Breaking News
Home / ਤਾਜਾ ਜਾਣਕਾਰੀ / ਰਿਸ਼ਤੇਦਾਰੀ ਦਿਲਵਾ ਸਕਦੀ ਹੈ ਕੈਨੇਡਾ ‘ਚ ਨੌਕਰੀ ਦਾ ਵੱਡਾ ਮੌਕਾ, ਜਾਣੋ ਕਿਵੇਂ…ਪੂਰੀ ਜਾਣਕਾਰੀ ਲਈ ਫੋਟੋ ‘ਤੇ ਕਲਿੱਕ ਕਰੋ

ਰਿਸ਼ਤੇਦਾਰੀ ਦਿਲਵਾ ਸਕਦੀ ਹੈ ਕੈਨੇਡਾ ‘ਚ ਨੌਕਰੀ ਦਾ ਵੱਡਾ ਮੌਕਾ, ਜਾਣੋ ਕਿਵੇਂ…ਪੂਰੀ ਜਾਣਕਾਰੀ ਲਈ ਫੋਟੋ ‘ਤੇ ਕਲਿੱਕ ਕਰੋ

ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਕੈਨੇਡਾ ‘ਚ ਪੱਕਾ ਗਿਆ ਹੈ ਅਤੇ ਉੱਥੇ ਹੀ ਉਸ ਦੀ ਪੜ੍ਹਾਈ ਚੱਲ ਰਹੀ ਹੈ, ਤਾਂ ਹੁਣ ਨੌਕਰੀ ਲਈ,,,,,  ਸਭ ਤੋਂ ਵਧੀਆ ਮਹਿਕਮਾ ਮੰਨੇ ਜਾਂਦੇ ਸਿੱਖਿਆ ਵਿਭਾਗ ‘ਚ ਨੌਕਰੀ ਕਰਨ ਦਾ ਮੌਕਾ ਮਿਲ ਸਕਦਾ ਹੈ।

Image result for canada working

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਅਗਲੇ ਤਿੰਨ ਸਾਲਾਂ ‘ਚ ਸਿੱਖਿਆ ਪ੍ਰਣਾਲੀ ‘ਤੇ 681 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ 3,500 ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ, ਯਾਨੀ ਇਸ ਮਹਿਕਮੇ ‘ਚ ਜਾਣ ਲਈ ਤੁਹਾਡੇ ਕੋਲ ਵਧੀਆ ਮੌਕਾ ਹੋਵੇਗਾ। ਉੱਥੇ ਹੀ, ਬ੍ਰਿਟਿਸ਼ ਕੋਲੰਬੀਆ ‘ਚ ਰਹਿਣ ਦਾ ,,,,,, ਖਰਚ ਵੀ ਘੱਟ ਸਕਦਾ ਹੈ ਕਿਉਂਕਿ ਸਰਕਾਰ ਨੇ ਘੱਟ ਕਿਰਾਏ ‘ਤੇ ਦਿੱਤੇ ਜਾਣ ਵਾਲੇ ਘਰ ਬਣਾਉਣ ਦਾ ਵੀ ਫੈਸਲਾ ਕੀਤਾ ਹੈ।

Image result for canada working

ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਖੇਤੀਬਾੜੀ, ਨਿਰਮਾਣ, ਜੰਗਲਾਤ ਅਤੇ ਸਿਹਤ ਇੰਡਸਟਰੀਜ਼ ਦਾ ਗੜ੍ਹ ਹੈ, ਜਿੱਥੇ ਕੰਮ ‘ਚ ਮਹਾਰਤ ਅਤੇ ਸਿੱਖਿਆ ਦੇ ਹਿਸਾਬ ਨਾਲ ਲੋਕਾਂ ਨੂੰ ਨੌਕਰੀ ਕਰਨ ਦਾ ਮੌਕਾ ਮਿਲਦਾ ਹੈ। ਰੁਜ਼ਗਾਰ ਦੇ ਮੌਕੇ ਵਧਾਉਣ ਲਈ ਬੀ. ਸੀ. ਦੀ ਸਰਕਾਰ ਕਈ ਹੋਰ ਯੋਜਨਾਵਾਂ ਵੀ ਬਣਾ ਰਹੀ ਹੈ। ਇਸ ਦੇ ਇਲਾਵਾ ਸਰਕਾਰ ਕਾਮਿਆਂ ਦੀਆਂ ਦਿਹਾੜੀਆਂ ਵਧਾਉਣ ‘ਤੇ ਵਿਚਾਰ ਕਰ ਰਹੀ ਹੈ, ਤਾਂ ਕਿ ਉਹ ਆਪਣੇ ਖਰਚੇ ਆਸਾਨੀ ਨਾਲ ਪੂਰੇ ਕਰ ਸਕਣ।

Image result for canada working

ਸਿੱਖਿਆ ਦੇ ਖੇਤਰ ‘ਚ ਨੌਕਰੀ ਕਰਨ ਦੇ ਚਾਹਵਾਨਾਂ ਕੋਲ ਇਹ ਵੱਡਾ ਮੌਕਾ ਹੋਵੇਗਾ। ਸਰਕਾਰ ਨਵੀਂ ਭਰਤੀ ਲਈ ਜਲਦ ਹੀ ਨੋਟੀਫਿਕੇਸ਼ਨ ਵੀ ਜਾਰੀ ਕਰ ਸਕਦੀ ਹੈ। ਅਜਿਹੇ ‘ਚ ਨੌਜਵਾਨਾਂ ਕੋਲ ਮੌਕਾ ਹੈ ਕਿ ਉਹ ਟੀਚਰਜ਼ ਟਰੇਨਿੰਗ ਲੈ ਕੇ ਆਪਣੇ ਟੈਸਟ ਦੀ ਤਿਆਰ ਕਰ ਲੈਣ। ਮੰਗਲਵਾਰ ਨੂੰ ਬ੍ਰਿਟਿਸ਼ ਕੋਲੰਬੀਆ ਸਕੂਲ ਟਰੱਸਟੀ ਐਸੋਸੀਏਸ਼ਨ ਦੇ ,,,,,, ਮੁਖੀ ਨੇ ਕਿਹਾ ਕਿ ਸੂਬੇ ‘ਚ 3,500 ਅਧਿਅਪਾਕਾਂ ਦੀ ਲੋੜ ਹੈ ਕਿਉਂਕਿ ਸੂਬੇ ‘ਚ ਬਹੁਤ ਸਾਰੇ ਅਧਿਆਪਕ ਰਿਟਾਇਰ ਹੋਣ ਵਾਲੇ ਹਨ, ਜਿਨ੍ਹਾਂ ਦੀ ਥਾਂ ਨਵੇਂ ਅਧਿਆਪਕਾਂ ਦੀ ਜ਼ਰੂਰਤ ਹੋਵੇਗੀ।

Image result for canada working

ਸੂਬੇ ਦੇ ਸਿੱਖਿਆ ਮੰਤਰਾਲੇ ਮੁਤਾਬਕ ਬੀ. ਸੀ. ਦੇ 60 ਸਕੂਲਾਂ ‘ਚ ਭਰਤੀ ਜਾਰੀ ਰਹੇਗੀ। ਹਾਲਾਂਕਿ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਹੁਣ ਤਕ ਸਕੂਲਾਂ ‘ਚ ਕਿੰਨੇ ਅਧਿਆਪਕ ਰੱਖੇ ਜਾ ਚੁੱਕੇ ਹਨ ਅਤੇ ਹੋਰ ਕਿੰਨੀਆਂ ਸੀਟਾਂ ਖਾਲੀ ਹਨ। ਜਾਣਕਾਰੀ ਮੁਤਾਬਕ, ਬ੍ਰਿਟਿਸ਼ ਕੋਲੰਬੀਆ ‘ਚ ਲਗਭਗ 42,000 ਪਬਲਿਕ ਸਕੂਲ ਅਧਿਆਪਕ ਹਨ।

Image result for canada working

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਪੁੱਠੇ ਚੱਕਰਾਂ ‘ਚ ਫਸੀ ਪੰਜਾਬ ਪੁਲਸ ,ਲਗਾਏ ਗੰਭੀਰ ਦੋਸ਼ ਵਿਦਿਆਰਥਣ ਨੇ ……

ਪੁਲਸ ਅਕਸਰ ਹੀ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ …

Leave a Reply

Your email address will not be published. Required fields are marked *

error: Content is protected !!