Breaking News
Home / ਤਾਜਾ ਜਾਣਕਾਰੀ / 50 ਸਾਲ ਦੀ ਉਮਰ ਚ ਦੇਖੋ ਬੇਔਲਾਦ ਜੋੜੇ ਦੇ ਘਰ ਕਿਵੇਂ ਲਿਆ ਇੱਕੋ ਸਮੇਂ ਜਨਮ 2 ਬੱਚਿਆਂ ਨੇ

50 ਸਾਲ ਦੀ ਉਮਰ ਚ ਦੇਖੋ ਬੇਔਲਾਦ ਜੋੜੇ ਦੇ ਘਰ ਕਿਵੇਂ ਲਿਆ ਇੱਕੋ ਸਮੇਂ ਜਨਮ 2 ਬੱਚਿਆਂ ਨੇ

ਕਹਿੰਦੇ ਨੇ ਜਦੋਂ ਪਰਮਾਤਮਾ ਮੇਹਰ ਕਰਦਾ ਹੈ ਤਾਂ ਉਹ ਬੰਦੇ ਦੀ ਝੋਲੀ ਅਜਿਹੀਆਂ ਦਾਤਾਂ ਵੀ ਪਾ ਦਿੰਦਾ ਹੈ ਜਿਸ ਬਾਰੇ ਸ਼ਾਇਦ ਉਸ ਨੇ ਕਦੇ ਸੋਚਿਆ ਵੀ ਨਾ ਹੋਵੇ । ਕੁਝ ਅਜਿਹੀ ਹੀ ਅੱਜ ਦੀ ਤਾਜ਼ਾ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਦੇਖ ਤੁਸੀਂ ਕਹੋਗੇ ਕਿ ਵਾਕਿਆ ਹੀ ਜਦੋਂ ਪ੍ਰਮਾਤਮਾ ਦੀ ਮਿਹਰ ਹੋ ਜਾਵੇ ਤਾਂ ਬੰਦਾ ਜੋ ਚਾਹੇ ਉਸ ਨੂੰ ਉਹੀ ,,,,,,, ਮਿਲ ਜਾਂਦਾ ਹੈ । ਇਹ ਤਾਜ਼ਾ ਖਬਰ ਲੁਧਿਆਣੇ ਤੋਂ ਹੈ ਜਿੱਥੇ ਕਿ ਇੱਕ ਪੰਜਾਹ ਸਾਲ ਦੇ ਬਜ਼ੁਰਗ ਜੋੜੇ ਦੇ ਘਰ ਦੋ ਧੀਆਂ ਨੇ ਜਨਮ ਲਿਆ ਹੈ ।

ਦੋ ਜਵਾਨ ਬੇਟਿਆਂ ਦੀ ਮੌਤ ਤੋਂ ਬਾਅਦ ਹੋਏ ਬੇਔਲਾਦ ਜੋੜੇ ਨੂੰ 8 ਸਾਲ ਬਾਅਦ ਜੁੜਵਾ ਬੱਚਿਆਂ ਦੀ ਦਾਤ ,,,,,,, ਕੁਦਰਤ ਵੱਲੋਂ ਬਖਸ਼ੇ ਜਾਣ ‘ਤੇ ਪਰਿਵਾਰ ‘ਚ ਖੁਸ਼ੀਆਂ ਦਾ ਮਾਹੌਲ ਹੋਣਾ ਸੁਭਾਵਿਕ ਹੈ। ਪੂਰੇ ਪਰਿਵਾਰ ਵਿੱਚ ਹੀ ਖ਼ੁਸ਼ੀ ਦੀ ਇੱਕ ਲਹਿਰ ਦੌੜ ਗਈ ਹੈ ਅਤੇ ਉਹ ਇਸ ਨੂੰ ਪਰਮਾਤਮਾ ਦੀ ਅਪਾਰ ਬਖ਼ਸ਼ਿਸ਼ ਹੀ ਦੱਸ ਰਹੇ ਹਨ ।

