Breaking News
Home / ਵਾਇਰਲ ਵੀਡੀਓ / ਕਰੋ ਦਰਸ਼ਨ ਗੁਰੂ ਨਾਨਕ ਦੇਵ ਜੀ ਦੇ ਅਨੋਖੇ ਵਸਤਰ ਚੋਲਾ ਸਾਹਿਬ ਦੇ .. ਸਾਰੀ ਸੰਗਤ ਨਾਲ ਸ਼ੇਅਰ ਕਰੋ

ਕਰੋ ਦਰਸ਼ਨ ਗੁਰੂ ਨਾਨਕ ਦੇਵ ਜੀ ਦੇ ਅਨੋਖੇ ਵਸਤਰ ਚੋਲਾ ਸਾਹਿਬ ਦੇ .. ਸਾਰੀ ਸੰਗਤ ਨਾਲ ਸ਼ੇਅਰ ਕਰੋ

ਇਤਿਹਾਸਿਕ ਸਥਾਨ ਡੇਰਾ ਬਾਬਾ ਨਾਨਕ ਵਿਖੇ ਗੁ. ਚੋਲਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ‘ਅੰਗ ਬਸਤਰ’ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੂਰ ਦੁਰੇਡੇ ਤੋਂ ਇਥੇ ਪੁੱਜਣ ਲੱਗੀਆਂ ਹਨ। ..ੲਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਦਾਸੀ ਦੇ ਲਿਬਾਸ ਉਤਾਰ ਕੇ ਸੰਸਾਰੀ ਕੱਪੜੇ ਪਹਿਨ ਕੇ ਜਿੱਥੇ ਖੇਤੀਬਾੜੀ ਦਾ ਕੰਮ ਕੀਤਾ, ਉਥੇ ੳੁਹ ਹੱਥੀਂ ਕਿਰਤ ਕਰਨ, ,,,,, ਵੰਡ ਛਕਣ ਅਤੇ ਨਾਮ ਜੱਪਣ ਦਾ ਉਪਦੇਸ਼ ਸਮੁੱਚੀ ਲੋਕਾਈ ਨੂੰ ਦਿੰਦੇ ਰਹੇ।ਇਥੇ ਗੁਰੂ ਜੀ ਨੇ ਆਪਣੇ ਜੀਵਨ ਦੇ ਅੰਤਲੇ 17 ਸਾਲ 5 ਮਹੀਨੇ 9 ਦਿਨ ਬਤੀਤ ਕੀਤੇ ਅਤੇ ਲੋਕਾਈ ਨੂੰ ਝੂਠੇ ਕਰਮ ਕਾਂਡਾਂ ਤੋਂ ਛੁਟਕਾਰਾ ਪਾਉਣ, ਹੱਥੀਂ ਕਿਰਤ ਦਾ ਹੋਕਾ ਦਿੱਤਾ। ਇਸੇ ਸਥਾਨ ‘ਤੇ ਗੁਰੂ ਜੀ 5 ਸਤੰਬਰ 1539 ਨੂੰ ਜੋਤੀ ਜੋਤ ਸਮਾ ਗਏ ਸਨ। ਤਵਾਰੀਖ ਗੁਰ ਖ਼ਾਲਸਾ ਵਿੱਚ ਗਿਆਨੀ ਗਿਆਨ ਸਿੰਘ ਨੇ ਦੱਸਿਆ ਹੈ ਕਿ, ‘ਗੁਰੂ ਮਹਾਰਾਜ ਦੇ ਪੜੋਤਿਆਂ ਧਰਮ ਚੰਦ ਅਤੇ ਮਿਹਰ ਚੰਦ ਨੇ ਦਰਿਆ ਰਾਵੀ ਤੋਂ ਉਰਾਰ ਸ਼ਹਿਰ ਡੇਹਰਾ ਬਾਬਾ ਨਾਨਕ ਵਸਾਇਆ। ਇੱਥੇ ਗੁਰੂ ਜੀ ਦੀ ,,,,,,, ਸਮਾਧ ਵੀ ਉਸਾਰੀ ਗਈ।’ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ 1960 ‘ਚ ਦੱਸਿਆ ਗਿਆ ਹੈ ਕਿ, ਡੇਹਰਾ ਬਾਬਾ ਨਾਨਕ ਵਿਖੇ ਇਸ ਦੁਹਰੇ ਗੁਰਦੁਆਰੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਅਤੇ ਇਸ ਦੇ ਨਾਮ ਗਿਆਰਾਂ ਸੌ ਵੀਹ ਘੁਮਾ ਜ਼ਮੀਨ ‘ਤੇ ਕੁੱਲ 32 ਸੌ ਰੁਪਏ ਸਾਲਾਨਾ ਜਗੀਰ ਲਗਾਈ। ਇੱਥੇ ਫੱਗਣ 20 ਨੂੰ ਚੋਲੇ ਦਾ ਮੇਲਾ ਤੇ ਵਿਸਾਖੀ ਮੇਲੇ ਲੱਗਦੇ ਹਨ। ਡਾ. ਕੁਲਵੰਤ ਸਿੰਘ ਖੋਖਰ ਦੀ ਕਿਤਾਬ ‘ਗੁਰੂ ਨਾਨਕ ਨਿਵਾਜਿਆ ਬਟਾਲਾ ‘ ’ਚ ਦੱਸਿਆ ਗਿਆ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਤਾਂ, ਉਸ ਵਕਤ ਦੇ ਉਥੋਂ ਦੇ ਹਾਕਮ ਅਸਮਾਇਲ ਸਫ਼ਵੀ ਨੇ ਇਹ ਚੋਲਾ ਗੁਰੂ ਜੀ ਨੂੰ ,,,,,,ਸਤਿਕਾਰ ਵਜੋਂ ਭੇਟ ਕੀਤਾ। ਜਿਸ ਉੱਪਰ 30 ਸੁਪਾਰੇ ਕੁਰਾਨ ਸ਼ਰੀਫ ਦੇ 7 ਅਰਬੀ ਫਾਰਸੀ ਭਾਵ 5 ਪ੍ਰਕਾਸ਼ ਦੇ ਅੱਖਰ ਉਕਰੇ ਹੋਏ ਹਨ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਤੋਂ ਬਾਅਦ ਆਖਰੀ ਅਵਸਥਾ ਸਮੇਂ ਆਪਣੇ ਪਰਿਵਾਰ ਸਹਿਤ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਪਹੁੰਚੇ ਤਾਂ ਉਨ੍ਹਾਂ ਉਦਾਸੀ ਬਾਣਾ ਉਤਾਰ ਕੇ ਸੰਸਾਰੀ ਬਸਤਰ ਪਹਿਨ ਲਏ। ਪਹਿਲੀ ਪਾਤਸ਼ਾਹੀ ਦੀ ਨੌਵੀਂ ਵੰਸਜ ‘ਚ ਕਾਬਲੀ ,,,,,,, ਮੱਲ ਬੇਦੀ ਹੋਏ, ਜੋ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਦੇ ਹੱਥਾਂ ਦਾ ਕੱਢਿਆ ਰੁਮਾਲ ਅਤੇ ਬਗਦਾਦ ਦੇ ਹਾਕਮ ਵੱਲੋਂ ਦਿੱਤਾ ਚੋਲਾ ਡੇਰਾ ਬਾਬਾ ਨਾਨਕ ਵਿਖੇ ਲੈ ਕੇ ਆਏ ਸਨ।

