Breaking News
Home / ਰਾਜਨੀਤੀ / ਵਿਦੇਸ਼ ਜਾਣ ਵਾਲੇ ਹੋ ਜਾਣ ਸਾਵਧਾਨ , ਕਿਤੇ ਏਦਾਂ ਨਾ ਹੋ ਜਾਵੇ – ਪੰਜਾਬ ਚ ਇਥੋਂ ਆਈ ਇਹ ਵੱਡੀ ਤਾਜਾ ਖਬਰ

ਵਿਦੇਸ਼ ਜਾਣ ਵਾਲੇ ਹੋ ਜਾਣ ਸਾਵਧਾਨ , ਕਿਤੇ ਏਦਾਂ ਨਾ ਹੋ ਜਾਵੇ – ਪੰਜਾਬ ਚ ਇਥੋਂ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜ਼ਾ ਵੱਡੀ ਖਬਰ 

ਅੱਜਕੱਲ੍ਹ ਪੰਜਾਬੀਆਂ ਦੀ ਵਿੱਚ ਵਿਦੇਸ਼ੀ ਧਰਤੀ ਤੇ ਜਾਣ ਦਾ ਰੁਝਾਨ ਲਗਾਤਾਰ ਹੀ ਵਧ ਰਿਹਾ ਹੈ । ਇਹ ਰੁਝਾਨ ਪੰਜਾਬੀ ਨੌਜਵਾਨਾਂ ਦੇ ਵਿੱਚ ਜ਼ਿਆਦਾ ਵੇਖਣ ਨੂੰ ਮਿਲਦਾ ਹੈ । ਇਹ ਰੁਝਾਨ ਪੰਜਾਬੀ ਨੌਜਵਾਨਾਂ ਦੇ ਵਿੱਚ ਕੁਝ ਇਸ ਕਦਰ ਵਧ ਰਿਹਾ ਹੈ ਕਿ ਨੌਜਵਾਨਾਂ ਦੇ ਵੱਲੋਂ ਹਰ ਹੱਥਕੰਡਾ ਅਪਣਾਇਆ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਵਿਦੇਸ਼ੀ ਧਰਤੀ ਤੇ ਜਾ ਸਕੇ । ਅਜਿਹੇ ਬਹੁਤ ਸਾਰੇ ਨੌਜਵਾਨ ਹਨ ਜੋ ਵਿਦੇਸ਼ੀ ਧਰਤੀ ਤੇ ਜਾਣ ਲਈ ਕੁਝ ਗਲਤ ਤਰੀਕਿਆਂ ਦਾ ਇਸਤੇਮਾਲ ਵੀ ਕਰਦੇ ਹਨ। ਜਿਸ ਦੇ ਚੱਲਦੇ ਕਈ ਵਾਰ ਇਹ ਨੌਜਵਾਨ ਕਈ ਵੱਡੀਆਂ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਹਨ ।

ਜ਼ਿਆਦਾਤਰ ਨੌਜਵਾਨ ਇਨ੍ਹਾਂ ਠੱਗੀਆਂ ਦਾ ਸ਼ਿਕਾਰ ਜਾਂ ਤਾਂ ਆਈਲੈੱਟਸ ਪਾਸ ਲੜਕਿਆਂ ਦੇ ਹੱਥੋਂ ਹੁੰਦੇ ਹਨ ਜਾਂ ਫਿਰ ਏਜੰਟਾਂ ਦੇ ਹੱਥੋਂ । ਅਜਿਹੇ ਠੱਗਾਂ ਦੇ ਲਈ ਹੁਣ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਦਰਅਸਲ ਜੋ ਲੋਕ ਵਿਦੇਸ਼ ਭੇਜਣ ਦੇ ਨਾਮ ਤੇ ਲਾਰੇ ਲਗਾ ਕੇ ਠੱਗੀਆਂ ਕਰਦੇ ਹਨ , ਉਨ੍ਹਾਂ ਖ਼ਿਲਾਫ਼ ਹੁਣ ਸਰਕਾਰ ਦੇ ਵੱਲੋਂ ਵੱਡਾ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਗਈ ਹੈ । ਤੇ ੳੁਨ੍ਹਾਂ ਖ਼ਿਲਾਫ਼ ਹੁਣ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ । ਦਰਅਸਲ ਭਵਾਨੀਗਡ਼੍ਹ ਦੇ ਵਿਚ ਵਿਦੇਸ਼ ਭੇਜਣ ਦਾ ਝਾਂਸਾ ਦੇ ਦੋ ਠੱਗਾਂ ਵੱਲੋਂ ਅਠਾਰਾਂ ਲੱਖ ਪੰਜਾਹ ਹਜ਼ਾਰ ਰੁਪਏ ਦੀ ਠੱਗੀ ਕੀਤੀ ਗਈ ।

ਜਿਸ ਦੇ ਚੱਲਦੇ ਪੁਲਸ ਨੇ ਦੋ ਦੋਸ਼ੀ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ।ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਭਵਾਨੀਗਡ਼੍ਹ ਦੇ ਪਿੰਡ ਘਰਾਚੋਂ ਦੇ ਕੁਲਪਤੀ ਕੁਲਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਏਜੰਟਾਂ ਦੇ ਵਲੋਂ ਵੀਹ ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ ।

ਜਿਸ ਵਿਚੋਂ ਉਨ੍ਹਾਂ ਨੂੰ ਡੇਢ ਲੱਖ ਰੁਪਏ ਵਾਪਸ ਕਰ ਦਿੱਤੇ ਗਏ ਹਨ । ਜਿਸ ਦੇ ਚਲਦੇ ਪੁਲੀਸ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਪੁਲੀਸ ਦੇ ਵੱਲੋਂ ਠੱਗ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!