Breaking News
Home / ਰਾਜਨੀਤੀ / ਵਿਆਹ ਦੇ 12 ਸਾਲਾਂ ਬਾਅਦ ਪੰਜਾਬਣ ਨੇ ਦਿੱਤਾ ਏਨੇ ਬੱਚਿਆਂ ਨੂੰ ਇਕੱਠਿਆਂ ਜਨਮ – ਮਿਲ ਰਹੀਆਂ ਹਰ ਪਾਸਿਓਂ ਵਧਾਈਆਂ

ਵਿਆਹ ਦੇ 12 ਸਾਲਾਂ ਬਾਅਦ ਪੰਜਾਬਣ ਨੇ ਦਿੱਤਾ ਏਨੇ ਬੱਚਿਆਂ ਨੂੰ ਇਕੱਠਿਆਂ ਜਨਮ – ਮਿਲ ਰਹੀਆਂ ਹਰ ਪਾਸਿਓਂ ਵਧਾਈਆਂ

ਆਈ ਤਾਜ਼ਾ ਵੱਡੀ ਖਬਰ 

ਜਿੰਦਗੀ ਵਿੱਚ ਇਨਸਾਨ ਨੂੰ ਹਰ ਇਕ ਤਰ੍ਹਾਂ ਦੇ ਰਿਸ਼ਤਿਆਂ ਦੀ ਜ਼ਰੂਰਤ ਹੁੰਦੀ ਹੈ, ਇਨ੍ਹਾਂ ਰਿਸ਼ਤਿਆਂ ਦੇ ਜ਼ਰੀਏ ਹੀ ਸਮਾਜ ਦੀ ਸਿਰਜਨਾ ਕੀਤੀ ਜਾਂਦੀ ਹੈ ਅਤੇ ਵੰਸ਼ ਨੂੰ ਅੱਗੇ ਵਧਾਇਆ ਜਾਂਦਾ ਹੈ। ਉਥੇ ਹੈ ਜਿੱਥੇ ਹਰ ਇਨਸਾਨ ਵੱਲੋਂ ਵਿਆਹੁਤਾ ਜੀਵਨ ਦਾ ਸੁਪਨਾ ਵੇਖਿਆ ਜਾਂਦਾ। ਇਹ ਪਰੰਪਰਾ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ। ਜਿੱਥੇ ਪਤੀ ਪਤਨੀ ਵਿਆਹ ਬੰਧਨ ਵਿਚ ਬੱਝਦੇ ਹਨ ਉਥੇ ਹੀ ਆਪਣੇ ਪਰਵਾਰਕ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ , ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਘਰ ਵਿਚ ਵਾਧਾ ਹੋ ਸਕੇ। ਜਿੱਥੇ ਬਹੁਤ ਸਾਰੇ ਮਾਪਿਆਂ ਨੂੰ ਔਲਾਦ ਦਾ ਸੁਖ ਮਿਲ ਜਾਂਦਾ ਹੈ ਉਥੇ ਹੀ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਮਾਪੇ ਵੀ ਹੁੰਦੇ ਹਨ , ਜੋ ਇਸ ਖੁਸ਼ੀ ਲਈ ਕਈ ਸਾਲਾਂ ਤੱਕ ਲੰਮਾ ਇੰਤਜਾਰ ਕਰਦੇ ਹਨ।

