Breaking News
Home / ਵਾਇਰਲ ਵੀਡੀਓ / ਸਿਰਾ ਕਰੀ ਜਾਂਦੇ ਕੈਨੇਡਾ ਵਾਲੇ ਪੰਜਾਬੀ .. ਦੇਖੋ ਕਿਵੇਂ ਵਿਆਹ ਕੀਤਾ ..

ਸਿਰਾ ਕਰੀ ਜਾਂਦੇ ਕੈਨੇਡਾ ਵਾਲੇ ਪੰਜਾਬੀ .. ਦੇਖੋ ਕਿਵੇਂ ਵਿਆਹ ਕੀਤਾ ..

ਪੁਰਾਤਨ ਮਨੁੱਖ ਕੁਦਰਤੀ ਮਨੁੱਖੀ ਜੀਵਨ ਕੁਦਰਤੀ ਨਾ ਰਹਿ ਕੇ ਸਮਾਜਿਕ ਬਣ ਗਿਆ ਹੈ। ਜੇ ਮਨੁੱਖੀ ਰਿਸ਼ਤੇ ਕੁਦਰਤੀ ਹੁੰਦੇ ਤਾਂ ਸਭ ਮਨੁੱਖਾਂ ਦਾ ਰਿਸ਼ਤਾ ਇੱਕ ਹੁੰਦਾ। ਵੱਖ ਵੱਖ ਰਿਸ਼ਤਿਆਂ ਦੀ ਬੁਨਿਆਦ ਵਿਆਹ ਰੂਪੀ ਸਮਾਜਿਕ ਸੰਸਥਾ ਹੈ। ਜਦੋਂ ਲਿੰਗਕ ਸੰਬੰਧਾ ਦੀ ਖੁਲ੍ਹ ਸੀ ਤਾਂ ਕੋਈ ਪੁਰਸ਼ ਇਸਤ੍ਰੀ ਤੋਂ ਬੱਚਿਆਂ ਦੀ ਸੁਰੱਖਿਆ ਅਤੇ ਗੁਜਾਰੇ ਦੀ ਪਰਵਾਹ ਨਹੀਂ ਸੀ ਕਰਦਾ। ਔਰਤ ਨੂੰ ਖੁਦ ਦੇਖ ਭਾਲ ਕਰਨੀ ਪੈਂਦੀ ਸੀ। ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਾਚੀਨ ਮਨੁੱਖ ਨੂੰ ਵਿਆਹਦੀ ਰਸਮ ਉਤਪੰਨ ਕੀਤੀ। ਇਸ ਤਰ੍ਹਾਂ ਕਰਨ ਨਾਲਔਰਤ ਮਰਦ ,,,,,, ਅੰਦਰ ਇੱਕ ਦੂਜੇ ਪ੍ਰਤੀ ਜਾਂ ਪੈਦਾ ਹੋਣ ਵਾਲੀ ਸੰਤਾਨ ਦੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਦਾ ਅਗਿਆਸ ਪੈਦਾ ਹੋਣ ਲੱਗਾ। ਇਸ ਤਰ੍ਹਾਂ ਵਿਆਹ ਦੀ ਰਸਮ ਲੋਕਾਚਾਰ ਦਾ ਰੂਪ ਧਾਰ ਗਈ।

