Breaking News
Home / ਤਾਜਾ ਜਾਣਕਾਰੀ / ਹੁਣੇ ਹੁਣੇ 1:15 ਵਜੇ ਨਾਲ ਆਹ ਦੇਖੋ ਬਚਾਉ ਟੀਮ ਕੀ ਕਰਨ ਲਗੀ ਇਕ ਜਵਾਨ ਥਲੇ……

ਹੁਣੇ ਹੁਣੇ 1:15 ਵਜੇ ਨਾਲ ਆਹ ਦੇਖੋ ਬਚਾਉ ਟੀਮ ਕੀ ਕਰਨ ਲਗੀ ਇਕ ਜਵਾਨ ਥਲੇ……

ਦੇਖੋ ਬਚਾਉ ਟੀਮ ਕੀ ਕਰਨ ਲਗੀ

ਸੁਨਾਮ-ਲੌਂਗੋਵਾਲ ਰੋਡ ’ਤੇ ਸਥਿਤ ਪਿੰਡ ਭਗਵਾਨਪੁਰ ਵਿਚ ਸਥਿਤ ਵੀਰਵਾਰ ਨੂੰ ਸ਼ਾਮ 4 ਵਜੇ ਇਕ ਬੋਰਵੈੱਲ ਵਿਚ ਡਿੱਗੇ ਫਤਿਹਵੀਰ ਸਿੰਘ (2) ਨੂੰ ਬਚਾਉਣ ਲਈ ਪਿਛਲੇ 57 ਘੰਟਿਆਂ ਤੋਂ ਲਗਾਤਾਰ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਲੋਕਾਂ ਦੇ ਸਹਿਯੋਗ ਨਾਲ ਯਤਨ ਕੀਤੇ ਜਾ ਰਹੇ ਹਨ।

ਫਤਿਹਵੀਰ ਨੂੰ ਬਾਹਰ ਕੱਢਣ ਲਈ 32 ਇੰਚ ਚੌੜਾ ਇਕ ਸਮਾਂਤਰ ਬੋਰਵੈੱਲ ਬਣਾਇਆ ਜਾ ਰਿਹਾ ਹੈ ਤਾਂ ਕਿ ਲਗਭਗ 120 ਫੁੱਟ ਦੀ ਡੂੰਘਾਈ ’ਤੇ 9 ਇੰਚ ਚੌੜੇ ਬੋਰਵੈੱਲ ਵਿਚ ਫਸੇ ਫਤਿਹਵੀਰ ਤੱਕ ਦੋਨਾਂ ਬੋਰਵੈੱਲਾਂ ਵਿਚਾਲੇ ਸੁਰੰਗ ਬਣਾ ਕੇ ਪਹੁੰਚਿਆ ਜਾ ਸਕੇ। ਇਕ ਆਦਮੀ ਬੋਰਵੈੱਲ ਦੇ ਦਰਮਿਆਨ ਸੱਬਲ ਨਾਲ ਮਿੱਟੀ ਖੋਦ ਕੇ ਬਾਲਟੀ ਰਾਹੀਂ ਉਪਰ ਭੇਜ ਰਿਹਾਹੈ। ਕਈ ਜੇ. ਸੀ. ਬੀ. ਮਸ਼ੀਨਾਂ, ਕਈ ਦਰਜਨ ਟਰੈਕਟਰ ਮੌਕੇ ’ਤੇ ਦਿਨ-ਰਾਤ ਕੰਮ ਕਰ ਰਹੇ ਹਨ।

ਖਬਰ ਲਿਖੇ ਜਾਣ ਤੱਕ ਦੇਰ ਰਾਤ ਲਗਭਗ 12 ਵਜੇ ਤੱਕ ਬਚਾਅ ਕਾਮੇ ਜ਼ਮੀਨ ਪੱਧਰ ਤੋਂ ਲਗਭਗ 115 ਫੁੱਟ ਤੱਕ ਖੋਦੇ ਜਾ ਰਹੇ ਬੋਰਵੈੱਲ ਦੀ ਖੋਦਾਈ ਕਰ ਚੁੱਕੇ ਸਨ ਅਤੇ 11 ਪਾਈਪ ਪਾਏ ਜਾ ਚੁੱਕੇ ਸਨ। ਇਸ ਤਰ੍ਹਾਂ ਬੱਚੇ ਤੱਕ ਪਹੁੰਚਣ ਦੀ ਦੂਰੀ ਲਗਭਗ 5 ਫੁੱਟ ਬਾਕੀ ਰਹਿ ਗਈ ਸੀ।

ਐੱਨ. ਡੀ.ਆਰ. ਐੱਫ. ਦੇ ਅਧਿਕਾਰੀ ਅਜੇ ਵਰਮਾ ਨੇ ਦੱਸਿਆ ਕਿ 12ਵੀਂ ਪਾਈਪ ਪਾਉਣ ਮਗਰੋਂ ਐੱਨ. ਡੀ. ਆਰ. ਐੱਫ. ਦੇ ਇਕ ਜਵਾਨ ਨੂੰ ਹੇਠਾਂ ਉਤਾਰਿਆ ਜਾ ਜਾਵੇਗਾ ਜੋ ਕਿ ਸਭ ਤੋਂ ਹੇਠਲੀ ਪਾਈਪ ਵਿਚ 3 ਫੁੱਟ ਦਾ ਕੱਟ ਲਗਾਏਗਾ, ਜਿਸ ਦੇ ਰਾਹੀਂ ਬੱਚੇ ਵਾਲੇ ਬੋਰਵੈੱਲ ਤੱਕ ਸੁਰੰਗ ਬਣਾ ਕੇ ਬੱਚੇ ਤੱਕ ਪਹੁੰਚਿਆ ਜਾਵੇਗਾ।

ਇਸ ਜਵਾਨ ਨੂੰ ਸੀ. ਸੀ. ਟੀ. ਵੀ. ਕੈਮਰਾ, ਟਾਕਿੰਗ ਸਿਸਟਮ, ਆਕਸੀਜਨ ਪਾਈਪ ਰਾਹੀਂ ਹੇਠਾਂ ਉਤਾਰਿਆ ਜਾਵੇਗਾ। ਤੜਕੇ ਲਗਭਗ 4 ਵਜੇ ਤੱਕ ਬੱਚੇ ਨੂੰਬਾਹਰ ਕੱਢ ਲੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀਹੈ।

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!