Breaking News
Home / ਰਾਜਨੀਤੀ / ਸਿਵਿਆਂ ਚ ਪਤਨੀ ਦੀ ਚਿਖਾ ਨੂੰ ਲਾਂਬੂ ਲਾਉਣ ਤੋਂ ਬਾਅਦ ਪਤੀ ਨੇ ਜੋ ਕਰਤਾ ਕਿਸੇ ਨੇ ਸੁਪਨੇ ਚ ਵੀ ਨਹੀ ਸੀ ਸੋਚਿਆ

ਸਿਵਿਆਂ ਚ ਪਤਨੀ ਦੀ ਚਿਖਾ ਨੂੰ ਲਾਂਬੂ ਲਾਉਣ ਤੋਂ ਬਾਅਦ ਪਤੀ ਨੇ ਜੋ ਕਰਤਾ ਕਿਸੇ ਨੇ ਸੁਪਨੇ ਚ ਵੀ ਨਹੀ ਸੀ ਸੋਚਿਆ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਆਏ ਦਿਨ ਹੀ ਅਜਿਹੇ ਕਈ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰਦੇ ਹਨ। ਸਾਹਮਣੇ ਆਉਣ ਵਾਲੀਆਂ ਕੁਝ ਦੁਖਦਾਈ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਸੀ। ਅੱਜ ਦੇ ਦੌਰ ਵਿੱਚ ਜਿੱਥੇ ਪਤੀ ਪਤਨੀ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਸਾਹਮਣੇ ਆਉਂਦੇ ਹਨ। ਉੱਥੇ ਹੀ ਬਹੁਤ ਸਾਰੇ ਅਜਿਹੇ ਵਿਆਹੁਤਾ ਜੋੜੇ ਵੀ ਹੁੰਦੇ ਹਨ ਜੋ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਜੋ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕਰਦੇ ਹਨ ਅਤੇ ਮਰਦੇ ਦਮ ਤੱਕ ਵੀ ਇੱਕ ਦੂਜੇ ਨਾਲ ਆਪਣਾ ਉਹ ਵਾਅਦਾ ਯਾਦ ਰੱਖਦੇ ਹਨ। ਹੁਣ ਸਿਵਿਆਂ ਚ ਪਤਨੀ ਦੀ ਚਿਖਾ ਨੂੰ ਅਗਨੀ ਦੇਣ ਤੋਂ ਬਾਅਦ ਪਤੀ ਵੱਲੋਂ ਅਜਿਹਾ ਕੀਤਾ ਗਿਆ ਹੈ ਜਿਸ ਬਾਰੇ ਕਿਸੇ ਵੱਲੋਂ ਸੁਪਨੇ ਵਿਚ ਵੀ ਨਹੀਂ ਸੋਚਿਆ ਗਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੜੀਸਾ ਤੋ ਸਾਹਮਣੇ ਆਈ ਹੈ। ਜਿੱਥੇ ਇੱਕ ਪਿੰਡ ਸਿਆਲ ਜੋੜੀ ਵਿਖੇ ਰਏਬਾਰੀ ਸ਼ਬਰ ਨਾਂ ਦੀ ਔਰਤ ਦਾ ਦਿਹਾਂਤ ਹੋ ਗਿਆ ਸੀ ਜੋ ਕਿ ਵਾਰਡ ਦੀ ਮੈਂਬਰ ਸੀ। ਉੱਥੇ ਹੀ ਉਸ ਦਾ ਪਤੀ ਨੀਲਮਣੀ ਸ਼ਬਰ ਵੀ ਪੰਚਾਇਤ ਕਮੇਟੀ ਦਾ ਮੈਂਬਰ ਸੀ। ਬੀਤੇ ਦਿਨੀਂ ਜਦੋਂ ਪਤਨੀ ਦਾ ਰਾਤ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਉੱਥੇ ਹੀ ਅਗਲੇ ਦਿਨ ਉਸਦੇ ਕੀਤੇ ਗਏ ਅੰਤਿਮ ਸੰਸਕਾਰ ਦੌਰਾਨ ਪਤਨੀ ਆਪਣੀ ਪਤਨੀ ਨੂੰ ਲੈ ਕੇ ਬਹੁਤ ਜ਼ਿਆਦਾ ਦੁਖੀ ਸੀ।

ਜਦੋਂ ਪਤਨੀ ਦੀ ਚਿਖਾ ਨੂੰ ਅਗਨੀ ਦਿੱਤੀ ਗਈ ਤਾਂ। ਪਤੀ ਵੱਲੋਂ ਆਪਣੀ ਪਤਨੀ ਦੇ ਵਿਛੋੜੇ ਨੂੰ ਨਾ ਸਹਿੰਦੇ ਹੋਏ ਸਾਰੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਹੀ ਚਿਖਾ ਵਿਚ ਛਾਲ ਮਾਰ ਦਿੱਤੀ। ਜਿਸ ਨੂੰ ਵੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ। ਉਥੇ ਹੀ ਉਨ੍ਹਾਂ ਦੇ ਪਿੰਡ ਵਾਲਿਆਂ ਅਤੇ ਉਸਦੇ ਪੁੱਤਰਾਂ ਵੱਲੋਂ ਉਹਨਾਂ ਨੂੰ ਬਚਾਉਣ ਦੀ ਕਾਫੀ ਜੱਦੋਜ਼ਹਿਦ ਕੀਤੀ ਗਈ। ਪਰ ਚਿਖਾ ਦੀ ਅੱਗ ਜ਼ਿਆਦਾ ਹੋਣ ਕਾਰਨ ਉਸ ਨੂੰ ਬਚਾ ਨਹੀਂ ਸਕੇ। ਜਿਸ ਕਾਰਨ ਦੋਨੋਂ ਪਤੀ ਪਤਨੀ ਇਕ ਹੀ ਚਿਖਾ ਵਿਚ ਜਲ ਕੇ ਸੁਆਹ ਹੋ ਗਏ।

ਉਥੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਔਰਤ ਦੀ ਉਮਰ ਜਿੱਥੇ 60 ਸਾਲ ਦੱਸੀ ਗਈ ਹੈ। ਉੱਥੇ ਹੀ ਪਿੰਡ ਵਾਲਿਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਮ੍ਰਿਤਕ ਜੋੜੇ ਨੂੰ ਇਕੱਠਿਆਂ ਬਾਹਰ ਆਉਂਦੇ ਨਹੀਂ ਦੇਖਿਆ ਗਿਆ ਸੀ। ਪਰ ਹੁਣ ਇਨ੍ਹਾਂ ਦੇ ਪਿਆਰ ਨੂੰ ਦੇਖਦੇ ਹੋਏ ਸਭ ਪਾਸੇ ਚਰਚਾ ਹੋ ਰਹੀ ਹੈ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!