ਹੁਣ ਭਾਰਤ ਵਿੱਚ ਬੁਲੇਟ ਅਤੇ ਜਾਵਾ ਨੂੰ ਟੱਕਰ ਦੇਣ ਲਈ ਤੀਜਾ ਮੋਟਰਸਾਈਕਲ ਬਾਜ਼ਾਰ ਵਿੱਚ ਆ ਗਿਆ ਹੈ। ਜੋ ਕਿ ਇਟਲੀ ਦੀ ਕੰਪਨੀ ਦੁਆਰਾ ਲਾਂਚ ਕੀਤਾ ਜਾ ਰਿਹਾ ਹੈ। ਇਸ ਮੋਟਰਸਾਈਕਲ ਦੀ ਪਛਾਣ ਇੰਪੀਰੀਅਲ 400 ਦੇ ਨਾਮ ਨਾਲ ਕੀਤੀ ਜਾਂਦੀ ਹੈ। ਇਸ ਮੋਟਰਸਾਈਕਲ ਵਿੱਚ 374 ਸੀਸੀ ਫਿਊਲ ਇੰਜੈਕਟਿਡ ਇੱਕ ਸਿਲੰਡਰ ਏਅਰ ਕੂਲ ਇੰਜਣ ਦੀ ਸੁਵਿਧਾ ਮਿਲ ਰਹੀ ਹੈ। ਇਹ ਮੋਟਰਸਾਈਕਲ 5 ਸਪੀਡ ਗਿਅਰਬਾਕਸ ਅਤੇ ਅੱਗੇ ਪਿੱਛੇ 300 ਐੱਮ ਐੱਮ ਅਤੇ 240 ਐੱਮ ਐੱਮ ਡਿਸਕ ਬ੍ਰੇਕ ਲਗਾਏ ਗਏ ਹਨ। ਇਸ ਤੋਂ ਬਿਨਾਂ ਮੋਟਰਸਾਈਕਲ ਵਿੱਚ ਐਂਟੀ ਲਾਕ ਬ੍ਰੇਕਿੰਗ ਸਿਸਟਮ ਏਬੀਐੱਸ ਦੀ ਸੁਵਿਧਾ ਹੈ।
ਇਸ ਦਾ ਇੰਜਣ 5500 ਆਰਪੀਐੱਮ ਤੇ 21 ਬੀ ਐੱਚ ਪੀ ਦੀ ਪਾਵਰ ਅਤੇ 4500 ਆਰਪੀਐੱਮ ਤੇ 29 ਐੱਨ ਐੱਮ ਦਾ ਟਾਰਕ ਜਨਰੇਟ ਕਰਦਾ ਹੈ। ਇਹ ਮੋਟਰਸਾਈਕਲ ਖਰੀਦਣ ਤੇ ਤਿੰਨ ਸਾਲ ਦੀ ਅਨਲਿਮਟਿਡ ਕਿਲੋਮੀਟਰ ਵਾਰੰਟੀ ਅਤੇ ਪਹਿਲੇ ਦੋ ਸਾਲ ਲਈ ਕੰਪਲੀਮੈਂਟਰੀ ਸਰਵਿਸ ਪੈਕੇਜ ਵੀ ਮਿਲ ਰਿਹਾ ਹੈ। ਇਹ ਕੰਪਨੀ ਬੇਨੇਲੀ ਇੱਕ ਇਟਾਲੀਅਨ ਕੰਪਨੀ ਹੈ। ਇਹ ਮੋਟਰਸਾਈਕਲ ਰਾਇਲ ਇਨਫੀਲਡ ਕਲਾਸਿਕ 350 ਅਤੇ ਜਾਵਾ ਸਟੈਂਡਰਡ ਨੂੰ ਸਖਤ ਟੱਕਰ ਦੇਵੇਗਾ। ਇਸ ਦੀ ਸ਼ੋਅਰੂਮ ਤੇ ਕੀਮਤ 1.69 ਲੱਖ ਰੁਪਏ ਮੁਕੱਰਰ ਕੀਤੀ ਗਈ ਹੈ।
ਜਦ ਕਿ ਰਾਇਲ ਇਨਫੀਲਡ ਕਲਾਸਿਕ ਦੀ ਕੀਮਤ ਸ਼ੋਅਰੂਮ ਉੱਤੇ 1.54 ਲੱਖ ਹੈ ਅਤੇ ਜਾਵਾ ਸਟੈਂਡਰਡ ਦੀ ਕੀਮਤ 1.64 ਲੱਖ ਰੁਪਏ ਹੈ। ਕੋਈ ਵੀ ਗਾਹਕ ਡੀਲਰਸ਼ਿਪ ਤੇ 4000 ਰੁਪਏ ਖਰਚ ਕਰਕੇ ਇਸ ਮੋਟਰਸਾਈਕਲ ਦੀ ਬੁਕਿੰਗ ਕਰਵਾ ਸਕਦਾ ਹੈ। ਇਸ ਲਈ ਤੁਸੀਂ ਕੰਪਨੀ ਦੀ ਆਫੀਸ਼ੀਅਲ ਵੈੱਬਸਾਈਟ ਦਾ ਸਹਾਰਾ ਵੀ ਲੈ ਸਕਦੇ ਹੋ। ਕੰਪਨੀ ਦੁਆਰਾ ਇਸ ਮੋਟਰਸਾਈਕਲ ਦੀ ਜੋ 1.69 ਲੱਖ ਰੁਪਏ ਕੀਮਤ ਰੱਖੀ ਗਈ ਹੈ। ਇਹ ਸ਼ੁਰੂਆਤੀ ਕੀਮਤ ਕਹੀ ਜਾ ਸਕਦੀ ਹੈ। ਕਿਉਂਕਿ ਇਹ ਮੋਟਰਸਾਈਕਲ ਬੀਐੱਸ 4 ਕੰਪਲਾਇੰਸ ਵਾਲੀ ਹੈ ਅਤੇ ਬੀ ਐੱਸ 6 ਇੰਜਣ ਦਾ ਐਲਾਨ ਕੰਪਨੀ ਦੁਆਰਾ ਆਉਣ ਵਾਲੇ ਸਮੇਂ ਵਿੱਚ ਕੀਤਾ ਜਾ ਸਕਦਾ ਹੈ।
Check Also
ਇੱਕ ਅਜਿਹਾ ਘਰ, ਜਿੱਥੇ ਬਿਤਾ ਲਏ 10 ਘੰਟੇ ਤਾਂ ਮਿਲਣਗੇ 14 ਲੱਖ ਰੁਪਏ
ਨਵੀਂ ਦਿੱਲੀ : ‘ਹਾਂਟੇਡ ਹਾਊਸ’ ਦੇ ਬਾਰੇ ਵਿੱਚ ਤਾਂ ਤੁਸੀਂ ਸੁਣਿਆ ਹੋਵੇਗਾ ਤੇ ਸ਼ਾਇਦ ਦੇਖਿਆ …