Breaking News
Home / ਰਾਜਨੀਤੀ / ਪੰਜਾਬ ਚ ਵਾਪਰੀ ਸ਼ਰਮਨਾਕ ਘਟਨਾ – ਇਸ ਹਾਲਤ ਚ ਝਾੜੀਆਂ ’ਚੋਂ ਮਿਲਿਆ 1 ਸਾਲ ਦਾ ਬੱਚਾ

ਪੰਜਾਬ ਚ ਵਾਪਰੀ ਸ਼ਰਮਨਾਕ ਘਟਨਾ – ਇਸ ਹਾਲਤ ਚ ਝਾੜੀਆਂ ’ਚੋਂ ਮਿਲਿਆ 1 ਸਾਲ ਦਾ ਬੱਚਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਵਿਆਹੁਤਾ ਜੋੜੇ ਵੇਖੇ ਜਾ ਰਹੇ ਹਨ ਜੋ ਬੱਚੇ ਵਾਸਤੇ ਜਗ੍ਹਾ ਜਗ੍ਹਾ ਤੇ ਧੱਕੇ ਖਾਂਦੇ ਹਨ। ਜੋ ਔਲਾਦ ਦੇ ਸੁਖ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਉਥੇ ਹੀ ਕੁਝ ਅਜਿਹੀਆਂ ਕਲਯੁੱਗੀ ਮਾਵਾਂ ਵੀ ਹੁੰਦੀਆਂ ਹਨ ਜੋ ਆਪਣੇ ਬੱਚਿਆਂ ਨੂੰ ਸੜਕ ਦੇ ਕਿਨਾਰਿਆਂ ਤੇ ਸੁੱਟ ਕੇ ਚਲੇ ਜਾਂਦੀਆ ਹਨ। ਜਿਨ੍ਹਾਂ ਵੱਲੋਂ ਇਕ ਵਾਰ ਵੀ ਆਪਣੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਬਾਰੇ ਨਹੀਂ ਸੋਚਿਆ ਜਾਂਦਾ। ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੇ ਹਾਦਸੇ ਵੀ ਬਹੁਤ ਸਾਹਮਣੇ ਆ ਰਹੇ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਜਿੱਥੇ ਕਈ ਜਗਾ ਤੇ ਕੁਝ ਬੱਚਿਆਂ ਨੂੰ ਅਗਵਾ ਕਰਨ ਵਰਗੇ ਮਾਮਲੇ ਸਾਹਮਣੇ ਆਉਦੇ ਹਨ। ਉੱਥੇ ਹੀ ਬਹੁਤ ਸਾਰੇ ਬੱਚੇ ਵੱਖ-ਵੱਖ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕੁਝ ਲੋਕਾਂ ਵੱਲੋਂ ਆਪਸੀ ਦੁਸ਼ਮਣੀ ਦੇ ਚੱਲਦੇ ਹੋਏ ਵੀ ਅਜਿਹੀਆਂ ਭਿਆਨਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਉਸ ਦੇ ਸ਼ਿਕਾਰ ਮਾਸੂਮ ਬੱਚਿਆਂ ਨੂੰ ਬਣਾ ਲਿਆ ਜਾਂਦਾ ਹੈ।

ਹੁਣ ਪੰਜਾਬ ਵਿੱਚ ਇੱਥੇ ਸ਼ਰਮਨਾਕ ਘਟਨਾ ਵਾਪਰੀ ਹੈ ਜਿੱਥੇ ਇਸ ਹਾਲਾਤ ਵਿੱਚ ਇੱਕ ਸਾਲ ਦਾ ਬੱਚਾ ਝਾੜੀਆਂ ਵਿੱਚੋਂ ਬਰਾਮਦ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਸਾਲ ਦਾ ਬੱਚਾ ਟਾਂਡਾ ਰੋਡ ਗਲੀ ਨੰਬਰ 1 ਦੇ ਨਜ਼ਦੀਕ ਖਾਲੀ ਪਲਾਟ ਵਿੱਚ ਮਿਲਿਆ ਹੈ। ਬੱਚੇ ਦੇ ਉੱਥੇ ਹੋਣ ਪੁਸ਼ਟੀ ਉਸ ਸਮੇਂ ਹੋਈ ਜਦੋਂ ਉਸ ਜਗ੍ਹਾ ਕੋਲ਼ ਦੀ ਇੱਕ ਪ੍ਰਵਾਸੀ ਭਾਰਤੀ ਜਾ ਰਿਹਾ ਸੀ।

