Breaking News
Home / ਤਾਜਾ ਜਾਣਕਾਰੀ / ਭਗੌੜੇ ਲਾੜਿਆਂ ਖਿਲਾਫ ਪੀੜਤ ਪਤਨੀਆਂ ਦੀ ਲੜਾਈ…….

ਭਗੌੜੇ ਲਾੜਿਆਂ ਖਿਲਾਫ ਪੀੜਤ ਪਤਨੀਆਂ ਦੀ ਲੜਾਈ…….

ਪੀੜਤ ਪਤਨੀਆਂ ਦੀ ਲੜਾਈ ਭਗੌੜੇ ਲਾੜਿਆਂ ਖਿਲਾਫ…..

ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ…….

ਪੰਜਾਬ ਦੀਆਂ ਕੁੜੀਆਂ ਨਾਲ ਵਿਆਹ ਕਰਕੇ ਭਗੌੜੇ ਹੋਏ ਲਾੜਿਆਂ ਖ਼ਿਲਾਫ਼ ਭਾਰਤੀ ਵਿਦੇਸ਼ ਮੰਤਰਾਲੇ ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਧੀਨ ਸਮੂਹ ਮਾਮਲਿਆਂ ਦੀ ਜਾਂਚ ਲਈ ਏਕੀਕ੍ਰਿਤ ਨੋਡਲ ਏਜੰਸੀ ਬਣਾਉਣ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਡਾਇਰੈਕਟਰ ਵਿਵੇਕ ਜੇਪੀ ਨੇ ਦਿੱਲੀ ਗੁਰਦੁਆਰਾ ਕਮੇਟੀ ,,,,, ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਇਸ ਬਾਬਤ ਅੱਜ ਭੇਜੇ ਪੱਤਰ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਉਪ ਸਕੱਤਰ ਸਿਪਰਾ ਰਾਇ ਨੂੰ ਆਈਐਨਏ ਦਾ ਮੁਖੀ ਥਾਪਿਆ ਗਿਆ ਹੈ। 38 ਭਗੌੜੇ ਲਾੜਿਆਂ ਦੇ ਪਾਸਪੋਰਟ ਵੀ ਰੱਦ ਹੋ ਗਏ ਹਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲਕਦਮੀ ’ਤੇ ਕਾਰਵਾਈ ਹੋਣ ਦਾ ਦਾਅਵਾ ਕਰਦੇ ਹੋਏ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਸਰਕਾਰ ਦਾ ਧੰਨਵਾਦ ਕੀਤਾ। ਸ੍ਰੀ ਕਾਲਕਾ ਨੇ ਦੱਸਿਆ ਕਿ 9 ਮਈ 2018 ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ,,,,,, ਵਿਆਹ ਤੋਂ ਬਾਅਦ ਛੱਡੀਆਂ ਬੀਬੀਆਂ ਦੇ ਜੀਵਨ ਅਤੇ ਸੰਘਰਸ਼ ਬਾਰੇ ਫ਼ਿਕਰ ਜ਼ਾਹਿਰ ਕੀਤਾ ਗਿਆ ਸੀ।

ਇਸ ਮਸਲੇ ’ਤੇ ਸਹਿਯੋਗ ਲਈ ਦਿੱਲੀ ਕਮੇਟੀ ਵੱਲੋਂ ਐਨਆਰਆਈ ਸੈੱਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕੇਂਦਰੀ ਵਿਦੇਸ਼ ਮੰਤਰਾਲਾ, ਗ੍ਰਹਿ ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਪੰਜਾਬ ਸਰਕਾਰ ਸਣੇ ਕੌਮੀ ਮਹਿਲਾ ਕਮਿਸ਼ਨ ਨੂੰ ਪੱਤਰ ਲਿਖੇ ਗਏ ਸਨ। ਇਸ ਪੱਤਰ ਵਿੱਚ ਇਸ ਮਾਮਲੇ ਸਬੰਧੀ ਸਖ਼ਤ ਕਾਨੂੰਨ ਬਣਾ ਕੇ ਭਗੌੜੇ,,,,,,, ਲਾੜਿਆਂ ਨੂੰ ਭਾਰਤ ਵਾਪਸ ਲਿਆਉਣ ਦੀ ਵਕਾਲਤ ਕੀਤੀ ਗਈ ਸੀ। ਸ੍ਰੀ ਕਾਲਕਾ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਜਿੱਥੇ ਨੋਡਲ ਏਜੰਸੀ ਬਣਾ ਦਿੱਤੀ ਹੈ, ਉੱਥੇ ਹੀ ਨੋਡਲ ਏਜੰਸੀ ਨੂੰ ਭਗੌੜੇ ਲਾੜਿਆਂ ਖ਼ਿਲਾਫ਼ ‘ਲੁੱਕ ਆਉਟ’ ਸਰਕੂਲਰ ਜਾਰੀ ਕਰਨ ਦਾ ਅਧਿਕਾਰ ਵੀ ਦਿੱਤਾ ਹੈ। ਦਿੱਲੀ ਕਮੇਟੀ ਦੇ ਯਤਨਾਂ ਸਦਕਾ 38 ਭਗੌੜੇ ਲਾੜਿਆਂ ਦੇ ਪਾਸਪੋਰਟ ਵੀ ਰੱਦ ਹੋ ਗਏ ਹਨ।


ਸ੍ਰੀ ਜੌਲੀ ਨੇ ਐਨਆਰਆਈ ਲਾੜੇ ਵੱਲੋਂ ਭਾਰਤੀ ਕੁੜੀ ਨਾਲ ਵਿਆਹ ਤੋਂ ਪਹਿਲਾਂ ਵਿਦੇਸ਼ਾਂ ’ਚ ਸਥਿਤ ਭਾਰਤੀ ਦੂਤਘਰਾਂ ਤੋਂ ਮਨਜ਼ੂਰੀ ਲੈਣ ,,,,,,, ਨੂੰ ਜ਼ਰੂਰੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਐਨਆਰਆਈ ਲਾੜੇ ਦਾ ਵਿਆਹ ਰਜਿਸਟਰਡ ਕਰਨ ਲਈ ਭਾਰਤੀ ਦੂਤਘਰ ਅਤੇ ਲਾੜੇ ਦੇ ਮਾਲਕ ਵੱਲੋਂ ਜਾਣਕਾਰੀ ਦਾ ਪੱਤਰ ਆਉਣਾ ਜ਼ਰੂਰੀ ਹੋਣਾ ਚਾਹੀਦਾ ਹੈ। ਇਸ ਮੌਕੇ ਪੀੜਤ ਸਤਵਿੰਦਰ ਕੌਰ ਨੇ ਦੱਸਿਆ ਕਿ ਤਿੰਨ ਮਹੀਨੇ ’ਚ ਹੀ ਜਿੱਥੇ 38 ਪਾਸਪੋਰਟ ਰੱਦ ਹੋਏ ਹਨ, ਉਥੇ ਕਈ ਭਗੌੜੇ ਲਾੜੇ ਪੀਓ ਐਲਾਨੇ ਗਏ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!