ਆਈ ਤਾਜ਼ਾ ਵੱਡੀ ਖਬਰ
ਬੇਸ਼ੱਕ ਦੁਨੀਆਂ ਅੱਜ ਤਰੱਕੀ ਦੀ ਰਾਹ ਤੇ ਹੈ । ਪਰ ਕਿਤੇ ਨਾ ਕਿਤੇ ਸਾਡੇ ਭਾਰਤ ਦੇਸ਼ ਦੇ ਕੁਝ ਇਲਾਕੇ ਹਾਲੇ ਵੀ ਪਿਛੜੇ ਹੋਏ ਹਨ । ਜਿੱਥੇ ਦੁਨੀਆਂ ਭਰ ਦੇ ਲੋਕ ਚੰਨ ਤਕ ਉਡਾਰੀ ਭਰ ਆਏ ਹਨ ਪਰ ਦੂਜੇ ਪਾਸੇ ਸਾਡੇ ਭਾਰਤ ਦੇਸ਼ ਦੇ ਕਈ ਸੂਬਿਆਂ ਦੇ ਲੋਕ ਅੱਜ ਘਰ ਚ ਟਾਇਲਟ ਬਣਾਉਣ ਦੀ ਥਾਂ ਸਗੋਂ ਖੇਤਾਂ ਵਿਚ ਜੰਗਲ ਪਾਣੀ ਲਈ ਜਾਂਦੇ ਹਨ । ਜਿੱਥੇ ਉਨ੍ਹਾਂ ਦੇ ਨਾਲ ਕਈ ਪ੍ਰਕਾਰ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ , ਜਿਸ ਵਿੱਚ ਕਈ ਵਾਰ ਉਨ੍ਹਾਂ ਦੀ ਜਾਨ ਤੱਕ ਚਲੀ ਜਾਂਦੀ ਹੈ । ਅਜਿਹਾ ਹੀ ਮਾਮਲਾ ਪੰਜਾਬ ਤੇ ਫਲੋਰ ਤੋਂ ਸਾਹਮਣੇ ਆਇਆ
ਜਿੱਥੇ ਅੱਜ ਜੰਗਲ ਪਾਣੀ ਲਈ ਜਾ ਰਹੀ ਇੱਕ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਦੀ ਰੇਲਗੱਡੀ ਦੀ ਲਪੇਟ ਚ ਆਉਣ ਕਾਰਨ ਮੌਤ ਹੋ ਗਈ । ਮ੍ਰਿਤਕ ਲੜਕੀ ਦੀ ਪਛਾਣ ਮੁਸਕਾਨ ਵਜੋਂ ਹੋਈ ਹੈ । ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰੇਲਵੇ ਲਾਈਨ ਨੇਡ਼ੇ ਵਸਦੇ ਮੁਹੱਲੇ ਚ ਪਖਾਨਾ ਨਾ ਹੋਣ ਕਾਰਨ ਮੁਹੱਲੇ ਦੇ ਮਰਦ,ਬੱਚੇ ਅਤੇ ਔਰਤਾਂ ਲਾਈਨਾਂ ਤੇ ਜੰਗਲ ਪਾਣੀ ਲਈ ਜਾਂਦੇ ਹਨ ਤੇ ਅੱਜ ਜਦੋਂ ਮੁਸਕਾਨ ਜੰਗਲ ਪਾਣੀ ਲਈ ਰੇਲਵੇ ਲਾਈਨਾਂ ਤੇ ਗਈ ਤਾਂ ਉਸੇ ਸਮੇਂ ਉਹ ਰੇਲ ਗੱਡੀ ਦੀ ਲਪੇਟ ਵਿੱਚ ਆ ਗਈ ।
ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ । ਸੂਚਨਾ ਮਿਲਣ ਤੋਂ ਬਾਅਦ ਚੌਕੀ ਇੰਚਾਰਜ ਦੀ ਪੁਲੀਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ । ਉੱਥੇ ਹੀ ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਮੁਹੱਲੇ ਦੇ ਕੌਂਸਲਰ ਨੇ ਮੌਕੇ ਤੇ ਪਹੁੰਚ ਕੇ ਮੀਡੀਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਲੋਕਾਂ ਦੀ ਕਿਸਮਤ ਇੱਥੇ ਇੰਨੀ ਜ਼ਿਆਦਾ ਮਾੜੀ ਹੈ ਕਿ ਇੱਥੇ ਦਾ ਵਿਧਾਇਕ ਤੇ ਐੱਮਪੀ ਹੋਣ ਦੇ ਬਾਵਜੂਦ ਵੀ ਮੁਹੱਲਾ ਕਲਸੀ ਨਗਰ ਵਿਚ ਕੋਈ ਵੀ ਪਖਾਨਿਆਂ ਦਾ ਪ੍ਰਬੰਧ ਨਹੀਂ ਕੀਤਾ ਗਿਆ ।
ਜਿਸ ਕਾਰਨ ਔਰਤਾਂ, ਬੱਚਿਆਂ ਤੇ ਮਰਦਾਂ ਨੂੰ ਲਾਈਨਾਂ ਤੇ ਜੰਗਲ ਪਾਣੀ ਲਈ ਜਾਣਾ ਪੈਂਦਾ ਹੈ । ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕੀ ਇਨ੍ਹਾਂ ਗ਼ਰੀਬਾਂ ਵੱਲ ਧਿਆਨ ਦਿੱਤਾ ਜਾਵੇ ਤੇ ਇੱਥੇ ਟਾਇਲਟ ਬਣਾਏ ਜਾਣ, ਤਾਂ ਜੋ ਆਮ ਲੋਕਾਂ ਨੂੰ ਇਸ ਪ੍ਰਕਾਰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਹ ਕੀਮਤੀ ਜਾਨਾਂ ਬਚ ਸਕਣ ।
Check Also
ਪੰਜਾਬ ਵਾਸੀਆਂ ਲਈ ਆਈ ਵੱਡੀ ਚੰਗੀ ਖਬਰ, ਸਰਕਾਰ ਨੇ ਇਹਨਾਂ ਸੜਕਾਂ ਨੂੰ ਚੌੜਾ ਕਰਨ ਦੇ ਹੁਕਮ ਕੀਤੇ ਜਾਰੀ
ਆਈ ਤਾਜ਼ਾ ਵੱਡੀ ਖਬਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਥੇ 15 ਅਗਸਤ ਨੂੰ 75 …