ਹੁਣ ਦੋਵੇਂ ਬਸਤਰ ਬਹੁਤ ਬਿਰਧ ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ ਪਹਿਲਾਂ-ਪਹਿਲ ਤਾਂ ਇਹੋ ਅੰਗ ਬਸਤਰ ਕਈ ,,,,,,, ਰੁਮਾਲਿਆਂ ਵਿੱਚ ਲਪੇਟ ਕੇ ਰੱਖੇ ਜਾਂਦੇ ਰਹੇ। ਹੁਣ ਅਜਿਹਾ ਨਹੀਂ ਹੈ, ਸਗੋਂ ਗੁਰੂ ਜੀ ਦੇ ਅੰਗ ਬਸਤਰਾਂ ਦੇ ਦਰਸ਼ਨ ਦੀਦਾਰੇ ਸ਼ਰਧਾਲੂਆਂ ਨੂੰ ਕਰਵਾਏ ਜਾਂਦੇ ਹਨ। ਇਹ ਅੰਗ ਬਸਤਰ ਸ਼ੀਸ਼ੇ ‘ਚ ਮੜ੍ਹੇ ਹੋਏ ਹਨ।

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਦੇਖੋ ਫਿਲਮ ਅਰਦਾਸ 2 ਦੇ ਸੈੱਟ ਤੇ ਗੁਰਪ੍ਰੀਤ ਘੁੱਗੀ ਅਤੇ ਸਰਦਾਰ ਸੋਹੀ ਦੀ ਲੜਾਈ ਚ ਗਿੱਪੀ ਆਏ ਵਿਚਾਲੇ ! ( ਵੀਡੀਓ )ਹੋਇਆ ਵਾਇਰਲ

ਗੁਰਪ੍ਰੀਤ ਘੁੱਗੀ ਅਤੇ ਸਰਦਾਰ ਸੋਹੀ ਦੋਵੇ ਮਸ਼ਹੂਰ ਐਕਟਰ ਨੇ ਤੇ ਦੋਵੇ ਹਰ ਇੱਕ ਫਿਲਮ ਚ …

Leave a Reply

Your email address will not be published. Required fields are marked *

error: Content is protected !!