Breaking News
Home / ਰਾਜਨੀਤੀ / ਮਾਪੇ ਕਰ ਰਹੇ ਸੀ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਪਰ ਘਰ ਦੇ ਅੰਦਰੋਂ ਹੀ ਏਦਾਂ ਖਿੱਚਕੇ ਲੈ ਗਈ ਮੌਤ – ਤਾਜਾ ਵੱਡੀ ਖਬਰ

ਮਾਪੇ ਕਰ ਰਹੇ ਸੀ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਪਰ ਘਰ ਦੇ ਅੰਦਰੋਂ ਹੀ ਏਦਾਂ ਖਿੱਚਕੇ ਲੈ ਗਈ ਮੌਤ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਜਦੋ ਘਰ ਦੇ ਵਿੱਚ ਧੀ ਪੁੱਤਰ ਜਵਾਨ ਹੁੰਦੇ ਹਨ ਤਾਂ ਮਾਪਿਆ ਦੇ ਵਲੋਂ ਉਹਨਾਂ ਦੇ ਵਿਆਹ ਦੇ ਲਈ ਲੜਕਾ ਜਾ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ । ਘਰ ਦੇ ਵਿੱਚ ਵਿਚੋਲਿਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹੈ । ਜਦੋ ਫਿਰ ਰਿਸ਼ਤਾ ਪੱਕਾ ਹੋ ਜਾਂਦਾ ਹੈ । ਫਿਰ ਵਿਆਹ ਦੀ ਤਰੀਕ ਵੀ ਰੱਖ ਦਿੱਤੀ ਜਾਂਦੀ ਹੈ । ਘਰਾਂ ਦੇ ਵਿਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹੈ। ਰੰਗ-ਰੋਗਨ ਤਾਂ ਮਹੀਨਾ ਪਹਿਲਾ ਹੀ ਸ਼ੁਰੂ ਹੋ ਜਾਂਦਾ ਹੈ। ਘਰ ਦੀਆਂ ਔਰਤਾਂ ਬਾਜ਼ਾਰੋ ਸਾਮਾਨ ਲਿਆਉਣ ਦੇ ਵਿਚ ਵਿਅਸਤ ਹੋ ਜਾਂਦੀਆਂ ਹੈ । ਘਰ ਦੇ ਵਿੱਚ ਰੌਣਕਾਂ ਹੀ ਰੌਣਕਾਂ ਲੱਭਦੀਆਂ ਹੈ। ਪਰ ਇੱਕ ਪਰਿਵਾਰ ਦੇ ਵਿੱਚ ਇਹਨਾਂ ਅਜਿਹੀਆਂ ਹੀ ਖੁਸ਼ੀਆਂ ਮਾਤਮ ਦੇ ਵਿੱਚ ਉਸ ਸਮੇਂ ਤਬਦੀਲ ਹੋ ਗਈਆਂ ਜਦੋ ਵਿਆਹ ਦੀਆਂ ਤਿਆਰੀਆਂ ਵਿਚਕਾਰ ਹੀ ਮਾਪਿਆਂ ਦੇ ਇਕਲੌਤਾ ਪੁੱਤਰ ਦੀ ਮੌਤ ਹੋ ਗਈ।

ਘਰ ਦੇ ਵਿੱਚ ਕਰੰਟ ਲੱਗਣ ਨਾਲ ਵਿਆਹ ਤੋਂ ਪਹਿਲਾਂ ਹੋ ਨੌਜਵਾਨ ਦੀ ਮੌਤ ਹੋ ਗਈ । ਇਹ ਮਾਮਲਾ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਭਾਗੀਵਾਂਦਰ ਦਾ ਹੈ। ਜਿਥੋਂ ਕਰੰਟ ਲੱਗਣ ਕਾਰਨ ਵਿਆਹ ਤੋਂ ਪਹਿਲਾਂ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਨਵਦੀਪ ਸਿੰਘ ਦਾ ਦੋ ਮਹੀਨੇ ਬਾਅਦ ਵਿਆਹ ਰੱਖਿਆ ਹੋਇਆ ਸੀ । ਜਿਸਦੀਆਂ ਤਿਆਰੀਆਂ ਘਰ ਵਿੱਚ ਚੱਲ ਰਹੀਆਂ ਸੀ। ਪਰ ਇਸੇ ਵਿਚਕਾਰ ਇਸ 22 ਸਾਲਾਂ ਦੇ ਨੋਜਵਾਨ ਦੀ ਆਪਣੇ ਹੀ ਘਰ ਵਿਖੇ ਪੱਖੇ ਨਾਲ ਕਰੰਟ ਲੱਗਣ ਕਾਰਨ ਮੌਤ ਹੋ ਗਈ।

ਜਿਸਦੇ ਚੱਲਦੇ ਇਸ ਪਰਿਵਾਰ ਦੀਆਂ ਖੁਸ਼ੀਆਂ ਮਿੰਟਾ ਦੇ ਵਿੱਚ ਮਾਤਮ ਚ ਬਦਲ ਗਈਆਂ । ਵਿਆਹ ਵਾਲਾ ਘਰ ਸੀ ਘਰ ਦੇ ਵਿੱਚ ਕਿੰਨੇ ਹੀ ਕੰਮ ਚੱਲ ਰਹੇ ਸਨ ਜਿਹਨਾਂ ਦੇ ਵਿਚੋਂ ਇੱਕ ਕੰਮ ਇੱਕ ਕੰਮ ਘਰ ਚ ਰੰਗ-ਰੋਗਨ ਵੀ ਚਲ ਰਿਹਾ ਸੀ ਕਿ ਅਚਾਨਕ ਇਸੇ ਰੰਗ-ਰੋਗਨ ਕਰਾਉਣ ਦੇ ਸਮੇਂ ਇਸ ਨੌਜਵਾਨ ਦਾ ਹੱਥ ਪੱਖੇ ਨਾਲ ਲੱਗ ਗਿਆ । ਜਿਸ ਕਾਰਨ ਉਸਨੂੰ ਜਬਰਦਸਤ ਕਰੰਟ ਪਿਆ ਅਤੇ ਉਹ ਮੌਕੇ ਤੇ ਹੋ ਬੇਹੋਸ਼ ਹੋ ਗਿਆ । ਦੇਖਦੇ ਸਾਰ ਹੀ ਉਸਦੇ ਪਰਿਵਾਰ ਨੇ ਨੌਜਵਾਨ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ।

ਜਿੱਥੇ ਹਸਪਤਾਲ ਦੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਅਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕਲੋਤਾਂ ਪੁੱਤਰ ਸੀ ਜਿਸਦੀ ਮੌਤ ਨੇ ਮਾਪਿਆ ਦਾ ਸਭ ਕੁਝ ਤਬਾਹ ਕਰ ਦਿੱਤਾ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!