ਕਿਉਂਕਿ ਇਸ ਵਿੱਚ ਸਮੂਹਾ ਦੀ ਸਹਿਮਤੀ ਸੀ। ਅਚਾਰੀਆਂ ਚਤੁਰਸੈਨ ਅਨੁਸਾਰ “ ਰਿਗਵੇਦ ਵਿੱਚ ਵਰਤਮਾਨ ਅਰਥਾਂ ਵਿੱਚ ਵਿਆਹ ਸ਼ਬਦ ਨਹੀਂ ਮਿਲਦਾ” ਉਹ ਅਰਥਵਵ ਵੇਦ ਵਿੱਚ ਵਿਅਹ ਦੀ ਪਰਿਪਾਟੀ ਦੀ ਸਥਾਪਨਾ ਹੋਣੀ ਮੰਨਦਾ ਹੈ ਪਰੰਤੂ ਡਾ. ਰਾਧਾ ਕ੍ਰਿਸ਼ਨਨ ਅਨੁਸਾਰ, ‘ਰਿਗਵੇਦ’ ਦੇ ਸਮੇਂ ਤਕ ਵਿਆਹ ਦੀ ਸੰਸਥਾ ਸਥਾਪਤ ਹੋ ਚੁੱਕੀ ਸੀ।
ਸਿੱਖ ਧਰਮ ਅਨੁਸਾਰ , ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਕਰਮਾ ਕਰਦੇ ਹੋਏ ਲਾਵਾਂ ਦੇ ਪਾਠ ਸਹਿਤ ਚਾਰ ਫ਼ੇਰੇ ਲੈਣ ਦੀ ਮਰਯਾਦਾ ਮੰਨੀ ਗਈ ਹੈ ਜਿਸ ਵਿੱਚ ਲਾੜੀ ਨੇ ਪਿੱਛੇ ਅਤੇ ਲਾੜੇ ਨੇ ਅੱਗੇ ਰਹਿਣਾ ਹੁੰਦਾ ਹੈ । ਹਿੰਦੂ ਧਰਮ ਵਿੱਚ ਅਗਨੀ ਦੇ ਚੁਫ਼ੇਰੇ ਸੱਤ ਫ਼ੇਰੇ ਲੈਣ ਦੀ ਰੀਤ ਹੈ ,,,,,,, । ਕਈ ਜਾਤਾਂ ਗੋਤਾਂ ਅਤੇ ਸਮੁਦਾਵਾਂ ਵਿੱਚ ਲਾੜੇ ਦੇ ਚਾਰ ਅਤੇ ਲਾੜੀ ਵੱਲੋਂ ਤਿੰਨ ਫ਼ੇਰੇ ਅੱਗੇ ਲੱਗ ਕੇ ਲੈਣ ਦਾ ਚਲਨ ਹੈ । ਅਜੋਕੇ ਸਮੇਂ ਭਾਰਤੀ ਕਨੂੰਨ ਅਨੁਸਾਰ , ਕੋਈ ਵੀ ਅਣਵਿਆਹੁਤਾ ਬਾਲਗ਼ ਪੁਰਸ਼ ਜਾਂ ਇਸਤਰੀ ਅਦਾਲਤੀ ਕਾਰਵਾਈ ਰਾਹੀਂ ਵੀ ਵਿਆਹ ਕਰਾਉਣ ਦਾ ਅਧਿਕਾਰੀ ਹੈ । ਅਜਿਹੀ ਹਾਲਤ ਵਿੱਚ ਅੰਤਰਜਾਤੀ ਵਿਆਹ ਨੂੰ ਵੀ ਬਰਾਬਰ ਦੀ ਮਾਨਤਾ ਪ੍ਰਾਪਤ ਹੈ । ਭਾਰਤੀ ਸੰਵਿਧਾਨ ਅਤੇ ਰਹਿਤਲ ਦੀ ਮਰਯਾਦਾ ਅਨੁਸਾਰ , ਸੱਕੀ ਭੈਣ , ਧੀ ਅਤੇ ਮਤੇਈ ਮਾਂ ਨਾਲ ਵਿਆਹ ਸੰਬੰਧ ਬਣਾਉਣੇ ਸਖ਼ਤ ਮਨ੍ਹਾਂ ਹਨ ।

