Breaking News
Home / ਮਨੋਰੰਜਨ / ਪਲਾਸਟਿਕ ਦੀ ਜੁੱਤੀ ਪਾਈ ਤੇ ਘਸਮੈਲੇ ਜਿਹੇ ਕੱਪੜੇ ਕਾਰਾਂ ਦੇ ਸ਼ੋ-ਰੂਮ ਵਿਚ ਤੁਰਿਆ ਫਿਰਦਾ “ਸਰਵਣ ਸਿੰਘ” ਇੰਜ ਲੱਗ ਰਿਹਾ ਸੀ ਜਿਵੇਂ

ਪਲਾਸਟਿਕ ਦੀ ਜੁੱਤੀ ਪਾਈ ਤੇ ਘਸਮੈਲੇ ਜਿਹੇ ਕੱਪੜੇ ਕਾਰਾਂ ਦੇ ਸ਼ੋ-ਰੂਮ ਵਿਚ ਤੁਰਿਆ ਫਿਰਦਾ “ਸਰਵਣ ਸਿੰਘ” ਇੰਜ ਲੱਗ ਰਿਹਾ ਸੀ ਜਿਵੇਂ

ਘਸਮੈਲੇ ਜਿਹੇ ਕੱਪੜੇ ਅਤੇ ਪਲਾਸਟਿਕ ਦੀ ਜੁੱਤੀ ਪਾਈ ਕਾਰਾਂ ਦੇ ਸ਼ੋ-ਰੂਮ ਵਿਚ ਤੁਰਿਆ ਫਿਰਦਾ “ਸਰਵਣ ਸਿੰਘ” ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਥਰਡ ਕਲਾਸ ਦੀ ਟਿਕਟ ਵਾਲਾ ਬੰਦਾ ਗਲਤੀ ਨਾਲ ਰੇਲ ਦੇ ਫਸਟ ਕਲਾਸ ਡੱਬੇ ਵਿਚ ਆਣ ਵੜਿਆ ਹੋਵੇ

ਟਾਈਆਂ ਵਾਲੇ ਅੰਗਰੇਜੀ ਬੋਲਦੇ ਸੇਲਸ ਮੈਨ ਪਹਿਲੋਂ ਉਸ ਵੱਲ ਤੇ ਫੇਰ ਉਸਦੇ ਝੋਲੇ ਵੱਲ ਤੱਕਦੇ ਤੇ ਫੇਰ ਮਸ਼ਕੜੀਆਂ ਵਿਚ ਹਾੱਸਾ ਹੱਸਦੇ ਕੋਲ ਦੀ ਲੰਘ ਜਾਂਦੇ!

ਥੋੜੀ ਦੇਰ ਮਗਰੋਂ ਹੀ ਇੱਕ ਫਾਈਲਾਂ ਚੱਕੀ ਸੇਲਸ ਮੈਨ ਉਸਦੇ ਕੋਲ ਆਇਆ ਤੇ ਆਖਣ ਲੱਗਾ “ਆਜੋ ਸਰਵਣ ਸਿੰਘ ਜੀ “ਕਾਂਟਰੈਕਟ” ਸਾਈਨ ਕਰ ਲਈਏ ਤੇ ਦੱਸੋ ਡਿਲੀਵਰੀ ਕਦੋਂ ਤੇ ਕਿਥੇ ਚਾਹੀਦੀ ਹੈ? ਦਸਤਖਤ ਕਰਨ ਮਗਰੋਂ ਹੌਲੀ ਜਿਹੀ ਝੋਲੇ ਵਿਚੋਂ ਸਾਢੇ ਤਿੰਨ ਲੱਖ ਦੇ ਕਿੰਨੇ ਸਾਰੇ ਬੰਡਲ ਕੱਢ ਟੇਬਲ ਤੇ ਢੇਰੀ .,,,, ਕਰਦਾ ਹੋਇਆ ਆਖਣ ਲੱਗਾ ਕੇ 31 ਤਰੀਕ ਨੂੰ ਸ਼ਗਨ ਹੈ ਜੀ…ਬਸ ਓਸੇ ਦਿਨ ਹੀ ਸੁਵੇਰੇ ਆ ਕੇ ਲੈ ਲਵਾਂਗਾ ਡਿਲੀਵਰੀ..ਪਹਿਲਾਂ ਲੈ ਗਿਆ ਤਾਂ ਘਰੇ ਆਟੋ ਲਾਉਣ ਜੋਗੀ ਥਾਂ ਨੀ ਬਚਣ।

