Breaking News
Home / ਮਨੋਰੰਜਨ / ਅਸਲ ਖੇਡਾਂ ਭੁੱਲ ਕੇ ਮੋਬਾਇਲ Games ਵਿੱਚ ਗਵਾਚ ਗੲੀ ਅਜੋਕੀ ਜਨਤਾ ..ਬੱਚਿਆਂ ਨੂੰ video ਜਰੂ੍ਰ ਦਿਖਾਓ..

ਅਸਲ ਖੇਡਾਂ ਭੁੱਲ ਕੇ ਮੋਬਾਇਲ Games ਵਿੱਚ ਗਵਾਚ ਗੲੀ ਅਜੋਕੀ ਜਨਤਾ ..ਬੱਚਿਆਂ ਨੂੰ video ਜਰੂ੍ਰ ਦਿਖਾਓ..

ਲੋਕ-ਖੇਡਾਂ ਅਤੇ ਖੇਡਾਂ ਵਿੱਚ ਮੁਢਲਾ ਫ਼ਰਕ ਇਹ ਹੈ ਕਿ ਖੇਡਾਂ ਨਿਯਮਬੱਧ ਹੁੰਦੀਆਂ ਹਨ ਅਤੇ ਲੋਕ-ਖੇਡਾਂ ਨਿਯਮਾਂ ਤੋਂ ਰਹਿਤ ਹੁੰਦੀਆਂ ਹਨ । ਲੋਕ-ਖੇਡਾਂ ਵਿੱਚ ਜਿਹੜੇ ਨਿਯਮ ਨਾ-ਮਾਤਰ ਹੁੰਦੇ ਹਨ , ਉਹ ਲਚਕਦਾਰ ਹੁੰਦੇ ਹਨ । ਉਦਾਹਰਨ ਲਈ ਹਾਕੀ ਪਿੰਡਾਂ ਦੀ ਪ੍ਰਾਚੀਨ ਖੇਡ ਖਿੱਦੋ-ਖੂੰਡੀ ਦਾ ਸੁਧਰਿਆ ਹੋਇਆ ਰੂਪ ਹੈ , ਜਦ ਕਿ ਹਾਕੀ ,,,,, ਪੂਰੇ ਨਿਯਮਾਂ ਨਾਲ ਖੇਡੀ ਜਾਂਦੀ ਹੈ ਅਤੇ ਖਿੱਦੋ-ਖੂੰਡੀ ਲਈ ਖੂੰਡੀ ਦੀ ਲੰਬਾਈ , ਮੁਟਾਈ , ਖਿੱਦੋ ਦੀ ਮੁਟਾਈ ਜਾਂ ਉਸ ਵਿੱਚ ਵਰਤਿਆ ਜਾਣ ਵਾਲਾ ਮੈਟੀਰੀਅਲ , ਗਰਾਊਂਡ ਦਾ ਘੇਰਾ , ਗੋਲ ਦੀ ਚੌੜਾਈ , ਹਾਣੀਆਂ ਦੀ ਗਿਣਤੀ ਆਦਿ ਦੇ ਕੋਈ ਨਿਯਮ ਨਹੀਂ ਹਨ ਜਦ ਕਿ ਹਾਕੀ ਖੇਡਣ ਵੇਲੇ ਖੇਡਣ ਸਮੇਂ ਵਰਤਿਆ ਜਾਣ ਵਾਲਾ ਸਮਾਨ , ਗਰਾਊਂਡ ‘ ਡੀ’ ਦੀ ਲੰਬਾਈ , ਚੌੜਾਈ , ਹਾਕੀ , ਬਾਲ ਆਦਿ ਜਾਂ ਖਿਡਾਰੀਆਂ ਦੀ ਗਿਣਤੀ ਪੂਰਨ ਤੌਰ ’ ਤੇ ਨਿਸ਼ਚਿਤ ਹੁੰਦੀ ਹੈ । ਲੋਕ-ਖੇਡਾਂ ਅਤੇ ਖੇਡਾਂ ਦੀ ਬਣਤਰ ਵੱਖ,,,,,,,,  ਕਰਨ ਵਾਲਾ ਇੱਕ ਹੋਰ ਪਹਿਲੂ ਵੀ ਹੈ । ਲੋਕ-ਖੇਡਾਂ ਲਈ ਜਿੱਥੇ ਹਾਣੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ , ਉੱਥੇ ਸਮਾਂ ਅਤੇ ਸਥਾਨ ਦਾ ਘੇਰਾ ਵੀ ਪੂਰਨ ਨਿਸ਼ਚਿਤ ਨਹੀਂ ਹੈ । ਕੋਈ ਵੀ ਲੋਕ-ਖੇਡ ਬੱਚੇ ਕਿਸੇ ਵੀ ਥਾਂ ਕਿਸੇ ਵੀ ਸਮੇਂ ਖੇਡ ਸਕਦੇ ਹਨ । ਲੋਕ-ਖੇਡਾਂ ਵਿੱਚ ਬੱਚੇ ਬਹੁ-ਸੰਮਤੀ ਨਾਲ ਕਿਸੇ ਨਿਯਮ ਵਿੱਚ ਤਬਦੀਲੀ ਵੀ ਕਰ ਲੈਂਦੇ ਹਨ ।