Breaking News
Home / ਰਾਜਨੀਤੀ / ਮਰਹੂਮ ਅਦਾਕਾਰ ਸਿਧਾਰਥ ਅਤੇ ਸ਼ਹਿਨਾਜ਼ ਦੇ ਵਿਆਹ ਬਾਰੇ ਪ੍ਰੀਵਾਰ ਨੇ ਕੀਤਾ ਖੁਲਾਸਾ – ਦੱਸੀ ਇਹ ਗਲ੍ਹ

ਮਰਹੂਮ ਅਦਾਕਾਰ ਸਿਧਾਰਥ ਅਤੇ ਸ਼ਹਿਨਾਜ਼ ਦੇ ਵਿਆਹ ਬਾਰੇ ਪ੍ਰੀਵਾਰ ਨੇ ਕੀਤਾ ਖੁਲਾਸਾ – ਦੱਸੀ ਇਹ ਗਲ੍ਹ

ਆਈ ਤਾਜ਼ਾ ਵੱਡੀ ਖਬਰ 

ਬੀਤੇ ਦਿਨੀਂ ਸਿਧਾਰਥ ਸ਼ੁਕਲਾ ਦੀ ਹੋਈ ਮੌਤ ਨੇ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਤਰ੍ਹਾਂ ਹੀ ਪਿਛਲੇ ਸਾਲ ਹੋਈ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਲੋਕੀਂ ਅਜੇ ਤੱਕ ਬਾਹਰ ਨਹੀਂ ਨਿਕਲੇ ਸਨ ਕੇ ਹੁਣ ਸਿਧਾਰਥ ਸ਼ੁਕਲਾ ਦੀ ਅਚਾਨਕ ਮੌਤ ਨੇ ਲੋਕਾਂ ਨੂੰ ਗਹਿਰੇ ਸਦਮੇ ਹੇਠ ਲੈ ਆਂਦਾ ਹੈ। ਜਿੱਥੇ ਬੀਤੇ ਦਿਨੀਂ ਉਹਨਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉੱਥੇ ਹੀ ਫਿਲਮੀ ਜਗਤ ਦੀਆਂ ਵੱਖ-ਵੱਖ ਸਖਸ਼ੀਅਤਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ਅਤੇ ਉਸ ਦੀ ਅੰਤਿਮ ਯਾਤਰਾ ਵਿੱਚ ਹਿੱਸਾ ਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਸਿਧਾਰਥ ਸ਼ੁਕਲਾ ਕੋਈ ਦਵਾਈ ਲੈ ਕੇ ਰੈਸਟ ਰਹੇ ਸਨ ਪਰ ਸਵੇਰੇ ਉੱਠ ਨਹੀਂ ਸਕੇ।

ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਹੁਣ ਮਰਹੂਮ ਅਦਾਕਾਰ ਸਿਧਾਰਥ ਅਤੇ ਸ਼ਹਿਨਾਜ਼ ਦੇ ਵਿਆਹ ਬਾਰੇ ਪਰਿਵਾਰ ਵੱਲੋਂ ਖੁਲਾਸਾ ਕੀਤਾ ਗਿਆ ਹੈ ਜਿਥੇ ਇਹ ਗੱਲ ਦੱਸੀ ਗਈ ਹੈ। ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਨੂੰ ਜਿੱਥੇ ਬਿਗ ਬੌਸ13 ਦੇ ਸੀਜ਼ਨ ਵਿੱਚ ਸਭ ਤੋਂ ਵਧੇਰੇ ਪਸੰਦ ਕੀਤੀ ਜਾਣ ਵਾਲੀ ਜੋੜੀ ਦਾ ਖਿਤਾਬ ਹਾਸਲ ਹੋਇਆ ਸੀ। ਇਸ ਤੋਂ ਬਾਅਦ ਉਥੇ ਹੀ ਉਹ ਕਈ ਸ਼ੋ ਵਿੱਚ ਇੱਕਠੇ ਵੇਖੇ ਗਏ ਸਨ। ਹੁਣ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਦੋਹਾਂ ਦੇ ਪਰਿਵਾਰ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਦਸੰਬਰ ਵਿੱਚ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਕੌਰ ਗਿੱਲ ਦਾ ਵਿਆਹ ਹੋਣਾ ਤੈਅ ਕੀਤਾ ਗਿਆ ਸੀ।

ਦੋਹਾਂ ਪਰਿਵਾਰਾਂ ਵੱਲੋਂ ਇਹਨਾਂ ਦੋਹਾਂ ਦੀ ਮੰਗਣੀ ਵੀ ਕੀਤੀ ਗਈ ਸੀ। ਇਸ ਗੱਲ ਨੂੰ ਦੋਹਾਂ ਪਰਿਵਾਰਾਂ ਵੱਲੋਂ ਗੁਪਤ ਰੱਖਿਆ ਗਿਆ ਸੀ। ਉਥੇ ਹੀ ਸ਼ਹਿਨਾਜ਼ ਅਤੇ ਸਿਧਾਰਥ ਦੇ ਪਰਿਵਾਰ ਵੱਲੋਂ ਦਸੰਬਰ ਵਿੱਚ ਕੀਤੇ ਜਾਣ ਵਾਲੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਦੇ ਵਿਆਹ ਵਾਸਤੇ ਤਿੰਨ ਦਿਨ ਦੇ ਪ੍ਰੋਗਰਾਮ ਵਾਸਤੇ ਇੱਕ ਹੋਟਲ ਵਿੱਚ ਬੁਕਿੰਗ ਕੀਤੀ ਜਾ ਰਹੀ ਸੀ। ਜਿਸ ਬਾਰੇ ਬੁਕਿੰਗ ,ਦਾਅਵਤ ਅਤੇ ਵਿਆਹ ਦੇ ਜਸ਼ਨਾਂ ਲਈ ਆਲੀਸ਼ਾਨ ਹੋਟਲ ਨਾਲ ਗੱਲਬਾਤ ਕੀਤੀ ਗਈ ਸੀ।

ਜਿੱਥੇ ਸ਼ਹਿਨਾਜ਼ ਕੌਰ ਗਿੱਲ ਵੱਲੋਂ ਆਪਣੇ ਰਿਸ਼ਤੇ ਨੂੰ ਇਕ ਬਿਹਤਰ ਦੋਸਤੀ ਦੇ ਰਿਸ਼ਤੇ ਦਾ ਨਾਮ ਦਿੱਤਾ ਗਿਆ ਸੀ। ਉੱਥੇ ਹੀ ਹੁਣ ਵਿਆਹ ਕਰਵਾ ਕੇ ਆਪਣੇ ਰਿਸ਼ਤੇ ਨੂੰ ਇੱਕ ਨਵਾਂ ਨਾਮ ਦੇਣ ਜਾ ਰਹੇ ਸਨ । ਪਰ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ। ਸਿਧਾਰਥ ਸ਼ੁਕਲਾ ਦੀ ਮੌਤ ਨਾਲ ਸਿਧਾਰਥ ਦੀ ਮਾਂ ਅਤੇ ਸ਼ਹਿਨਾਜ਼ ਕੌਰ ਗਿੱਲ ਪੂਰੀ ਤਰਾਂ ਟੁੱਟ ਚੁੱਕੇ ਹਨ। ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!