Breaking News
Home / ਰਾਜਨੀਤੀ / ਲਾਡੀ ਬੇਅੰਤ ਕੌਰ ਮਾਮਲੇ ਚ ਹੁਣ ਆ ਗਈ ਸਾਹਮਣੇ ਇਹ ਨਵੀਂ ਚੈਟ – ਹੋਇਆ ਇਹ ਵੱਡਾ ਖੁਲਾਸਾ

ਲਾਡੀ ਬੇਅੰਤ ਕੌਰ ਮਾਮਲੇ ਚ ਹੁਣ ਆ ਗਈ ਸਾਹਮਣੇ ਇਹ ਨਵੀਂ ਚੈਟ – ਹੋਇਆ ਇਹ ਵੱਡਾ ਖੁਲਾਸਾ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਸੋਸ਼ਲ ਮੀਡੀਆ ਉਪਰ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਿਛਲੇ ਮਹੀਨੇ ਤੋਂ ਬਹੁਤ ਸਾਰੇ ਅਜਿਹੇ ਕੇਸ ਸਾਹਮਣੇ ਆ ਰਹੇ ਹਨ। ਜਿਨ੍ਹਾਂ ਵਿੱਚ ਪੰਜਾਬ ਦੇ ਉਨ੍ਹਾਂ ਲੜਕਿਆਂ ਨਾਲ ਧੋਖਾਧੜੀ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆਏ ਜਿਨ੍ਹਾਂ ਦੇ ਵਿਆਹ ਹੋਣ ਤੋਂ ਬਾਅਦ ਲੜਕੀਆਂ ਵੱਲੋਂ ਵਿਦੇਸ਼ ਵਿੱਚ ਜਾ ਕੇ ਉਨ੍ਹਾਂ ਨੂੰ ਬੁਲਾਉਣ ਤੋਂ ਇਨਕਾਰ ਕੀਤਾ ਗਿਆ ਹੈ। ਉੱਥੇ ਹੀ ਸਹੁਰੇ ਪਰਵਾਰ ਦੇ ਲੱਖਾਂ ਰੁਪਏ ਦੀ ਠੱਗੀ ਵੀ ਕੀਤੀ ਗਈ ਹੈ। ਬਹੁਤ ਸਾਰੇ ਪੀੜਤ ਪਰਿਵਾਰਾਂ ਵੱਲੋਂ ਹੁਣ ਅੱਗੇ ਆ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਠੱਗ ਵਿਦੇਸ਼ੀ ਲਾੜੀਆਂ ਨੂੰ ਵਾਪਸ ਬੁਲਾ ਲੈਣ ਦੀ ਮੰਗ ਕੀਤੀ ਜਾ ਰਹੀ ਹੈ।

ਲਾਡੀ ਤੇ ਬੇਅੰਤ ਦੇ ਮਾਮਲੇ ਵਿਚ ਆ ਗਈ ਸਾਹਮਣੇ ਵੱਡੀ ਨਵੀਂ ਚੈਟ, ਜਿਸ ਵਿੱਚ ਇਹ ਖੁਲਾਸਾ ਹੋਇਆ ਹੈ। ਪਿਛਲੇ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ ਉੱਪਰ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿੱਥੇ ਲਾਡੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ। ਇਸ ਦਾ ਜਿੰਮੇਵਾਰ ਕੈਨੇਡਾ ਰਹਿੰਦੀ ਉਸ ਦੀ ਪਤਨੀ ਬੇਅੰਤ ਕੌਰ ਨੂੰ ਠਹਿਰਾਇਆ ਜਾ ਰਿਹਾ ਹੈ। ਤੇ ਉਸ ਦੇ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ। ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।

ਇਸ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ ਜਿੱਥੇ ਲਾਡੀ ਵੱਲੋਂ ਬੇਅੰਤ ਦੀ ਇਕ ਫਰੈਂਡ ਨਾਲ ਕੀਤੀ ਗਈ ਚੈਟ ਵੀ ਸਾਹਮਣੇ ਆਈ ਹੈ। ਜਿਸ ਵਿੱਚ ਬੇਅੰਤ ਨੂੰ ਲੈ ਕੇ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ। ਜਿਸ ਵਿੱਚ ਬੇਅੰਤ ਦੇ ਲਾਡੀ ਦੀ ਭੂਆ ਦੀ ਕੁੜੀ ਦੇ ਕੋਲ ਜਾਣ ਦਾ ਜ਼ਿਕਰ ਵੀ ਹੈ। ਜਿਸ ਵਿੱਚ ਉਸ ਵੱਲੋਂ ਲਾਡੀ ਨੂੰ ਦਸਿਆ ਜਾਂਦਾ ਹੈ ਕਿ ਬੇਅੰਤ ਸਾਰੀ ਰਾਤ ਫੋਨ ਤੇ ਚੋਟ ਕਰਦੀ ਹੈ। ਇਸ ਤੋਂ ਇਲਾਵਾ ਲਾਡੀ ਵੱਲੋਂ ਬੇਅੰਤ ਦੀ ਸਹੇਲੀ ਨਾਲ ਬੇਅੰਤ ਦੇ ਪਤੇ ਨੂੰ ਲੈ ਕੇ ਵੀ ਗੱਲਬਾਤ ਹੁੰਦੀ ਹੈ।

ਜਿਸ ਵਿੱਚ ਲਾਡੀ ਨੇ ਦੱਸਿਆ ਹੈ ਕਿ ਬੇਅੰਤ ਦੇ ਹੋਰ ਜਗ੍ਹਾ ਸ਼ਿਫਟ ਹੋਣ ਬਾਰੇ ਵੀ ਉਸ ਨੂੰ ਰਿਸ਼ਤੇਦਾਰਾਂ ਕੋਲੋਂ ਪਤਾ ਚੱਲਿਆ ਹੈ। ਜਿਸ ਤੇ ਬੇਅੰਤ ਦੀ ਸਹੇਲੀ ਦੱਸਦੀ ਹੈ ਕਿ ਉਸ ਨੇ ਆਪਣੇ ਘਰ ਇਹ ਸਭ ਕੁਝ ਦੱਸ ਦਿੱਤਾ ਸੀ ਕਿ ਕੰਮ ਦੇ ਕਾਰਨ ਜਗ੍ਹਾ ਬਦਲ ਰਹੀ ਹਾਂ। ਇਸ ਮਾਮਲੇ ਵਿੱਚ ਆਏ ਇਸ ਮੌੜ ਨੇ ਇੱਕ ਵਾਰ ਫਿਰ ਤੋਂ ਸਾਰੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!