Breaking News
Home / ਵਾਇਰਲ / ਲੋਕਾਂ ਨੇ ਟੰਗ ਦਿੱਤੀਆਂ ਘਰ ਦੇ ਬਾਹਰ ਨੀਲ ਦੀਆਂ ਬੋਤਲਾਂ, ਕਾਰਨ ਜਾਣਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

ਲੋਕਾਂ ਨੇ ਟੰਗ ਦਿੱਤੀਆਂ ਘਰ ਦੇ ਬਾਹਰ ਨੀਲ ਦੀਆਂ ਬੋਤਲਾਂ, ਕਾਰਨ ਜਾਣਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

ਸਾਡੇ ਮੁਲਕ ਵਿੱਚ ਅੰਧ ਵਿਸ਼ਵਾਸ ਬਹੁਤ ਹੈ। ਕੋਈ ਵਿਅਕਤੀ ਜ਼ਰਾ ਜਿੰਨਾ ਸ਼ੋਸ਼ਾ ਛੱਡ ਦਿੰਦਾ ਹੈ ਤਾਂ ਲੋਕ ਉਸ ਤੇ ਵਿਸ਼ਵਾਸ ਕਰ ਲੈਂਦੇ ਹਨ। ਲੋਕ ਉਸ ਦੀ ਸੱਚਾਈ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਇੱਥੇ ਤਾਂ ਪੜ੍ਹੇ ਲਿਖੇ ਲੋਕ ਨੌਕਰੀ ਪ੍ਰਾਪਤ ਕਰਨ ਲਈ ਕਿਸੇ ਅਨਪੜ੍ਹ ਤਾਂਤਰਿਕ ਤੋਂ ਧਾਗੇ ਤਵੀਤ ਲੈਂਦੇ ਵੇਖੇ ਜਾ ਸਕਦੇ ਹਨ। ਇੱਥੇ ਲੋਕ ਨਜ਼ਰ ਲੱਗਣ ਤੋਂ ਕਾਲਾ ਟਿੱਕਾ ਲਗਾ ਲੈਂਦੇ ਹਨ। ਕਿਸੇ ਨੇ ਸ਼ੋਸ਼ਾ ਛੱਡ ਦਿੱਤਾ ਕਿ ਸਵਾਈਨ ਫਲੂ ਦੀ ਬਿਮਾਰੀ ਤੋਂ ਬਚਣ ਲਈ ਆਪਣੇ ਗੁੱਟ ਨਾਲ ਮੁਸ਼ਕ ਕਪੂਰ ਬੰਨ੍ਹ ਲਵੋ। ਲੋਕਾਂ ਨੇ ਬੰਨ੍ਹ ਲਿਆ।

ਕਿਸੇ ਨੇ ਤਰਕ ਨਹੀਂ ਕੀਤਾ ਕਿ ਇਸ ਨਾਲ ਬੀਮਾਰੀ ਕਿਵੇਂ ਦੂਰ ਹੋ ਸਕਦੀ ਹੈ। ਇਸ ਤਰ੍ਹਾਂ ਦਾ ਹੀ ਅੰਧ ਵਿਸ਼ਵਾਸ ਜਲੰਧਰ ਵਿੱਚ ਨਜ਼ਰ ਆਇਆ। ਜਦੋਂ ਪੱਤਰਕਾਰਾਂ ਨੇ ਇੱਕ ਕਾਲੋਨੀ ਵਿੱਚ ਜਾ ਕੇ ਵੇਖਿਆ ਤਾਂ ਉਨ੍ਹਾਂ ਨੂੰ ਹਰ ਘਰ ਦੇ ਅੱਗੇ ਨੀਲ ਨਾਲ ਭਰੀਆਂ ਬੋਤਲਾਂ ਟੰਗੀਆਂ ਹੋਈਆਂ ਦਿਖਾਈ ਦਿੱਤੀਆਂ। ਜਦੋਂ ਉਨ੍ਹਾਂ ਨੇ ਕਿਸੇ ਨੂੰ ਇਸ ਤਰ੍ਹਾਂ ਨੀਂਦ ਦੀਆਂ ਬੋਤਲਾਂ ਟੰਗਣ ਦਾ ਕਾਰਨ ਪੁੱਛਿਆ ਤਾਂ ਕਿਸੀ ਨੇ ਕਿਹਾ ਕਿ ਇੱਥੇ ਆਵਾਰਾ ਕੁੱਤੇ ਬਹੁਤ ਹਨ। ਜੋ ਘਰਾਂ ਦੇ ਅੱਗੇ ਪਖਾਨਾ ਕਰਕੇ ਗੰਦਗੀ ਫੈਲਾਉਂਦੇ ਹਨ।

ਲੋਕਾਂ ਦਾ ਵਿਸ਼ਵਾਸ ਹੈ ਕਿ ਨੀਲ ਦੀ ਬੋਤਲ ਟੰਗੀ ਹੋਈ ਵੇਖ ਕੇ ਡਰ ਨਾਲ ਕੁੱਤੇ ਨਹੀਂ ਆਉਂਦੇ। ਇਸ ਤਰ੍ਹਾਂ ਗੰਦਗੀ ਫੈਲਣ ਤੋਂ ਬਚਾਅ ਰਹਿੰਦਾ ਹੈ। ਕਿਸੇ ਨੇ ਕਿਹਾ ਕਿ ਗੁਆਂਢੀਆਂ ਨੂੰ ਦੇਖ ਕੇ ਉਨ੍ਹਾਂ ਨੇ ਵੀ ਇਹ ਬੋਤਲਾਂ ਟੰਗ ਲਈਆਂ ਹਨ। ਪਰ ਇੱਕ ਕੁੱਤਾ ਨੀਲ ਦੀ ਤੰਗੀ ਬੋਤਲ ਦੇ ਥੱਲੇ ਸੁੱਤਾ ਪਿਆ ਸੀ। ਇੱਕ ਬਜ਼ੁਰਗ ਮਾਤਾ ਨੇ ਕਿਹਾ ਕਿ ਇਹ ਸਭ ਪਖੰਡ ਹੈ ਇੱਕ ਭੇਡ ਚਾਲ ਹੈ। ਪਰ ਬੋਤਲ ਉਨ੍ਹਾਂ ਨੇ ਵੀ ਟੰਗੀ ਹੋਈ ਸੀ। ਤਰਕਸ਼ੀਲ ਪਰਮਜੀਤ ਸਿੰਘ ਨੇ ਇਸ ਨੂੰ ਪਾਖੰਡ ਅਤੇ ਸ਼ਰਾਰਤ ਦੱਸਿਆ ਹੈ। ਉਹ ਇਨ੍ਹਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ।

About admin

Check Also

ਵੱਡੀ ਖੁਸ਼ਖਬਰੀ: ਹੁਣ ਤਪਦੀ ਗਰਮੀ ਦੇ ਵਿਚ ਰੱਜ ਕੇ ਚਲਾਓ AC ਤੇ 1 ਰੁਪਇਆ ਵੀ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ,ਦੇਖੋ ਪੂਰੀ ਖਬਰ

ਗਰਮੀਆਂ ਵਿੱਚ ਹਰ ਕੋਈ AC ਭਾਲਦਾ ਹੈ ਪਰ ਇਸ ਨਾਲ ਬਿਜਲੀ ਦਾ ਬਿੱਲ ਚਿੰਤਾ ਵਿੱਚ …

error: Content is protected !!