ਇਹ ਮਾਮਲਾ ਹੈ ਲੁਧਿਆਣਾ ਦੇ ਸੰਤੀ ਸ਼ਹਿਰ ਦਾ, ਜਿੱਥੇ 50 ਸਾਲ ਸੀ ਸੁਖਵਿੰਦਰ ਕੌਰ ਅਤੇ ਉਹਨਾਂ ਦੇ ਪਤੀ ਮਹਿੰਦਰ ਸਿੰਘ (65) ਨੇ ਕੁਝ ਸਾਲ ਪਹਿਲਾਂ ਆਪਣੇ ਦੋ ਜਵਾਨ ਪੁੱਤਰਾਂ ਨੂੰ ਇੱਕ ਹਾਦਸੇ ‘ਚ ਗਵਾ ਦਿੱਤਾ ਸੀ। ਪਰ ਕੁਦਰਤ ‘ਤੇ ਭਰੋਸਾ ਰੱਖੀ ਬੈਠਾ ਇਹ ਜੋੜਾ ਇਸੇ ਉਮੀਦ ‘ਚ ਸੀ ਕਿ ਕਦੀ ਨਾ ਕਦੀ ਉਹਨਾਂ ਦੇ ਗਵਾਚੇ ਲਾਲ ਜ਼ਰੂਰ ਮੁੜ ਆਉਣਗੇ ਅਤੇ ਕੁਦਰਤ ਨੇ ਵੀ ਉਹਨਾਂ ਦੀ ਉਮੀਦ ਟੁੱਟਣ ਨਹੀਂ ਦਿੱਤੀ। ਸੁਖਵਿੰਦਰ ਕੌਰ ਦੀ ਕੁੱਖ ਤੋਂ 50 ਸਾਲ ਦੀ ਉਮਰ ‘ਚ ਇੱਕ ਵਾਰ ਫਿਰ ਜੌੜੀਆਂ ਧੀਆਂ ਨੇ ਜਨਮ ਲਿਆ ਹੈ। ,,,,,,,,,,, ਪੋਤਰੇ ਪੋਤਰੀਆਂ ਖਿਡਾਉਣ ਦੀ ਉਮਰ ‘ਚ ਆਪਣੀਆਂ ਧੀਆਂ ਨੂੰ ਗੋਦੀ ‘ਚ ਚੁੱਕੀ ਬੈਠੀ ਇਸ ਮਾਂ ਨੂੰ ,,,,,,,,, ਇਸ ਗੱਲ ਦੀ ਹੀ ਤਸੱਲੀ ਬਹੁਤ ਹੁੰਦੀ ਹੈ ਕਿ ਵਿਛੜੀਆ ਰੂਹਾਂ ਕਿਸੇ ਨਾ ਕਿਸੇ ਰੂਪ ‘ਚ ਉਹਨਾਂ ਦੇ ਕੋਲ ਜ਼ਰੂਰ ਆਣ ਪਹੁੰਚੀਆਂ ਹਨ।


ਦਰਅਸਲ, ਕੁਝ ਸਾਲ ਪਹਿਲਾਂ 30 ਅਗਸਤ 2010 ਨੂੰ ਸੁਖਵਿੰਦਰ ਕੌਰ ਅਤੇ ਮਹਿੰਦਰ ਸਿੰਘ ਦਾ ਇੱਕ ਮੁੰਡਾ 23 ਸਾਲ ਦਾ ਗੁਰਦੀਪ ਸਿੰਘ ਘਰ ਦੀ ਛੱਤ ‘ਤੇ ਕਰੰਟ ਲੱਗਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ ਜਦਕਿ ਉਹਨਾਂ ਦਾ ਦੂਸਰਾ ਪੁੱਤਰ 21 ਸਾਲ ਦਾ ਸਤਨਾਮ ਸਿੰਘ ਜਦੋਂ ਆਪਣੇ ਭਰਾ ਨੂੰ ਬਚਾਉਣ ਲਈ ਭੱਜਿਆ ਤਾਂ ਆਪਣੇ ਵੀਰ ਨੂੰ ਕਰੰਟ ਲੱਗਿਆ ਦੇਖ ਕੇ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਾਂ-ਬਾਪ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਇਸ ਤੋਂ ਬਾਅਦ ਉਹਨਾਂ ਨੂੰ ਕਿਸੇ ਨੇ ਆਈ.ਵੀ.ਐਫ ਤਕਨੀਕ ਦਾ ਸਹਾਰਾ ਲੈਣ ਦੀ ਸਲਾਹ ਦਿੱਤੀ,,,,,,,,,  ਜਿਸ ਤੋਂ ਬਾਅਦ ਉਹਨਾਂ ਦੇ ਘਰ ਪੈਦਾ ਹੋਈਆਂ ਇਹ ਧੀਆਂ ਇੰਝ ਲੱਗਦੀਆਂ ਹਨ ਜਿਵੇਂ ਉਹਨਾਂ ਦੇ ਵਿਛੜੇ ਪੁੱਤ ਮੁੜ ਆਏ ਹੋਣ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ   ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!