Breaking News
Home / ਰਾਜਨੀਤੀ / ਮਸ਼ਹੂਰ ਗਾਇਕ ਹਨੀ ਸਿੰਘ ਦੇ ਬਾਰੇ ਚ ਆਈ ਇਹ ਵੱਡੀ ਤਾਜਾ ਖਬਰ – ਇਸ ਕਾਰਨ ਪੁਲਸ ਨੂੰ ਦਿੱਤੇ ਆਵਾਜ਼ ਦੇ ਸੈਂਪਲ

ਮਸ਼ਹੂਰ ਗਾਇਕ ਹਨੀ ਸਿੰਘ ਦੇ ਬਾਰੇ ਚ ਆਈ ਇਹ ਵੱਡੀ ਤਾਜਾ ਖਬਰ – ਇਸ ਕਾਰਨ ਪੁਲਸ ਨੂੰ ਦਿੱਤੇ ਆਵਾਜ਼ ਦੇ ਸੈਂਪਲ

ਆਈ ਤਾਜਾ ਵੱਡੀ ਖਬਰ 

ਜਿੱਥੇ ਬਹੁਤ ਸਾਰੇ ਕਲਾਕਾਰਾ ਨੇ ਆਪਣੇ ਟੈਲੇਂਟ ਦੇ ਜ਼ਰੀਏ ਪੂਰੀ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਅੱਜ ਦੇ ਸਮੇਂ ਵਿਚ ਪੰਜਾਬੀ ਸਿੰਗਰਾਂ ਦੀ ਗਾਣੇ ਜਿੱਥੇ ਬੱਚੇ ਬੱਚੇ ਦੀ ਜ਼ੁਬਾਨੀ ਚੜ੍ਹੇ ਹੋਏ ਨੇ , ਉੱਥੇ ਹੀ ਕਈ ਗੀਤਾ ਦੇ ਕਾਰਨ ਕਲਾਕਾਰਾਂ ਦਾ ਕਈ ਵਾਰ ਵਿਰੋਧ ਵੀ ਹੁੰਦਾ ਹੈ, ਕਈ ਵਾਰ ਤਾਂ ਗੀਤਾਂ ਤੇ ਰੋਕ ਤਕ ਲੱਗ ਜਾਂਦੀ ਹੈ । ਕਿਉਂਕਿ ਅਜਿਹੇ ਗੀਤ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਤੇ ਇਸ ਦੇ ਚੱਲਦੇ ਇਨ੍ਹਾਂ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਹਨੀ ਸਿੰਘ ਵੀ ਕਾਫੀ ਵਿਵਾਦਾਂ ਵਿੱਚ ਨਜ਼ਰ ਆ ਰਹੇ ਹਨ ।

ਕਿਉਂਕਿ ਮਸ਼ਹੂਰ ਗਾਇਕ ਹਨੀ ਸਿੰਘ ਅਸ਼ਲੀਲ ਗੀਤ ਗਾਉਣ ਦੇ ਦੋਸ਼ ਵਿਚ ਫਸੇ ਹੋਏ ਹਨ ਤੇ ਇਸੇ ਦੋਸ਼ ਹੇਠਾਂ ਹੁਣ ਮਹਾਰਾਸ਼ਟਰ ਦੇ ਨਾਗਪੁਰ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਸਿੰਘ ਆਪਣੀ ਆਵਾਜ਼ ਦਾ ਸੈਂਪਲ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ । ਇਸੇ ਵਿਚਕਾਰ ਹੁਣ ਹਨੀ ਸਿੰਘ ਬੀਤੇ ਦਿਨ ਯਾਨੀ ਕਿ ਕੱਲ੍ਹ ਨਾਗਪੁਰ ਦੇ ਇੱਕ ਪੁਲੀਸ ਸਟੇਸ਼ਨ ਵਿਖੇ ਪਹੁੰਚੇ । ਇੱਥੇ ਹਨੀ ਸਿੰਘ ਨੇ ਆਪਣੀ ਆਵਾਜ਼ ਦਾ ਸੈਂਪਲ ਰਿਕਾਰਡ ਕਰਵਾਇਆ ਤੇ ਹਨੀ ਸਿੰਘ ਦੀ ਆਵਾਜ਼ ਰਿਕਾਰਡ ਕਰਨ ਦੀ ਪ੍ਰਕਿਰਿਆ ਲਗਪਗ ਚਾਰ ਘੰਟਿਆਂ ਤੱਕ ਚੱਲੀ ।

ਉੱਥੇ ਹੀ ਇਕ ਅਧਿਕਾਰੀ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨੰਦਪਾਲ ਸਿੰਘ ਜਬਲ ਨੇ ਹਨੀ ਸਿੰਘ ਦੇ ਗੀਤਾਂ ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲਗਾਉਂਦਿਆਂ ਪੁਲੀਸ ਚ ਸ਼ਿਕਾਇਤ ਦਰਜ ਕੀਤੀ ਸੀ । ਜਿਸ ਦੇ ਚੱਲਦੇ ਇਹ ਮਾਮਲਾ ਅਦਾਲਤ ਤੱਕ ਪਹੁੰਚਿਆ ਅਤੇ ਮਹਾਰਾਸ਼ਟਰ ਦੇ ਨਾਗਪੁਰ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਹਨੀ ਸਿੰਘ ਨੂੰ ਸੈਂਪਲ ਜਾਰੀ ਕਰਨ ਦੇ ਆਦੇਸ਼ ਦਿੱਤੇ । ਜਿਸ ਦੇ ਚੱਲਦੇ ਕੱਲ੍ਹ ਯਾਨੀ ਐਤਵਾਰ ਨੂੰ ਹਨੀ ਸਿੰਘ ਨੇ ਆਪਣੀ ਆਵਾਜ਼ ਦਾ ਸੈਂਪਲ ਦਿੱਤਾ ਤੇ ਹੁਣ ਜਲਦ ਹੀ ਇਸ ਮਾਮਲੇ ਸਬੰਧੀ ਸੁਣਵਾਈ ਹੋ ਸਕਦੀ ਹੈ ।

ਜ਼ਿਕਰਯੋਗ ਹੈ ਕਿ ਹਨੀ ਸਿੰਘ ਦੀ ਆਵਾਜ਼ ਦੇ ਸੈਂਪਲ ਲੈਣ ਲਈ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਤਕਨੀਸ਼ੀਅਨ ਨੂੰ ਬੁਲਾਇਆ ਗਿਆ ਸੀ। ਹਨੀ ਸਿੰਘ ਦੀ ਆਵਾਜ਼ ਦੀ ਰਿਕਾਰਡਿੰਗ ਕੋਤਵਾਲੀ ਪੁਲਸ ਥਾਣੇ ’ਚ ਹੋਈ ਸੀ ਕਿਉਂਕਿ ਹਨੀ ਸਿੰਘ ਦੀ ਮੌਜੂਦਗੀ ਦੀ ਖ਼ਬਰ ਮਿਲਣ ’ਤੇ ਪੰਚਪੌਲੀ ਪੁਲਸ ਥਾਣੇ ਦੇ ਆਲੇ-ਦੁਆਲੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਹੋਣ ਦਾ ਅਨੁਮਾਨ ਸੀ।’

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!