Breaking News
Home / ਰਾਜਨੀਤੀ / ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੇ ਇਸ ਕਾਰਨ ਗਿਰਫ਼ਤਾਰ ਕਰਵਾ ਦਿੱਤਾ ਇਹ ਬੰਦਾ – ਤਾਜਾ ਵੱਡੀ ਖਬਰ

ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੇ ਇਸ ਕਾਰਨ ਗਿਰਫ਼ਤਾਰ ਕਰਵਾ ਦਿੱਤਾ ਇਹ ਬੰਦਾ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਟੀ ਵੀ ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਸਾਡੇ ਪਸੰਦੀਦਾ ਹੁੰਦੇ ਹਨ। ਜਿਨ੍ਹਾਂ ਨੂੰ ਅਸੀਂ ਸਾਰੇ ਹੀ ਦਿਲਚਸਪੀ ਦੇ ਨਾਲ ਵੇਖਣਾ ਪਸੰਦ ਕਰਦੇ ਹਾਂ । ਕੁਝ ਅਜਿਹੇ ਵੀ ਪ੍ਰੋਗਰਾਮ ਆਉਂਦੇ ਨੇ ਜਿਸ ਨੂੰ ਅਸੀਂ ਬੈਠ ਕੇ ਸਾਰਾ ਪਰਿਵਾਰ ਇਕੱਠੇ ਵੇਖਦੇ ਹਾਂ । ਇਹ ਪ੍ਰੋਗਰਾਮ ਅਜਿਹੇ ਪ੍ਰੋਗਰਾਮ ਹੁੰਦੇ ਨੇ ਜੋ ਪਰਿਵਾਰਕ ਸਾਂਝ ਨੂੰ ਵਧਾਉਣ ਦਾ ਕੰਮ ਕਰਦੇ ਹਨ । ਤੇ ਅਜਿਹਾ ਹੀ ਇਕ ਸ਼ੋਅ ਦ” ਕਪਿਲ ਸ਼ਰਮਾ ਸ਼ੋਅ” । ਜਿਨ੍ਹਾਂ ਨੂੰ ਭਾਰਤ ਵਾਸੀਆਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਦੇ ਵਿਚ ਬਹੁਤ ਪਸੰਦ ਕੀਤਾ ਜਾਂਦਾ ਹੈ । ਜਿਸ ਸਮੇਂ ਇਹ ਸ਼ੋਅ ਟੀਵੀ ਤੇ ਲੱਗਦਾ ਹੈ ਪੂਰਾ ਦਾ ਪੂਰਾ ਪਰਿਵਾਰ ਬੈਠ ਕੇ ਦੇਖਦਾ ਹੈ ਤੇ ਇਕ ਪ੍ਰੋਗਰਾਮ ਦਾ ਆਨੰਦ ਮਾਣਦੇ ਹਨ ।

ਭਾਰਤ ਵਾਸੀਆਂ ਦਾ ਇਹ ਪਸੰਦੀਦਾ ਪ੍ਰੋਗਰਾਮ ਹੈ । ਇਸੇ ਸ਼ੋਅ ਦੇ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਦਰਅਸਲ ਹੁਣ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਵੱਲੋਂ ਦੀ ਸ਼ਿਕਾਇਤ ਦੇ ਆਧਾਰ ਤੇ ਧੋਖਾਧੜੀ ਦੇ ਮਾਮਲੇ ਚ ਕਾਰ ਡਿਜ਼ਾਈਨਰ ਦਲੀਪ ਛਾਬੜੀਆ ਦੇ ਬੇਟੇ ਬੋਨਿਟੋ ਛਾਬੜੀਆ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ । ਮੁੰਬਈ ਪੁਲੀਸ ਦੇ ਵੱਲੋਂ ਕਾਰ ਡਿਜ਼ਾਈਨਰ ਦਲੀਪ ਛਾਬੜੀਆ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

ਜਾਣਕਾਰੀ ਦਿੰਦੇ ਹੋਏ ਮੁੰਬਈ ਪੁਲੀਸ ਨੇ ਦੱਸਿਆ ਕਿ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਇਸ ਮਾਮਲੇ ਚ ਛਾਬੜੀਆ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਸੀ । ਜਿਸ ਦੋਰਾਨ ਪੁੱਛਗਿੱਛ ਕਰਦੇ ਬੋਨਿਟੋ ਛਾਬੜੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਜ਼ਿਕਰਯੋਗ ਹੈ ਕਪਿਲ ਸ਼ਰਮਾ ਦੇ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਮੁੰਬਈ ਪੁਲੀਸ ਨੂੰ ਇਹ ਸ਼ਿਕਾਇਤ ਦਰਜ ਕਰਵਾਈ ਸੀ ਕਿ ਦਲੀਪ ਛਾਬੜੀਆ ਤੇ ਹੋਰਨਾਂ ਨੇ ਉਸ ਕੋਲ 5.3 ਕਰੋੜ ਰੁਪਿਆਂ ਦੀ ਧੋਖਾਧੜੀ ਕੀਤੀ ਹੈ ।

ਕਪਿਲ ਸ਼ਰਮਾ ਦੀ ਸ਼ਿਕਾਇਤ ਤੇ ਹੀ ਪੁਲੀਸ ਦੇ ਵੱਲੋਂ ਮਈ 2017 ਦੌਰਾਨ ਛਾਬੜੀਆ ਨੂੰ ਵੈਨਿਟੀ ਬਸ ਡਿਜ਼ਾਈਨ ਕਰਨ ਲਈ 5 ਕਰੋੜ ਰੁਪਏ ਤੋਂ ਜ਼ਿਆਦਾ ਭੁਗਤਾਨ ਕੀਤਾ ਸੀ ਪਰ ਸਾਲ 2019 ਤੱਕ ਕੋਈ ਕੰਮ ਨਾ ਹੋਣ ਕਾਰਨ ਕਪਿਲ ਸ਼ਰਮਾ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਊਨਲ ਦਾ ਦਰਵਾਜਾ ਖੜਕਾਇਆ ਸੀ। ਪੁਲੀਸ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੌਰਾਨ ਬੋਨਿਟੋ ਛਾਬੜੀਆਂ ਦੀ ਅਹਿਮ ਭੂਮਿਕਾ ਸਾਹਮਣੇ ਆਈ । ਜਿਸ ਲਈ ਅੱਜ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਤੇ ਪੁੱਛਗਿੱਛ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।

About admin

Check Also

ਮੁੱਖ ਮੰਤਰੀ ਚੰਨੀ ਪੇਸ਼ ਕਰਨਗੇ ਇਹ ਨਵੀਂ ਮਿਸਾਲ , 27 ਅਕਤੂਬਰ ਨੂੰ ਹੋਣ ਜਾ ਰਿਹਾ ਇਹ ਕੰਮ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੁਆਰਾ …

error: Content is protected !!