Image result for canada punjabi wedding
ਯੋਗ ਵਰ ਦੀ ਤਲਾਸ਼ ਲਈ ਇੱਕ ਸਮੇਂ ਕੁਲ ਪਰੋਹਤ , ਵਿਚੋਲੇ ਜਾਂ ਅੰਗਾਂ ਸਾਕਾਂ ਦੀ ਮਦਦ ਲਈ ਜਾਂਦੀ ਸੀ । ਅਜੋਕੇ ਸਮੇਂ ਮੈਰਿਜ ਬਿਉਰੋ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ । ਭਾਰਤੀ ਕਨੂੰਨ ਅਨੁਸਾਰ , ਪ੍ਰੇਮ-ਵਿਆਹ ਨੂੰ ਕਨੂੰਨੀ ਮਾਨਤਾ ਪ੍ਰਾਪਤ ਹੈ ਜਦ ਕਿ ਸਮਾਜਿਕ ਤੌਰ `ਤੇ ਪਿਆਰ ਵਿਆਹ ਨੂੰ ਓਨੀ ਉੱਚਤਾ ਪ੍ਰਾਪਤ ਨਹੀਂ । ਵਿਆਹ ਸੰਬੰਧੀ ‘ ਠਾਕੇ’ ਦੀ ਰਸਮ ਮੁਢਲੀ ਅਤੇ ਡੋਲੀ ( ਵਿਦਾਈ ) ਦੀ ਰਸਮ ਅੰਤਿਮ ਸਮਝੀ ਜਾਂਦੀ ਹੈ ।
ਭਾਰਤ ਦੇ ਕਈ ਪ੍ਰਾਂਤਾਂ ਵਿੱਚ ਬਹੁ-ਪਤੀ ਵਿਆਹ ਪ੍ਰਥਾ ਅਜਿਹੇ ,,,,,,, ਕਬੀਲਿਆਂ ਜਾਂ ਸਮੁਦਾਵਾਂ ਵਿੱਚ ਪ੍ਰਚਲਿਤ ਹੈ ਜਿੱਥੇ ਇਸਤਰੀਆਂ ਜੀਵਨ ਵਿੱਚ ਅਗਲਵਾਂਢੀ ਹਿੱਸਾ ਲੈਂਦੀਆਂ ਹਨ ਜਾਂ ਇਸਤਰੀਆਂ ਦੇ ਟਾਕਰੇ ਪੁਰਸ਼ਾਂ ਦੀ ਗਿਣਤੀ ਵਧੇਰੇ ਹੈ । ਕਈ ਹਾਲਤਾਂ ਵਿੱਚ ਟੱਬਰ ਦੇ ਇੱਕ ਪੁਰਸ਼ ਦੇ ਵਿਆਹੇ ਜਾਣ ਦੀ ਸੂਰਤ ਵਿੱਚ , ਵਿਆਹੁਤਾ ਪੁਰਸ਼ ਦੇ ਵਿਆਹ ਤੋਂ ਵਿਰਵੇ ਰਹਿ ਗਏ ਭਰਾ ਵੀ ਉਸ ਦੀ ਪਤਨੀ ਨਾਲ ਸੰਬੰਧ ਬਣਾਈ ਰੱਖਦੇ ਹਨ ਜੋ ਭਰਾਵਾਂ ਦੀ ਜਾਇਦਾਦ ਕਬਜ਼ੇ ਹੇਠ ਰੱਖਣ ਦੇ ਲਾਲਚ ਬਦਲੇ ਭਾਵੇਂ ਵਿਆਹੁਤਾ ਪਤੀ ਪਤਨੀ ਲਈ ਇਤਰਾਜ਼ਯੋਗ ਨਾ ਹੋਵੇ ਪਰ ਸਮਾਜਿਕ ਤੌਰ ਤੇ ਅਖ਼ਲਾਕੀ ਗਿਰਾਵਟ ਸਮਝੀ ਜਾਂਦੀ ਹੈ ।Related image

