Breaking News
Home / ਰਾਜਨੀਤੀ / ਹੁਣੇ ਹੁਣੇ ਚੋਟੀ ਦੀ ਮਸ਼ਹੂਰ ਪੰਜਾਬੀ ਸ਼ਖਸ਼ੀਅਤ ਨੇ ਖੁਦ ਦਿੱਤੀ ਆਪਣੀ ਇਸ ਤਰਾਂ ਜਾਨ – ਛਾਈ ਦੇਸ਼ ਵਿਦੇਸ਼ ਸੋਗ ਦੀ ਲਹਿਰ

ਹੁਣੇ ਹੁਣੇ ਚੋਟੀ ਦੀ ਮਸ਼ਹੂਰ ਪੰਜਾਬੀ ਸ਼ਖਸ਼ੀਅਤ ਨੇ ਖੁਦ ਦਿੱਤੀ ਆਪਣੀ ਇਸ ਤਰਾਂ ਜਾਨ – ਛਾਈ ਦੇਸ਼ ਵਿਦੇਸ਼ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਵੱਖ-ਵੱਖ ਖੇਤਰ ਦੀਆਂ ਸਖਸ਼ੀਅਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ ਹਨ। ਜਿੱਥੇ ਕਰੋਨਾ ਦੇ ਕਾਰਨ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚੋਂ ਬਹੁਤ ਸਾਰੇ ਲੋਕ ਇਸ ਫਾਨੀ ਸੰਸਾਰ ਨੂੰ ਛੱਡ ਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਉਥੇ ਹੀ ਵਾਪਰਨ ਵਾਲੇ ਵੱਖ ਵੱਖ ਸੜਕ ਹਾਦਸਿਆਂ,ਬਿਮਾਰੀਆਂ ਅਤੇ ਕਈ ਹੋਰ ਭਿਆਨਕ ਹਾਦਸਿਆਂ ਦੇ ਵੀ ਸ਼ਿਕਾਰ ਹੋਏ ਹਨ। ਕਰੋਨਾ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਕਾਰਨ ਮਾਨਸਿਕ ਤਣਾਅ ਦੇ ਸ਼ਿਕਾਰ ਵੀ ਹੋਣਾ ਪਿਆ।

ਜਿਸ ਕਾਰਨ ਕਈ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਆਏ ਦਿਨ ਹੀ ਅਜਿਹੀਆਂ ਘਟਨਾਵਾਂ ਵਿੱਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਚੋਟੀ ਦੀ ਇਸ ਮਸ਼ਹੂਰ ਪੰਜਾਬੀ ਸਖਸੀਅਤ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਜਿਸ ਨਾਲ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁੱਖ ਭਰੀ ਖਬਰ ਮੋਹਾਲੀ ਤੋਂ ਸਾਹਮਣੇ ਆਈ ਹੈ, ਜਿੱਥੇ ਦੱਖਣੀ ਕੋਰੀਆ ਦੇ ਵਿਚ 2015 ਦੌਰਾਨ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਡਬਲ ਟ੍ਰੈਪ ਸ਼ੂਟਿੰਗ ਮੁਕਾਬਲੇ ਚ ਟ੍ਰੈਕ ਨਿਸ਼ਾਨੇਬਾਜ਼ ਨਮਨਵੀਰ ਸਿੰਘ ਬਰਾੜ ਵੱਲੋਂ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਗਿਆ ਸੀ ।

ਹੁਣ ਇਸ ਨਿਸ਼ਾਨੇਬਾਜ਼ ਨੌਜਵਾਨ ਵੱਲੋਂ ਮੋਹਾਲੀ ਦੇ ਸੈਕਟਰ 73 ਵਿਖੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਇਸ ਹਾਦਸੇ ਦੀ ਖਬਰ ਮਿਲਦੇ ਹੀ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਸ 28 ਸਾਲਾ ਨਿਸ਼ਾਨੇਬਾਜ਼ ਨਮਨਵੀਰ ਸਿੰਘ ਵੱਲੋਂ ਚੁੱਕੇ ਗਏ ਇਸ ਕਦਮ ਬਾਰੇ ਅਜੇ ਤੱਕ ਕੋਈ ਵੀ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸਿਆ ਗਿਆ ਹੈ ਕਿ ਇਹ ਘਟਨਾ ਅੱਜ ਸਵੇਰੇ ਨਿਸ਼ਾਨੇਬਾਜ਼ ਖਿਡਾਰੀ ਨਮਨਵੀਰ ਸਿੰਘ ਬਰਾੜ ਦੇ ਘਰ ਸਵੇਰ ਦੇ ਸਮੇਂ 4:45 ਤੇ ਵਾਪਰੀ ਹੈ।

ਪੁਲੀਸ ਵੱਲੋਂ ਜਿਥੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਸੀ ਉਥੇ ਹੀ ਮਟੌਰ ਪੁਲੀਸ ਸਟੇਸ਼ਨ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਘਟਨਾ ਦਾ ਕਿਸੇ ਉਪਰ ਵੀ ਸ਼ੱਕ ਜ਼ਾਹਿਰ ਨਹੀਂ ਕੀਤਾ ਜਾ ਰਿਹਾ।

About admin

Check Also

ਚੀਨ ਤੋਂ ਫਿਰ ਆਈ ਵੱਡੀ ਮਾੜੀ ਖਬਰ, ਇਸ ਸ਼ਹਿਰ ਚ ਤਾਲਾਬੰਦੀ ਲਗਾਉਣ ਕਾਰਨ ਏਨੇ ਕਰੋੜ ਲੋਕ ਹੋਏ ਘਰਾਂ ਚ ਕੈਦ

ਆਈ ਤਾਜ਼ਾ ਵੱਡੀ ਖਬਰ  ਸੀ ਅਤੇ ਭਾਰਤ ਵਿੱਚ ਵੀ 2020 ਦੇ ਵਿਚ ਕਰੋਨਾ ਦੇ ਮਾਮਲੇ …

error: Content is protected !!