Breaking News
Home / ਤਾਜਾ ਜਾਣਕਾਰੀ / ਰਾਜਸਥਾਨ ਵਿੱਚ ਸਿੱਖ ਵੀਰ ਦੇ ਕੇਸ ਕਤਲ ਕੀਤੇ .. ਇਨਸਾਫ ਮੰਗ ਰਹੀ ਸੰਗਤ ਨੇ ਘੇਰਿਆ ਥਾਣਾ ..

ਰਾਜਸਥਾਨ ਵਿੱਚ ਸਿੱਖ ਵੀਰ ਦੇ ਕੇਸ ਕਤਲ ਕੀਤੇ .. ਇਨਸਾਫ ਮੰਗ ਰਹੀ ਸੰਗਤ ਨੇ ਘੇਰਿਆ ਥਾਣਾ ..

ਰਾਜਸਥਾਨ ਦੇ ਪੀਲੀਬੰਗਾ ਕਸਬੇ ਵਿਚ ਇਕ ਕਿਰਤੀ ਸਿੱਖ ਦੇ ਕੇਸ ਕਤਲ ਕੀਤੇ …ਸਿੱਖ ਸੰਗਤ ਨੇ ਘੇਰਿਆ ਥਾਣਾ,ਪੁਲਿਸ ਨੇ ਗਿਰਫ਼ਤਾਰ ਕੀਤਾ 1 ਦੋਸ਼ੀ,ਬਾਕੀ ਦੋਸ਼ੀ ਅਜੇ ਗ੍ਰਿਫਤ ਤੋਂ ਬਾਹਰ …ਸੰਗਤ ਵਲੋਂ ਮੰਗ,ਦੋਸ਼ੀਆਂ ਤੇ ਹੋਵੇ ਸਖਤ ਕਾਰਵਾਈ ਨਹੀਂ ਤਾਂ ਕਰਾਂਗੇ ਇਨਸਾਫ ਲਈ ਸੰਘਰਸ਼ …

ਰਾਜਸਥਾਨ: ਰਾਜਸਥਾਨ ਦੇ ਪੀਲੀਬੰਗਾ ਕਸਬੇ ਵਿਚ ਇਕ ਕਿਰਤੀ ਸਿੱਖ ਦੇ ਕੇਸ ਕਤਲ ਕੀਤੇ। ਮੰਦਭਾਗੀ ਘਟਨਾ। राजस्थान के पीलीबंगा कस्बे में एक सिख के केस कत्ल किये। सिख जत्थेबंदियाँ ने पुलिस स्टेशन में घेरा डाला और दोषियों को ग्रिफ्तार करने के मांग की।
ਮੋਰ ਦੇ ਖੰਭ ਉਤਾਰ ਦਿਉ, ਸ਼ੇਰ ਦੇ ਵਾਲ ਉਤਾਰ ਦਿਉ, ਭੇਡ ਦੀ ਉੱਨ ਉਤਾਰ ਦਿਉ, ਤਾਂ ਇਹ ਕਿਸ ਤਰ੍ਹਾਂ ਦੇ ਲਗਦੇ ਹਨ, ਇਹ ,,,,,,, ਆਪ ਹੀ ਸਮਝ ਸਕਦੇ ਹੋ। ਇਸੇ ਤਰ੍ਹਾਂ ਜੇ ਕਰ ਮਨੁੱਖ ਦੇ ਵਾਲ ਉਤਾਰ ਦਿਤੇ ਜਾਣ ਤਾਂ ਉਹ ਮਨੁੱਖ ਵੀ ਅਕਾਲ ਪੁਰਖੁ ਦੀ ਨਜ਼ਰ ਵਿੱਚ ਕਿਸ ਤਰ੍ਹਾ ਦਾ ਲੱਗੇਗਾ ਇਸ ਨਿਯਮ ਅਨੁਸਾਰ ,,,,, ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ। ਅਕਾਲ ਪੁਰਖੁ ਦੀ ਬਣਾਈ ਹੋਈ ਕੁਦਰਤ ਤੇ ਇਹ ਸਾਰੀ ਰਚਨਾ ਬਹੁਤ ਸੁੰਦਰ ਹੈ, ਜਿਸ ਦਾ ਕੋਈ ਵੀ ਜੀਵ ਮੁਕਾਬਲਾ ਨਹੀਂ ਕਰ ਸਕਦਾ। ਜਿਹੜੀ ਚੀਜ ਅਕਾਲ ਪੁਰਖੁ ਦੀ ਬਣਾਈ ਹੋਈ ਬਣਤਰ ਅਨੁਸਾਰ ਨਹੀਂ ਹੈ, ਉਸ ਵਿੱਚ ਕੋਈ ਨਾ ਕੋਈ ਖਾਮੀ ਜਰੂਰ ਰਹਿ ਜਾਂਦੀ ਹੈ।