ਇਹ ਵੱਖਰੀ ਗੱਲ ਹੈ ਕਿ ਮਹਾਂਭਾਰਤ ਦੇ ਨਾਇਕਾਂ ( ਪਾਂਡਵਾਂ ) ਦੀ ਸਾਂਝੀ ਪਤਨੀ ਦੀ ਇੱਕ ਉਦਾਹਰਨ ਦਰੋਪਤੀ ਵੀ ਰਹੀ ਹੈ ਜੋ ਕਦੇ ਵੀ ਅਖ਼ਲਾਕੀ ਗਿਰਾਵਟ ਦੀ ਭਾਗੀ ਨਹੀਂ ਸਮਝੀ ਗਈ ।
ਭਾਰਤੀ ਪਰੰਪਰਾ ਵਿੱਚ ਜਿਸ ਵਿਆਹ-ਪ੍ਰਥਾ ਨੂੰ ਵਧੇਰੇ ਮਾਨਤਾ ਪ੍ਰਾਪਤ ਹੈ , ਉਹ ਬ੍ਰਹਮ ਰੂਪ ਹੈ ਜਿਸ ਵਿੱਚ ਮਾਪੇ ਆਪਣੀ ਹੀ ਕੁਲ ਜਾਤੀ ਵਿੱਚੋਂ ਯੋਗ ਵਰ ਦੀ ਤਲਾਸ਼ ਕਰਦੇ ਹਨ ਅਤੇ ਸੁਜੋੜ ਹੋਣ ’ ਤੇ ਰਿਸ਼ਤਾ ਤਹਿ ਕਰਦੇ ਹਨ , ਜੋ ਸੁਜਾਤੀ ਵਿਆਹ-ਪ੍ਰਥਾ ਅਖਵਾਉਂਦੀ ਹੈ । ਇਸ ਪ੍ਰਥਾ ਵਿੱਚ ਲਹੂ ,,,,,,,,, ਦੀ ਸਾਂਝ ( ਪਿੱਤਰੀ/ਮਾਤਰੀ ਸਾਕਾਦਾਰੀ ) ਨਾਲ ਵਿਆਹ ਸੰਬੰਧ ਜੋੜਨੇ ਨਿਸ਼ੇਧ ਹਨ । ਅਜੋਕੇ ਸਮੇਂ ਸੰਭਾਵੀ ਵਰ ਅਤੇ ਕੰਨਿਆਂ ਨੂੰ ਇੱਕ ਦੂਜੇ ਦੇ ਸਨਮੁਖ ਹੋ ਕੇ ਸਾਥੀ ਨੂੰ ਪਸੰਦ ਕਰਨ ਅਤੇ ਸਹਿਮਤੀ ਪੁੱਛਣ ਦੀ ਰੀਤ ਹੈ ।
ਦੁਵੱਲੀ ਸੁਜੋੜ ਪਸੰਦ ਹੋਵੇ ਤਾਂ ਮੌਜੂਦਾ ਅਵਸਰ ’ ਤੇ ਹੀ ਦੋਹਾਂ ਧਿਰਾਂ ਵੱਲੋਂ ‘ ਠਾਕੇ’ ਦੀ ਰਸਮ ਅਧੀਨ ਵਰ ਅਤੇ ਕੰਨਿਆ ਦੀ ਝੋਲੀ ਸ਼ਗਨ ਪਾ ਕੇ ਰਿਸ਼ਤੇ ਦਾ ਮੁੱਢ ਬੰਨ੍ਹਿਆ ਜਾਂਦਾ ਹੈ । ਕੁੱਝ ਵਕਫ਼ੇ ਬਾਅਦ ਵਿਧੀਵਤ ਢੰਗ ਨਾਲ ਕੁੜਮਾਈ ( ਮੰਗਣੀ ) ਕੀਤੀ ਜਾਂਦੀ ਹੈ ।

Image result for canada punjabi wedding

ਵਿਆਹ ਤੋਂ ਕੁੱਝ ਦਿਨ ਪਹਿਲਾਂ , ਦਿਨ ਨਿਸ਼ਚਿਤ ਕਰਨ ਲਈ ‘ ਸਾਹਾ ਚਿੱਠੀ’ ਭੇਜੀ ਜਾਂਦੀ ਹੈ । ਵਿਆਹ ਦੇ ਨਿਸ਼ਚਿਤ ਦਿਨ ਤੋਂ ਤਿੰਨ ਜਾਂ ਪੰਜ ਦਿਨ ਪਹਿਲਾਂ ਵਰ ਅਤੇ ਕੰਨਿਆ ਨੂੰ ਵਟਣਾ ਮਲਿਆ ਜਾਂਦਾ ਹੈ । ਜਨੇਤ ਆਉਣ ਤੋਂ ਪਹਿਲੀ ਰਾਤ ਵਰ ਅਤੇ ਕੰਨਿਆ ਨੂੰ ਮਹਿੰਦੀ ਲਾਉਣ ਦੀ ਰਸਮ ਕੀਤੀ ਜਾਂਦੀ ਹੈ,,,,,,,,,  ਅਤੇ ਜਨੇਤ ਆਉਣ ਤੋਂ ਪਹਿਲਾਂ ਉਹਨਾਂ ਦੇ ਆਪਣੇ-ਆਪਣੇ ਗ੍ਰਹਿ ਵਿਖੇ ਖਾਰੇ ਚਾੜ੍ਹਨ ਦੀ ( ਵਿਧੀਵਤ ਢੰਗ ਅਤੇ ਸ਼ਗਨਾਂ ਅਨੁਸਾਰ ) ਰੀਤ ਕੀਤੀ ਜਾਂਦੀ ਹੈ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

… ਤਾਂ ਇਸ Tiktok ਵੀਡੀਓ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਫੋਟੋਗ੍ਰਾਫੀ, ਵੀਡੀਓਗ੍ਰਾਫੀ ਕਰਨ ‘ਤੇ ਲੱਗੀ ਪਾਬੰਦੀ

ਅਜੇ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ਤੇ ਲਾਈ …

Leave a Reply

Your email address will not be published. Required fields are marked *

error: Content is protected !!