ਭੇਟ ਚੜ੍ਹ ਜਾਂਦੇ ਹਨ।

ਹੁਣ ਪੰਜਾਬ ਵਿੱਚ ਇੱਥੇ ਕਹਿਰ ਵਾਪਰਿਆ ਹੈ ਜਿੱਥੇ ਪਹਿਲਾ ਭਰਾ ਵੱਲੋਂ ਟਰੈਕਟਰ ਥੱਲੇ ਦਿੱਤਾ ਗਿਆ ਅਤੇ ਇਸ ਤਰਾਂ ਤੜਫਾ-ਤੜਫਾ ਕੇ ਮੌਤ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਟਾਲਾ ਅਧੀਨ ਆਉਂਦੇ ਪਿੰਡ ਤਲਵੰਡੀ ਝੁੰਗਲਾਂ ਤੋਂ ਸਾਹਮਣੇ ਆਈ ਹੈ। ਜਿੱਥੇ ਦੋ ਭਰਾਵਾਂ ਵਿਚਕਾਰ ਆਪਸੀ ਘਰੇਲੂ ਵਿਵਾਦ ਇਸ ਕਦਰ ਵਧ ਗਿਆ ਕਿ ਇਹ ਰੰਜਿਸ਼ ਇੱਕ ਭਰਾ ਦੇ ਕਤਲ ਤੇ ਖਤਮ ਹੋਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਭਰਾ ਕਰਨੈਲ ਸਿੰਘ ਪੁੱਤਰ ਗਿਆਨ ਸਿੰਘ ਆਪਣੇ ਘਰ ਤੋਂ ਦੁੱਧ ਲੈਣ ਲਈ ਮੋਟਰ ਸਾਈਕਲ ਉਪਰ ਸਵਾਰ ਹੋ ਕੇ ਜਾ ਰਿਹਾ ਸੀ।

ਉਸ ਸਮੇਂ ਰਸਤੇ ਵਿਚ ਪਹਿਲਾਂ ਤੋਂ ਹੀ ਉਸ ਦਾ ਇੰਤਜ਼ਾਰ ਕਰ ਰਹੇ ਉਸ ਦੇ ਭਰਾ ਬਲਕਾਰ ਸਿੰਘ ਅਤੇ ਭਤੀਜੇ ਗੁਰਮੀਤ ਸਿੰਘ ਵੱਲੋਂ ਉਸ ਦੇ ਮੋਟਰਸਾਈਕਲ ਨੂੰ ਟਰੈਕਟਰ ਨਾਲ ਟੱਕਰ ਮਾਰ ਦਿੱਤੀ ਗਈ ਅਤੇ ਉਸ ਉਪਰ ਟਰੈਕਟਰ ਚੜ੍ਹਾ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਇਸ ਪਿੱਛੋਂ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਕਰਨੈਲ ਸਿੰਘ ਦੇ ਪਰਿਵਾਰ ਵੱਲੋਂ ਉਸ ਨੂੰ ਜ਼ਖਮੀ ਹਾਲਤ ਵਿਚ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਰਨੈਲ ਸਿੰਘ ਦੀ ਮੌਤ ਹੋ ਗਈ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੱਲੋਂ ਜਿੱਥੇ ਮੌਕੇ ਤੇ ਪਹੁੰਚ ਕੀਤੀ ਗਈ ਹੈ ਅਤੇ ਦੋਸ਼ੀ ਬਲਕਾਰ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉੱਥੇ ਹੀ ਉਸ ਦੇ ਪੁੱਤਰ ਗੁਰਮੀਤ ਸਿੰਘ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਜਿਨ੍ਹਾਂ ਖਿਲਾਫ਼ 302 ਦਾ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਪਤਨੀ ਜਸਬੀਰ ਕੌਰ ਵੱਲੋਂ ਪਿਓ ਪੁੱਤਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!