Image result for sikh hair

ਅੱਜਕਲ ਬਹੁਤ ਤਰ੍ਹਾਂ ਦੇ ਆਰਟੀਫੀਸ਼ਲ ਦਿਲ, ਕਿੰਡਨੀ, ਲੱਤਾਂ, ਤੇ ਹੋਰ ਕਈ ਤਰ੍ਹਾਂ ਦੇ ਅੰਗ ਬਣ ਰਹੇ ਹਨ, ਪਰੰਤੂ ਉਹ ਅਕਾਲ ਪੁਰਖੁ ਦੇ ਬਣਾਇਆ ਹੋਇਆਂ ਅੰਗਾਂ ਦੇ ਬੁਕਾਬਲੇ ਕੁੱਝ ਵੀ ਨਹੀਂ। ਕਈ ਮੁਸ਼ਕਲਾਂ ਤੇ ਖਾਮੀਆਂ ਨਾਲ ਉਸ ਅਨੁਸਾਰ ਮਨੁੱਖ ਨੂੰ ਢਾਲਣਾ ਪੈਂਦਾ ਹੈ, ਪਰੰਤੂ ਅਕਾਲ ਪੁਰਖੁ ਦੇ ਬਣਾਏ ਗਏ ਅੰਗਾਂ ਵਰਗੀ ਪੂਰਨਤਾ ਕਦੇ ਵੀ ਨਹੀਂ ਮਿਲਦੀ। ਦੰਦ ਮਨੁੱਖ ਦੇ ਚੇਹਰੇ ਦਾ ਸ਼ਿੰਗਾਰ ਹਨ, ਜੇ ਕਰ ਦੰਦ ਨਿਕਲ ਜਾਣ ਤਾਂ ਚਿਹਰਾ ਹੋਰ ਤਰ੍ਹਾਂ ਦਾ ਲਗਦਾ ਹੈ, ਮਨੁੱਖ ਨੂੰ ਆਪਣੇ ਆਪ ਨਾਲ ਘਿਰਣਾਂ ਮਹਿਸੂਸ ਹੁੰਦੀ ਹੋਵੇਗੀ। ਦੰਦ ਆਪਣੀ ਜਗਾਹ ਤੇ ,,,,,,, ਹੀ ਸ਼ੋਭਾ ਦੇ ਯੋਗ ਹੁੰਦੇ ਹਨ। ਇਸੇ ਤਰ੍ਹਾਂ ਕੇਸ ਵੀ ਮਨੁੱਖ ਦੀ ਸੁੰਦਰਤਾ ਦਾ ਨਿਸ਼ਾਨ ਹਨ। ਕੇਸਾਂ ਦੀ ਸ਼ੋਭਾ ਵੀ ਉਤਨੀ ਦੇਰ ਤੱਕ ਹੈ, ਜਿਤਨੀ ਦੇਰ ਤੱਕ ਆਪਣੀ ਜਗਾਹ ਤੇ ਹਨ। ਸ਼ੇਰ, ਸ਼ੇਰਨੀ ਨਾਲੋਂ ਸੁੰਦਰ, ਆਪਣੇ ਕੇਸਾਂ ਕਰਕੇ ਲਗਦਾ ਹੈ। ਜਿਸ ਤਰ੍ਹਾਂ ਇੱਕ ਕੱਟੇ ਵਾਲਾਂ ਵਾਲੇ ਸ਼ੇਰ, ਕੁੱਤਾ, ਭੇਡ, ਆਦਿ ਭੱਦੇ ਲਗਦੇ ਹਨ, ਠੀਕ ਉਸੇ ਤਰ੍ਹਾਂ ਇੱਕ ਕੱਟੇ ਵਾਲਾਂ ਵਾਲੇ ਮਨੁੱਖ ਵੀ ਅਕਾਲ ਪੁਰਖੁ ਦੇ ਬਣਾਏ ਗਏ ਅਸੂਲ ਅਨੁਸਾਰ ਅਜੀਬ ਲਗਦੇ ਹਨ।