Image result for ਲੋਕ-ਖੇਡਾਂ
ਲੋਕ-ਖੇਡਾਂ ਦੇ ਘੇਰੇ ਵਿੱਚ ਉਹ ਖੇਡਾਂ ਆਉਂਦੀਆਂ ਹਨ , ਜਿਨ੍ਹਾਂ ਨੂੰ ਬੱਚੇ ਜਦੋਂ ਵੀ ਚਾਹੁਣ ਆਸਾਨੀ ਨਾਲ ਖੇਡ ਸਕਦੇ ਹਨ । ਪੰਜਾਬ ਵਿੱਚ ਅਜਿਹੀਆਂ ਖੇਡਾਂ ਦੀ ਗਿਣਤੀ ਕਾਫ਼ੀ ਹੈ । ਪਰ ਕਈ ਖੇਡਾਂ ਦੇ ਨਾਂ ਇਲਾਕੇ ਦੇ ਫ਼ਰਕ ਨਾਲ ਕੁਝ-ਕੁਝ ਵੱਖਰਤਾ ਵਾਲੇ ਵੀ ਹਨ । ਕਿਸੇ ਲੋਕ-ਖੇਡ ਵਿੱਚ ਦੋ ਟੋਲੀਆਂ ਹੋ ਸਕਦੀਆਂ ਹਨ । ਜਿਸ ਵਿੱਚ ਦੁਵੱਲੀ ,,,,,, ਹਾਣੀਆਂ ਦੀ ਗਿਣਤੀ ਇੱਕੋ ਜਿਹੀ ਹੋਵੇ , ਕਿਸੇ ਹੋਰ ਖੇਡ ਵਿੱਚ ਕੇਵਲ ਹਾਣੀ ਹੀ ਮੀਟੀ ਦੇਣ ਵਾਲਾ ਹੋ ਸਕਦਾ ਹੈ ਅਤੇ ਬਾਕੀ ਸਾਰੀ ਟੋਲੀ ਮੀਟੀ ਲੈਣ ਵਾਲੀ ਹੋਵੇ । ਪਰ ਇਸ ਦੇ ਬਾਵਜੂਦ ਹਾਰ-ਜਿੱਤ ਦਾ ਸਿੱਟਾ ਅਤੇ ਮਨੋਰੰਜਨ ਸਾਰੀਆਂ ਖੇਡਾਂ ਵਿੱਚ ਸਾਂਝਾ ਹੈ ।Image result for ਲੋਕ-ਖੇਡਾਂ
ਪੰਜਾਬ ਵਿੱਚ ਲੋਕ-ਖੇਡਾਂ ਵਿੱਚ ਨਿਯਮਾਂ ਦੇ ਲਚਕਦਾਰ ਹੋਣ ਦਾ ਕਾਰਨ , ਕਿਰਸਾਣੀ ਜੀਵਨ ਦੀਆਂ ਕਿਰਿਆਵਾਂ ਵਿੱਚ ਬੱਝਵੇਂ ਨਿਯਮ ਨਾ ਹੋਣਾ ਹੈ । ਖੇਡਾਂ ਕਿਸੇ ਸਮਾਜ ਦਾ ਪਰਤੌ ਹੁੰਦੀਆਂ ਹਨ । ਇਸ ਲਈ ਲੋਕ-ਖੇਡਾਂ ਵਿੱਚ ਬੱਝਵੇਂ ਨਿਯਮਾਂ ਦਾ ਨਾ ਹੋਣਾ , ਸੁਭਾਵਿਕ ਵਰਤਾਰਾ ਹੈ । ਲੋਕ-ਖੇਡਾਂ ਦਾ ਪਹਿਲਾ ਉਦੇਸ਼ ਬਾਲਾਂ ਨੂੰ ਜੀਵਨ ਵਿੱਚ ਦਰਪੇਸ਼ ਮੁਸ਼ਕਲਾਂ ਪ੍ਰਤਿ ਸਿੱਖਿਅਕ ਕਰਨਾ ਹੈ । ਮਨੁੱਖ ਸਾਮ੍ਹਣੇ ਵਿਕਾਸ ਸਦੀਆਂ ਤੋਂ ਇੱਕ ਵੰਗਾਰ ਦੇ ਰੂਪ ਵਿੱਚ ਰਿਹਾ ਹੈ । ਖੇਡ ਇਸ ਵੰਗਾਰ ਨੂੰ ਕਾਫ਼ੀ ਹੱਦ ਤੱਕ ਸੌਖਿਆਂ ਕਰਦੀ ਹੈ । ਪੰਜਾਬ ਦਾ ਕਿਰਸਾਣੀ ਜੀਵਨ ,,,,,,, ਹਲ ਵਾਹੁਣ ਤੋਂ ਲੈ ਕੇ ਦਾਣੇ ਘਰ ਲਿਆਉਣ ਤੱਕ ਦੇ ਬਹੁਤੇ ਕੰਮ ਇਕੱਲੇ ਵਿਅਕਤੀ ਦੇ ਵੱਸੋਂ ਬਾਹਰੇ ਹਨ । ਇਉਂ ਕਿਰਸਾਣੀ ਜੀਵਨ ਇਕੱਠੇ ਰਲ ਕੇ ਕੰਮ ਕਰਨ ਦੇ ਸਾਂਝੇ ਵਰਤਾਰੇ ਵਾਲਾ ਹੈ ।Image result for ਲੋਕ-ਖੇਡਾਂ ਬੱਚੇ ਜਦੋਂ ਰਲ ਕੇ ਖੇਡਾਂ ਖੇਡਦੇ ਹਨ , ਤਾਂ ਉਹ ਇੱਕ ਤਰ੍ਹਾਂ ਕਿਰਸਾਣੀ ਜੀਵਨ ਦੀ ਸਿਖਲਾਈ ਹੀ ਲੈ ਰਹੇ ਹੁੰਦੇ ਹਨ । ਜੇਕਰ ਖੇਡਾਂ ਨੂੰ ਕਿਰਸਾਣੀ ਜੀਵਨ ਦੀ ਅਗਾਊਂ ਸਿਖਲਾਈ ਮੰਨ ਲਿਆ ਜਾਵੇ ਤਾਂ ਖੇਡਾਂ ਵਿੱਚ ਧੜੇ ਅਤੇ ਧਿਰਾਂ ਦੀ ਲੋੜ ਵੀ ਸਮਝ ਆ ਜਾਂਦੀ ਹੈ , ਕਿਉਂਕਿ ਧਿਰਾਂ ਅਤੇ ਧੜੇ , ਪੰਜਾਬੀ ਕਿਰਸਾਣੀ ਦਾ ਹੀ ਹਿੱਸਾ ਹਨ । ਇਉਂ ਇਹ ਲੋਕ-ਖੇਡਾਂ,,,,,,  ਬੱਚਿਆਂ ਨੂੰ ਨਿੱਕੀਆਂ-ਨਿੱਕੀਆਂ ਜਿੱਤਾਂ ਹਾਰਾਂ ਤੋਂ ਵੱਡੀਆਂ ਜਿੱਤਾਂ ਹਾਰਾਂ ਲਈ ਤਿਆਰ ਕਰਦੀਆਂ ਹਨ ।
ਪੰਜਾਬ ਦੀਆਂ ਲੋਕ-ਖੇਡਾਂ ਨੂੰ ਜਾਤ ਆਧਾਰਿਤ ਵੰਡਣਾ ਸੰਭਵ ਨਹੀਂ । ਸਗੋਂ ਕਈ ਹਾਲਤਾਂ ਵਿੱਚ ਤਾਂ ਦੂਜੇ ਦੇਸਾਂ ਜਾਂ ਪ੍ਰਾਂਤਾਂ ਦੀਆਂ ਖੇਡਾਂ ਵਿੱਚ ਵੀ ਆਪਸੀ ਸਮਾਨਤਾ ਨਜ਼ਰ ਆਉਂਦੀ ਹੈ । ਜਿਵੇਂ ਪੰਜਾਬ ਦੀ ਖਿੱਦੋ-ਖੂੰਡੀ ਸੰਸਾਰ ਦੇ ਕਈ ਦੇਸਾਂ ਵਿੱਚ ਪ੍ਰਚਲਿਤ ਹੋਈ ਮਿਲਦੀ ਹੈ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਹਾ ਹਾ ਆਹ ਚੁੱਟਕਲੇ ਪੜ ਕੇ ਹੱਸ ਹੱਸ ਢਿੱਡ ਦੁਖਣ ਲੱਗ ਜਾਵੇਗਾ

ਪੱਪੂ ਨੇ ਏਇਰਟੇਲ ਦੇ ਆਫਿਸ ਵਿੱਚ ਫੋਨ ਕੀਤਾ . ਇੱਕ ਕੁੜੀ ਨੇ ਫ਼ੋਨ ਚੁੱਕਿਆ… ਪੱਪੂ …

error: Content is protected !!