Breaking News
Home / ਰਾਜਨੀਤੀ / ਮਿਲਖਾ ਸਿੰਘ ਤੋਂ ਬਾਅਦ ਹੁਣ ਇਸ ਚੋਟੀ ਦੀ ਖਿਡਾਰੀ ਦੀ ਹੋਈ ਅਚਾਨਕ ਮੌਤ , ਛਾਈ ਦੇਸ਼ ਵਿਦੇਸ਼ ਚ ਸੋਗ ਦੀ ਲਹਿਰ

ਮਿਲਖਾ ਸਿੰਘ ਤੋਂ ਬਾਅਦ ਹੁਣ ਇਸ ਚੋਟੀ ਦੀ ਖਿਡਾਰੀ ਦੀ ਹੋਈ ਅਚਾਨਕ ਮੌਤ , ਛਾਈ ਦੇਸ਼ ਵਿਦੇਸ਼ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਹ ਸਾਲ ਦੁਨੀਆਂ ਦੇ ਲਈ ਕਾਫ਼ੀ ਬੁਰਾ ਸਾਬਿਤ ਹੋ ਰਿਹਾ ਹੈ । ਕਿਉਂਕਿ ਇਸ ਸਾਲ ਦੁਨੀਆ ਨੇ ਕਈ ਉੱਘੇ ਕਲਾਕਾਰ , ਕਈ ਗੀਤਕਾਰ , ਕਈ ਚੋਟੀ ਦੇ ਖਿਡਾਰੀ , ਕਈ ਸਿਆਸੀ ਲੀਡਰ ਅਤੇ ਕਈ ਮਹਾਨ ਸਖਸ਼ੀਅਤਾਂ ਨੂੰ ਗੁਆ ਲਿਆ ਹੈ । ਕਈ ਹਸਤੀਆਂ ਇਸ ਸਾਲ ਸਾਨੂੰ ਸਭ ਨੂੰ ਵਿਛੋੜਾ ਦੇ ਗਈਆਂ ਹੈ । ਇਸੇ ਦੇ ਚੱਲਦੇ ਇੱਕ ਹੋਰ ਮੰਦ ਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਖੇਡ ਜਗਤ ਦੇ ਨਾਲ ਜੁੜੀ ਹੋਈ । ਦੱਸਣਾ ਬਣਦਾ ਹੈ ਕਿ ਇਸ ਸਾਲ ਕਈ ਚੋਟੀ ਦੇ ਖਿਡਾਰੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ , ਜਿਹਨਾਂ ਦੇ ਵਿੱਚੋ ਮਿਲਖਾ ਸਿੰਘ ਵਰਗੇ ਚੋਟੀ ਦੇ ਦੌੜਾਕ ਵੀ ਸ਼ਾਮਲ ਹਨ ।

ਜਿਹਨਾਂ ਨੇ ਆਪਣੇ ਹੁਨਰ ਦੇ ਨਾਲ ਪੂਰੇ ਸੰਸਾਰ ਦੇ ਵਿੱਚ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ।ਹੁਣ ਪ੍ਰਸਿੱਧ ਦੌੜਾਕ ਮਿਲਖਾ ਸਿੰਘ ਦੀ ਮੌਤ ਤੋਂ ਬਾਅਦ ਇੱਕ ਹੋਰ ਚੋਟੀ ਦੇ ਖਿਡਾਰੀ ਦੀ ਮੌਤ ਗਈ ਹੈ । ਜਿਸਦੇ ਚੱਲਦੇ ਖੇਡ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ । ਦੱਸਣਾ ਬਣਦਾ ਹੈ ਕਿ ਓਲੰਪਿਕ ਖੇਡਾਂ ‘ਚ ਮੈਡਲ ਜਿੱਤਣ ਵਾਲੀ ਕੈਨੇਡਾ ਦੀ ਤੇਜ਼ ਦੌੜਾਕ ਅੰਜੇਲਾ ਬੈਲੀ ਦਾ ਅੱਜ ਦੇਹਾਂਤ ਹੋ ਗਿਆ। 59 ਸਾਲ ਦੀ ਉਮਰ ’ਚ ਉਹ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਗਏ ।

ਜ਼ਿਕਰਯੋਗ ਹੈ ਕਿ ਅੰਜੇਲਾ ਬੈਲੀ ਕੈਂਸਰ ਤੋਂ ਪੀੜਤ ਸਨ ਜਿਸਦੇ ਚੱਲਦੇ ਅੱਜ ਜ਼ਿਆਦਾ ਤਬੀਅਤ ਖ਼ਰਾਬ ਹੋਣ ਕਾਰਨ ਉਹਨਾਂ ਨੇ ਅੱਜ ਦਮ ਤੋੜ ਦਿੱਤਾ। ਉਹਨਾਂ ਦੀ ਮੌਤ ਤੋਂ ਬਾਅਦ ਜਿਥੇ ਖੇਡ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ । ਓਥੇ ਹੀ ਇਹਨਾਂ ਨੂੰ ਚਾਹੁਣ ਅਤੇ ਪਿਆਰ ਕਰਨ ਵਾਲਿਆਂ ਦੇ ਵਿੱਚ ਵੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ ।

ਇਸ ਖਿਡਾਰਨ ਨੇ ਆਪਣੇ ਹੁਨਰ ਅਤੇ ਟੈਲੇਂਟ ਦੇ ਨਾਲ ਖੇਡ ਜਗਤ ਦੇ ਵਿੱਚ ਪੁਰਸਕਾਰ ਹਾਸਲ ਕੀਤੇ ਅਤੇ ਆਪਣੀ ਜਿੱਤ ਦਾ ਡੰਕਾ ਇਹਨਾਂ ਪੂਰੀ ਦੁਨੀਆ ਦੇ ਵਿੱਚ ਵਜਾਇਆ ਹੈ । ਉਹਨਾਂ ਦੇ ਆਪਣੇ ਦੋੜਣ ਦੇ ਹੁਨਰ ਦੇ ਨਾਲ ਕਈ ਨਵੇਂ ਰਿਕਾਰਡ ਵੀ ਇਹਨਾਂ ਦੇ ਵਲੋਂ ਬਣਾਏ ਗਏ । ਪਰ ਅੱਜ ਇਹਨਾਂ ਦੀ ਮੌਤ ਦੇ ਨਾਲ ਖੇਡ ਜਗਤ ਨੂੰ ਇੱਕ ਅਜਿਹਾ ਘਾਟਾ ਹੋਇਆ ਹੈ ਜਿਸਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!