Breaking News
Home / ਰਾਜਨੀਤੀ / ਪੰਜਾਬ ਚ ਵਿਆਹ ਦੀ ਪਹਿਲੀ ਰਾਤ ਹੀ ਲਾੜੀ ਨੇ ਚਾੜਤਾ ਇਹ ਚੰਦ – ਹੋ ਗਈ ਲਾਲਾ ਲਾਲਾ

ਪੰਜਾਬ ਚ ਵਿਆਹ ਦੀ ਪਹਿਲੀ ਰਾਤ ਹੀ ਲਾੜੀ ਨੇ ਚਾੜਤਾ ਇਹ ਚੰਦ – ਹੋ ਗਈ ਲਾਲਾ ਲਾਲਾ

ਆਈ ਤਾਜ਼ਾ ਵੱਡੀ ਖਬਰ 

ਠੱਗੀ ਦੇ ਨਾਲ ਸੰਬੰਧਤ ਅਸੀਂ ਸਾਰਿਆਂ ਨੇ ਬਹੁਤ ਸਾਰੀਆਂ ਖ਼ਬਰਾਂ ਸੁਣੀਆਂ ਹੋਣਗੀਆਂ । ਜਿੱਥੇ ਠੱਗਾਂ ਦੇ ਵੱਲੋਂ ਲੋਕਾਂ ਨੂੰ ਬੁੱਧੂ ਬਣਾ ਕੇ ਉਨ੍ਹਾਂ ਦੇ ਨਾਲ ਠੱਗੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਸਭ ਨੇ ਹੀ ਆਈਲੈੱਟਸ ਪਾਸ ਲੜਕੀਆਂ ਅਤੇ ਵਿਦੇਸ਼ ਭੇਜਣ ਵਾਲੇ ਏਜੰਟ ਦੇ ਨਾਲ ਸਬੰਧਤ ਠੱਗੀਆਂ ਬਾਰੇ ਤਾਂ ਜ਼ਰੂਰ ਸੁਣਿਆ ਹੋਣਾ । ਪਰ ਅੱਜ ਅਸੀਂ ਤੁਹਾਨੂੰ ਠੱਗੀ ਦਾ ਇੱਕ ਅਜਿਹਾ ਮਾਮਲਾ ਦੱਸਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ । ਦਰਅਸਲ ਇਹ ਮਾਮਲਾ ਹੈ ਲੁਟੇਰੀ ਨਵ ਵਿਆਹੁਤਾ ਦੁਲਹਨ ਦੇ ਨਾਲ ਸਬੰਧਤ ਹੈ । ਜਿੱਥੇ ਲੁਟੇਰੀ ਨਵ ਵਿਆਹੁਤਾ ਵਲੋਂ ਵਿਆਹ ਦਾ ਝਾਂਸਾ ਦੇ ਕੇ ਨੌਜਵਾਨ ਦੇ ਨਾਲ ਠੱਗੀਆਂ ਕੀਤੀ ਗਈ ।

ਇਹ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆਇਆ । ਜਿੱਥੇ ਪਹਿਲਾਂ ਤੋਂ ਵਿਆਹੀ ਔਰਤ ਨੇ ਵਿਆਹ ਦਾ ਝਾਂਸਾ ਦੇ ਕੇ ਬਰਨਾਲਾ ਦੇ ਨੌਜਵਾਨ ਦੇ ਨਾਲ ਵਿਆਹ ਕਰਵਾ ਲਿਆ । ਵਿਆਹ ਦੀ ਪਹਿਲੀ ਰਾਤ ਜਦੋਂ ਭੇਤ ਖੁੱਲ੍ਹਿਆ ਤਾਂ ਉਹ ਸ਼ਗਨ ਦਾ ਸਮਾਨ ਲੈ ਕੇ ਉਹ ਲੁਟੇਰੀ ਦੁਲਹਨ ਮੌਕੇ ਤੋਂ ਫ਼ਰਾਰ ਹੋ ਗਈ । ਉਸ ਦੀ ਫਰਜ਼ੀ ਮਾਂ ਨੇ ਵਿਆਹ ਸਮੇਂ ਲੜਕੇ ਦੇ ਪਰਿਵਾਰ ਤੋਂ ਸੱਤਰ ਹਜ਼ਾਰ ਰੁਪਏ ਵੀ ਲਏ ਸਨ । ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੀਡ਼ਤ ਪਰਿਵਾਰ ਦੇ ਵੱਲੋਂ ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ।

ਜਿਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ । ਉੱਥੇ ਹੀ ਇਸ ਸਬੰਧੀ ਪੁਲੀਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ । ਪਿੰਡ ਸ਼ਹਿਣਾ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਚੌਵੀ ਸਾਲਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਦਸਵੀਂ ਪਾਸ ਹੈ ਜਿਸ ਦੇ ਚੱਲਦੇ ਉਨ੍ਹਾਂ ਦੇ ਮਾਪਿਆਂ ਦੇ ਵੱਲੋਂ ਉਸ ਦੇ ਵਿਆਹ ਦੇ ਲਈ ਲੜਕੀ ਦੀ ਭਾਲ ਕੀਤੀ ਜਾ ਰਹੀ ਸੀ।

ਇਸੇ ਦੇ ਚੱਲਦੇ ਉਨ੍ਹਾਂ ਦੀ ਮੁਲਾਕਾਤ ਇਸ ਲੜਕੀ ਦੇ ਨਾਲ ਹੋਈ ਜੋ ਪਹਿਲਾਂ ਹੀ ਵਿਆਹੀ ਹੋਈ ਸੀ । ਪਰ ਉਸਦੇ ਵੱਲੋਂ ਇਹ ਸੱਚ ਵਿਆਹ ਤੋਂ ਪਹਿਲਾਂ ਨਹੀਂ ਦੱਸਿਆ ਗਿਆ । ਉਸ ਦੇ ਵੱਲੋਂ ਉਸ ਦੇ ਨਾਲ ਵਿਆਹ ਕਰਵਾਇਆ ਗਿਆ ਤੇ ਵਿਆਹ ਵਾਲੇ ਪਹਿਲੇ ਹੀ ਦਿਨ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਵਿਆਹੀ ਹੋਈ ਹੈ ਤੇ ਉਹ ਉਸੇ ਸਮੇਂ ਸੋਨੇ ਦਾ ਸਾਮਾਨ ਅਤੇ ਕੁਝ ਹੋਰ ਸਾਮਾਨ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਈ । ਫਿਲਹਾਲ ਪੁਲਸ ਦੇ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!