Breaking News
Home / ਰਾਜਨੀਤੀ / ਸਾਵਧਾਨ : ਪੰਜਾਬ ਚ 23 ਸਾਲਾਂ ਦੇ ਨੌਜਵਾਨ ਨੂੰ ਏਦਾਂ ਦਿੱਤੀ ਜ਼ਹਿਰੀਲੇ ਸੱਪ ਨੇ ਮੌਤ – ਤਾਜਾ ਵੱਡੀ ਖਬਰ

ਸਾਵਧਾਨ : ਪੰਜਾਬ ਚ 23 ਸਾਲਾਂ ਦੇ ਨੌਜਵਾਨ ਨੂੰ ਏਦਾਂ ਦਿੱਤੀ ਜ਼ਹਿਰੀਲੇ ਸੱਪ ਨੇ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਮੌਸਮ ਦੀ ਤਬਦੀਲੀ ਕਾਰਨ ਜਿੱਥੇ ਲੋਕਾਂ ਨੂੰ ਬਹੁਤ ਸਾਰੇ ਹਾਦਸਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉੱਥੇ ਹੀ ਮੌਸਮ ਦੀ ਤਬਦੀਲੀ ਕਾਰਨ ਵਾਪਰਦੇ ਹਾਦਸਿਆਂ ਕਾਰਨ ਬਹੁਤ ਸਾਰੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਜਿੱਥੇ ਇਸ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਗਰਮੀ ਤੇ ਬਰਸਾਤਾਂ ਦੇ ਮੌਸਮ ਕਾਰਨ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰਦੇ ਹਨ। ਜਿੱਥੇ ਹੋਣ ਵਾਲੀ ਬਰਸਾਤ ਕਾਰਨ ਪਹਾੜਾਂ ਵਿੱਚ ਢਿੱਗਾਂ ਡਿੱਗਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਉੱਥੇ ਹੀ ਪੰਜਾਬ ਵਿੱਚ ਅਸਮਾਨੀ ਬਿਜਲੀ, ਘਰਾਂ ਦੀਆਂ ਛੱਤਾਂ ਡਿੱਗਣ, ਅਤੇ ਹੋਰ ਕਈ ਹਾਦਸਿਆਂ ਕਾਰਨ ਲੋਕਾਂ ਦੀ ਜਾਨ ਜਾ ਰਹੀ ਹੈ।

ਉਥੇ ਹੀ ਇਸ ਬਰਸਾਤ ਦੇ ਮੌਸਮ ਵਿਚ ਖੇਤਾਂ ਤੋਂ ਬਾਹਰ ਆਉਣ ਵਾਲੇ ਜਾਨਵਰਾਂ ਦੇ ਘਰ ਵਿਚ ਆ ਜਾਣ ਕਾਰਨ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਹੁਣ ਪੰਜਾਬ ਵਿੱਚ ਸੱਪ ਦੇ ਡੱਸਣ ਕਾਰਨ ਇਕ 23 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਬਾਰੇ ਹੁਣ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਲਾਂਗੜੀਆਂ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪਰਿਵਾਰ ਦੇ ਘਰ ਵਿੱਚ ਫ਼ਰਸ਼ ਪਾਉਣ ਦਾ ਕੰਮ ਚੱਲ ਰਿਹਾ ਸੀ। ਉਥੇ ਹੀ ਬਾਜੀਗਰ ਬਸਤੀ ਵਿਚ ਰਹਿਣ ਵਾਲਾ 23 ਸਾਲਾ ਸਿਕੰਦਰ ਸਿੰਘ ਫਰਸ਼ ਪਾਓਣ ਵਾਸਤੇ ਪਿੰਡ ਵਿਚੋਂ ਕਿਸੇ ਦੇ ਘਰ ਤੋਂ ਰੋੜੀ ਲੈਣ ਗਿਆ ਹੋਇਆ ਸੀ।

ਜਿਸ ਸਮੇਂ ਸਿਕੰਦਰ ਸਿੰਘ ਵੱਲੋਂ ਰੋੜੀ ਦੀ ਟਰਾਲੀ ਭਰੀ ਜਾ ਰਹੀ ਸੀ ਤਾਂ, ਉਸ ਸਮੇਂ ਹੀ ਇਕ ਜ਼ਹਿਰੀਲੇ ਸੱਪ ਵੱਲੋਂ ਉਸ ਨੂੰ ਡਸ ਲਿਆ ਗਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਪਿੰਡ ਪੁੰਨਾਵਾਲ ਵਿਖੇ ਦੇਸੀ ਇਲਾਜ ਕਰਵਾਉਣ ਲਈ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਵਾਪਸ ਪਿੰਡ ਲਿਆਉਣ ਤੇ ਰਾਤ ਸਮੇਂ ਹਾਲਤ ਗੰਭੀਰ ਹੋਣ ਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਤੜਕੇ 3 ਵਜੇ ਦੇ ਕਰੀਬ ਦਾਖਲ ਕਰਾਇਆ ਗਿਆ। ਜਿੱਥੇ ਉਸਦੀ ਸਥਿਤੀ ਨੂੰ ਦੇਖਦੇ ਹੋਏ ਕੁਝ ਸਮੇਂ ਬਾਅਦ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।

ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਚੰਡੀਗੜ੍ਹ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਸਿਕੰਦਰ ਸਿੰਘ ਦੀ ਮੌਤ ਹੋ ਗਈ। ਇਹ ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਵਿੱਚ ਪਿੱਛੇ ਦਾਦੀ,ਪਤਨੀ 2 ਨਿੱਕੇ ਬੱਚੇ ਅਤੇ ਛੋਟੇ ਭਰਾ ਭਰਜਾਈ ਨੂੰ ਛੱਡ ਗਿਆ ਹੈ। ਇਸ ਨੌਜਵਾਨ ਦੀ ਅਚਾਨਕ ਮੌਤ ਹੋਣ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!