ਉਸ ਸਮੇਂ ਪਲਾਟ ਦੀਆਂ ਝਾੜੀਆਂ ਵਿੱਚ ਇੱਕ ਮਾਸੂਮ ਬੱਚਾ ਰੋ ਰਿਹਾ ਸੀ। ਬੱਚੇ ਦੇ ਰੋਣ ਦੀ ਅਵਾਜ਼ ਸੁਣਦੇ ਹੀ ਤੁਰੰਤ ਉਸ ਪ੍ਰਵਾਸੀ ਭਾਰਤੀ ਵੱਲੋਂ ਉਸ ਪਲਾਟ ਵਿੱਚ ਜਾ ਕੇ ਵੇਖਿਆ ਗਿਆ ਤਾਂ ਇਕ ਤੋਂ ਡੇਢ ਸਾਲ ਦੇ ਦਰਮਿਆਨ ਉਮਰ ਦਾ ਬੱਚਾ ਗਿੱਲੇ ਕੱਪੜਿਆਂ ਵਿੱਚ ਲਿਪਟਿਆ ਹੋਇਆ ਰੋ ਰਿਹਾ ਸੀ। ਜੋ ਕਿ ਬਰਸਾਤ ਦੇ ਕਾਰਨ ਪੂਰੀ ਤਰ੍ਹਾਂ ਭਿੱਜ ਚੁੱਕਾ ਸੀ।

ਉਸ ਪਰਵਾਸੀ ਭਾਰਤੀ ਵੱਲੋਂ ਤੁਰੰਤ ਉਸ ਬੱਚੇ ਨੂੰ ਝਾੜੀਆਂ ਵਿੱਚੋਂ ਚੁੱਕਿਆ ਗਿਆ। ਇਹ ਪਰਵਾਸੀ ਭਾਰਤੀ ਉਸ ਨੂੰ ਤੁਰੰਤ ਆਪਣੇ ਘਰ ਲੈ ਗਿਆ , ਬੱਚੇ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਉਸ ਦੇ ਕੱਪੜੇ ਬਦਲੇ ਅਤੇ ਇਸ ਤੋਂ ਬਾਅਦ ਉਹ ਬੱਚੇ ਨੂੰ ਲੈ ਕੇ ਵਾਰਡ ਨੰਬਰ 48 ਦੇ ਕੌਂਸਲਰ ਨਵਾਬ ਪਹਿਲਵਾਨ ਦੇ ਘਰ ਦੇ ਪਹੁੰਚਿਆ ਅਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਕੌਂਸਲਰ ਵੱਲੋਂ ਥਾਣਾ ਮਾਡਲ ਟਾਊਨ ਦੇ ਹਵਾਲੇ ਉਸ ਬੱਚੇ ਨੂੰ ਕਰ ਦਿੱਤਾ ਗਿਆ ਹੈ। ਅਤੇ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

About admin

Check Also

ਗੋਲੀ ਲੱਗਣ ਤੋਂ ਬਾਅਦ ਵੀ ਦਿੱਤਾ ਬੱਚੇ ਨੂੰ ਜਨਮ, ਅਖੀਰਲੇ ਸਾਹ ਤਕ ਲੜਦੀ ਰਹੀ ਮਾਂ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਦੁਨੀਆਂ ਵਿਚ ਲਗਾਤਾਰ ਕਰੋਨਾ ਕਾਰਣ ਬਹੁਤ ਸਾਰੇ ਲੋਕਾਂ ਦੀ ਜਾਨ ਜਾ …

error: Content is protected !!