ਨਾਲ ਹੀ ਨਵੀਂ ਸਹੇੜੀ ਕੁੜਮਾਚਾਰੀ ਦੇ ਆਖੇ ਹੋਏ ਇਹ ਬੋਲ ,,,,, ਚੇਤੇ ਕਰ ਨੀਵੀਂ ਜਿਹੀ ਪੈ ਗਈ ਕੇ “ਸਰਵਣ ਸਿਆਂ ਸਾਨੂੰ ਹੋਰ ਕੁਝ ਨੀ ਚਾਹੀਦਾ…ਸਿਰਫ ਪੰਜ-ਕੂ ਸੌ ਦੇ ਕਰੀਬ ਬਰਾਤੀਆਂ ਦੀ ਚੰਗੀ ਆਓ-ਭਗਤ ਹੋ ਜਾਵੇ..ਸ਼ਗਨ ਵਿਚ ਇੱਕ ਮੂੰਹ ਮੱਥੇ ਜਿਹੀ ਲੱਗਦੀ ਨਵੀਂ -ਨਕੋਰ ਏ ਸੀ ਕਾਰ ਤੇ ਇੱਕ ਬਵੰਜਾ ਇੰਚੀ ਟੀਵੀ ਮਿਲ ਜਾਵੇ।
ਬਾਕੀ ਕੁੜੀ ਤਾਂ ਅਸੀਂ ਤਿੰਨ ਕਪੜਿਆਂ ਵਿਚ ਹੀ ਲੈ ਜਾਣੀ ਏ।

ਉਹ ਕਾਗਜ਼ੀ ਕਾਰਵਾਈ ਮੁਕਾ ਕਾਹਲੀ ਨਾਲ ਬਾਹਰ ਨਿੱਕਲ ਆਟੋ ਰਿਕਸ਼ਾ ਸਟਾਰਟ ਕਰ ਰੇਲਵੇ ਸਟੇਸ਼ਨ ਨੂੰ ਹੋ ਤੁਰਿਆ। ਬੰਬਿਓਂ ਆਉਂਦੀ ਫਰੰਟੀਅਰ ਮੇਲ ਦੀਆਂ ਸਵਾਰੀਆਂ ਚੁੱਕਣ ਦਾ ਟਾਈਮ ਜੂ ਹੋ ਗਿਆ ਸੀ! ਟੇਸ਼ਨ ਵੱਲ ਨੂੰ ਤੁਰਿਆ ਜਾਂਦਾ ਸੋਚੀ ਜਾ ਰਿਹਾ ਸੀ ਕੇ ਇਹਨਾਂ ਮੌਕਿਆਂ ਤੇ ਧੀਆਂ ਦੀਆਂ ,,,,, ਜੰਮਦਾਤੀਆਂ ਦਾ ਜਿਉਂਦੇ ਹੋਣਾ ਕਿੰਨਾ ਜਰੂਰੀ ਹੁੰਦਾ ਹੈ। ਮਾਵਾਂ ਧੀਆਂ ਦੇ ਕਿੰਨੇ ਸਾਰੇ ਆਪਸੀ ਦੁੱਖ ਸੁੱਖ ਹੋਰ ਅਣਗਿਣਤ ਅਕਲਾਂ ਸਲਾਹਾਂ ਤੇ ਸਮਝਾਉਣ ਵਾਲੀਆਂ ਕਈ ਹੋਰ ਗੱਲਾਂ, ਮੇਰੇ ਨਾਲ ਤੇ ਹੁਣ ਅੱਖਾਂ ਮਿਲਾਉਣ ਤੋਂ ਵੀ ਝੱਕਦੀ ਏ ਜਿਉਣ ਜੋਗੀ।