Image result for sikh hair

ਅਸੀਂ ਹੁਣ ਦੇ ਫੈਸ਼ਨ ਮੁਤਾਬਿਕ ਆਪਣੇ ਆਪ ਨੂੰ ਕਿਸੇ ਤਰ੍ਹਾਂ ਵੀ ਠੀਕ ਕਹਿਣ ਦੀ ਕੋਸ਼ਿਸ਼ ਕਰੀਏ। ਪਰੰਤੂ ਹਕੀਕਤ ਤਾਂ ਇਹ ਹੈ ਕਿ ਹਰ ਧਰਮ ਜਾਂ ਮਜਹਬ ਦੇ ਪੈਗੰਬਰ ਕੇਸਾਧਾਰੀ ਸਨ। ਪੁਰਾਤਨ ਸਮਿਆਂ ਵਿੱਚ ਜੇਕਰ ਕਿਸੇ ਨੂੰ ਸਜ਼ਾ ਦੇਣੀ ,,,,,,,, ਹੁੰਦੀ ਸੀ ਤਾਂ ਉਸ ਦੇ ਕੇਸ ਕਤਲ ਕਰ ਦਿਤੇ ਜਾਂਦੇ ਸਨ। ਅੱਜ ਕੱਲ ਤਾਂ ਲੋਕ ਫੈਸ਼ਨ ਦੀ ਆੜ ਵਿੱਚ ,,,,,,,,ਆ ਕੇ ਆਪਣੇ ਆਪ ਨੂੰ ਖੁਦ ਹੀ ਸਜ਼ਾ ਦੇ ਰਹੇ ਹਨ। ਨਾਈ ਦੀ ਬਣਾਈ ਹੋਈ ਸੂਰਤ, ਅਕਾਲ ਪੁਰਖੁ ਦੀ ਬਣਾਈ ਹੋਈ ਸੂਰਤ ਨਾਲੋਂ ਕਦੇ ਵੀ ਬੇਹਤਰ ਨਹੀਂ ਹੋ ਸਕਦੀ।
ਜਿਸ ਚੀਜ ਦਾ ਪਰਚਾਰ ਬਹੁਤ ਜਿਆਦਾ ਹੋਵੇ, ਉਹ ਭਾਂਵੇਂ ਘਟੀਆ ਜਾਂ ਨੁਕਸਾਨ ਕਰਨ ਵਾਲੀ ਹੋਵੇ ਤਾਂ ਵੀ ਬਹੁਤ ਵਿਕ ਜਾਂਦੀ ਹੈ, ਜਿਸ ਤਰ੍ਹਾਂ ਕਿ ਕੋਲਡ ਡਰਿੰਕ ਬਿਨਾਂ ਕਿਸੇ ਲਾਭ ਦੇ ਭਾਰੀ ਗਿਣਤੀ ਵਿੱਚ ਵਿਕਦੀ ਹੈ। Image result for sikh hair

ਦੁਧ ਬਹੁਤ ਲਾਭਦਾਇਕ ਹੈ, ਪਰ ਪਰਚਾਰ ਨਹੀਂ, ਇਸ ਲਈ ਅੱਜਕਲ ਕੋਈ ਵਿਰਲਾ ਹੀ ਪੀਂਦਾ ਹੈ। ਇਹੀ ਹਾਲ ਕੇਸਾਂ ਬਾਰੇ ਹੈ। ਕੋਈ ਸਮਾਂ ਸੀ ਜਦੋਂ ਕੇਸ ਕੱਟਣਾ ਸਜਾਏ ਮੌਤ ਤੋਂ ਵੱਧ ਗਿਣਿਆ ਜਾਂਦਾ ਸੀ। ਪੁਰਾਤਨ ਸਮੇਂ ਵਿੱਚ ਜਿਆਦਾ ਤਰ ਲੋਕ ਕੇਸ ਰੱਖਦੇ ਸਨ, ਪਰੰਤੂ ਅੱਜਕਲ ਕੇਸ ਕੱਟਣਾ ਫੈਸ਼ਨ ਹੋ ਗਿਆ ਹੈ। ਅੱਜ ਦੀ ਦੁਨੀਆਂ ਵਿੱਚ ਕੇਸ ,,,,,,,,,, ਕੱਟਣ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਹੈ, ਇਸੇ ਲਈ ਅੱਜਕਲ ਕੇਸ ਕੱਟਣਾ ਸਵੀਕਾਰਿਆ ਜਾਂਦਾ ਹੈ। ਗੁਰੂ ਸਾਹਿਬਾਂ ਨੇ ਸਿੱਖ ਨੂੰ ਦੁਨੀਆਂ ਅਨੁਸਾਰ ਤੇ ਵੱਧ ਗਿਣਤੀ ਦੀਆਂ ਵੋਟਾਂ ਅਨੁਸਾਰ ਚਲਣ ਲਈ ਨਹੀਂ ਕਿਹਾ ਹੈ, ਬਲਕਿ ਸੱਚ ਦੇ ਮਾਰਗ ਅਤੇ ਅਕਾਲ ਪੁਰਖੁ ਦੇ ਹੁਕਮੁ ਤੇ ,,,,,,,, ਰਜਾ ਅਨੁਸਾਰ ਚਲਣਾ ਸਿਖਾਇਆ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!