ਹੁਣ ਵਿਆਹ ਦੇ 12 ਸਾਲਾਂ ਬਾਅਦ ਪੰਜਾਬ ਵਿੱਚ ਇਥੇ ਇਕੱਠੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਹਾਂਨਗਰ ਲੁਧਿਆਣਾ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਅਧੀਨ ਆਉਂਦੇ ਹੰਬੜਾਂ ਦੀ ਇਕ ਵਿਆਹੁਤਾ ਜੋੜੀ ਵੱਲੋਂ ਪਿਛਲੇ ਬਾਰਾਂ ਸਾਲਾਂ ਤੋਂ ਬੱਚੇ ਦੀ ਉਮੀਦ ਕੀਤੀ ਜਾ ਰਹੀ ਸੀ। ਜਿੱਥੇ ਇਸ ਜੋੜੀ ਨੂੰ ਰੱਬ ਵੱਲੋਂ 12 ਸਾਲ ਲਈ ਔਲਾਦ ਦਾ ਇੰਤਜ਼ਾਰ ਕਰਵਾਇਆ ਗਿਆ, ਉੱਥੇ ਹੀ ਹੁਣ ਤਿੰਨ ਬੱਚਿਆਂ ਦੀ ਦਾਤ ਬਖਸ਼ੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਏਨੇ ਸਾਲ ਨਿਰਾਸ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਸਾਰਿਆਂ ਨੇ ਆਈ ਵੀ ਐੱਫ ਤਕਨੀਕ ਦੇ ਜ਼ਰੀਏ ਇਲਾਜ ਕਰਵਾਉਣ ਵਾਸਤੇ ਆਖਿਆ।

ਜਿਸ ਤੋਂ ਬਾਅਦ ਉਨ੍ਹਾਂ ਨੇ ਰਮਨ ਹਸਪਤਾਲ ਦੀ ਡਾਕਟਰ ਅੰਸ਼ੂ ਨਾਲ ਰਾਬਤਾ ਕਾਇਮ ਕੀਤਾ। ਜਿਨ੍ਹਾਂ ਦੁਆਰਾ 32 ਸਾਲਾ ਕੁਲਵਿੰਦਰ ਕੌਰ ਦਾ ਇਲਾਜ ਸ਼ੁਰੂ ਕੀਤਾ ਗਿਆ। ਉੱਥੇ ਹੀ ਸਭ ਕੁਝ ਠੀਕ ਹੋਣ ਤੇ ਕੁਲਵਿੰਦਰ ਕੌਰ ਦੀ ਮਾਂ ਬਣਨ ਦੀ ਖਬਰ ਸਾਹਮਣੇ ਆ ਗਈ। ਪਰ ਉਸ ਸਮੇਂ ਉਨ੍ਹਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਅਲਟਰਾਸਾਊਂਡ ਦੀ ਰਿਪੋਰਟ ਤੋਂ ਇਹ ਸਪਸ਼ਟ ਹੋ ਗਿਆ ਕਿ ਇੱਕ ਬੱਚੇ ਦੀ ਜਗ੍ਹਾ ਤੇ ਤਿੰਨ ਬੱਚੇ ਹਨ।

ਉਥੇ ਹੀ ਡਾਕਟਰ ਵੱਲੋਂ ਵੀ ਕੁਲਵਿੰਦਰ ਕੌਰ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਅਤੇ ਸਮੇਂ-ਸਮੇਂ ਤੇ ਚੈਕ-ਅਪ ਕੀਤਾ ਜਾਂਦਾ ਰਿਹਾ। ਜਿੱਥੇ ਉਸਦੀ ਸਥਿਤੀ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਸਾਰੇ ਬੱਚੇ ਆਪਰੇਸ਼ਨ ਦੇ ਜਰੀਏ ਜਨਮ ਲੈਣਗੇ। ਉੱਥੇ ਹੀ ਸਧਾਰਨ ਤਰੀਕੇ ਨਾਲ ਇਨ੍ਹਾਂ ਬੱਚਿਆਂ ਦਾ ਜਨਮ ਹੋ ਗਿਆ ਹੈ। ਕੁਲਵਿੰਦਰ ਕੌਰ ਨੇ 10 ਸਤੰਬਰ 2021 ਨੂੰ ਦੋ ਪੁੱਤਰਾਂ ਤੇ ਇਕ ਧੀ ਨੂੰ ਜਨਮ ਦਿੱਤਾ। ਜਿਸ ਕਾਰਨ ਪਰਿਵਾਰ ਬੇਹੱਦ ਖੁਸ਼ ਹੈ। ਮਾਂ ਅਤੇ ਬੱਚੇ ਬਿਲਕੁੱਲ ਤੰਦਰੁਸਤ ਹਨ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!