 

 

ਦੂਜੇ ਪਾਸੇ ਸ਼ੋ-ਰੂਮ ਵਿਚ ਸਰਵਣ ਸਿੰਘ ਨੂੰ ਕਾਰ ਵੇਚਣ ਵਾਲੇ ਮਹਿਤਾ ਸਾਬ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਨਿਰੰਤਰ ਜਾਰੀ ਸੀ। ਪਰ ਵਿਚਾਰਾ ਮਹਿਤਾ ਸਾਬ ਵਿਕੀ ਹੋਈ ਕਾਰ ਦੇ ਕਮਿਸ਼ਨ ਨਾਲ ਨਿੱਕੀ ਧੀ ਦੀ ਟਯੂਸ਼ਨ ਦੀ ਫੀਸ ਦੇ ਹੋਏ ਬੰਦੋਬਸਤ ਕਰਕੇ ਰੱਬ ਦਾ ਲੱਖ ਲੱਖ ਸ਼ੁਕਰਾਨਾ ਕਰ ਰਹੇ ਸਨ !

ਪਰਿਵਾਰਿਕ ਮਜਬੂਰੀਆਂ ਦੇ ਵੱਸ ਪਏ ਤਲਵਾਰ ਦੀ ਧਾਰ ਤੇ ਤੁਰਦੇ ਹੋਏ ਦੋ ਬਾਪ ਰੋਜਾਨਾ ਵਾੰਗ ਅੱਜ ਫੇਰ ਜਿੰਦਗੀ ਦੇ ਸੰਘਰਸ਼ ਵਾਲੇ ਦੋ ਵੱਖੋ ਵੱਖ ਮੋਰਚਿਆਂ ਤੇ ਅਡੋਲ ਡਟੇ ਪਏ ਸਨ ! ਇੱਕ ਸਧਾਰਨ ਜਿਹੇ ਕੱਪੜੇ ਪਾਈ ਟੇਸ਼ਨ ਤੇ ਖਲੋਤਾ ਸਵਾਰੀਆਂ ਦਾ ਇੰਤਜਾਰ ਕਰ ਰਿਹਾ ਸੀ ਤੇ ਦੂਜਾ ਟਾਈ ਲਾਈ ਸ਼ੋ ਰੂਮ ਦੇ ਗੇਟ ਵੱਲ,,,,,,,,  ਤੱਕਦਾ ਹੋਇਆ ਆਪਣੇ ਗ੍ਰਾਹਕਾਂ ਦਾ। ਪਰ ਦੋਨਾਂ ਪਾਸੇ ਮੰਜਿਲ ਇੱਕੋ ਹੀ ਸੀ। ਅਖੀਰ ਨੂੰ ਇੱਕ ਦਿਨ ਬੇਗਾਨੀਆਂ ਹੋ ਜਾਣ ਵਾਲੀਆਂ ਵੇਹੜੇ ਖੇਡਦੀਆਂ ਰੌਣਕਾਂ ਦਾ ਸਿਰਜਿਆ ਹੋਇਆ ਸੁਨਹਿਰੀ ਭਵਿੱਖ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਹਾ ਹਾ ਆਹ ਚੁੱਟਕਲੇ ਪੜ ਕੇ ਹੱਸ ਹੱਸ ਢਿੱਡ ਦੁਖਣ ਲੱਗ ਜਾਵੇਗਾ

ਪੱਪੂ ਨੇ ਏਇਰਟੇਲ ਦੇ ਆਫਿਸ ਵਿੱਚ ਫੋਨ ਕੀਤਾ . ਇੱਕ ਕੁੜੀ ਨੇ ਫ਼ੋਨ ਚੁੱਕਿਆ… ਪੱਪੂ …

Leave a Reply

Your email address will not be published. Required fields are marked *

error: Content is protected !!