Breaking News
Home / ਰਾਜਨੀਤੀ / ਛੋਟੇਪੁਰ ਤੇ ਗਾਂਧੀ ਜੀ ਵਾਪਸ ਆ ਜਾਓ : ਕੇਜਰੀਵਾਲ

ਛੋਟੇਪੁਰ ਤੇ ਗਾਂਧੀ ਜੀ ਵਾਪਸ ਆ ਜਾਓ : ਕੇਜਰੀਵਾਲ

ਵਾਪਸ ਆ ਜਾਓ ਕਿਓੰਕੇ ਹੁਣ ……

ਆਮ ਆਦਮੀ ਪਾਰਟੀ ਵਲੋਂ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਡਾ. ਧਰਮਵੀਰ ਗਾਂਧੀ ਨੂੰ ਪਾਰਟੀ ‘ਚ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਖੁਦ ਸੁੱਚਾ ਸਿੰਘ ਛੋਟੇਪੁਰ ਅਤੇ ਪਟਿਆਲਾ ਤੋਂ ਪਾਰਟੀ ਦੇ ਸਾਂਸਦ ਡਾ. ਧਰਮਵੀਰ ਗਾਂਧੀ ਨੂੰ ਪਾਰਟੀ ‘ਚ ਵਾਪਸ ਆਉਣ ਦੀ ਅਪੀਲ ਕੀਤੀ ਹੈ। ‘ਜਗ ਬਾਣੀ’ ਨਾਲ ਦਿੱਤੇ ਇੰਟਰਵਿਊ ਵਿਚ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਹ ਦੋਵਾਂ ਲੀਡਰਾਂ ਨੂੰ ਪਾਰਟੀ ਵਿਚ ਵਾਪਸ ਆਉਣ ਦੀ ਅਪੀਲ ਕਰਦੇ ਹਨ।

ਖੁਦ ਸੁੱਚਾ ਸਿੰਘ ਛੋਟੇਪੁਰ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਪਾਰਟੀ ਹਾਈ ਕਮਾਨ ਵਲੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਸਹਿ ਪ੍ਰ੍ਰਧਾਨ ਡਾ. ਬਲਵੀਰ ਸਿੰਘ ਸੋਮਵਾਰ ਸਵੇਰੇ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੀ ਮੋਹਾਲੀ ਰਿਹਾਇਸ਼ ‘ਤੇ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਨੂੰ ਪਾਰਟੀ ‘ਚ ਵਾਪਸ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਹਾਲਾਂਕਿ ਛੋਟੇਪੁਰ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢਿਆ ਗਿਆ ਸੀ, ਇਸ ਨੂੰ ਉਹ ਅਜੇ ਤਕ ਭੁੱਲੇ ਨਹੀਂ ਹਨ।

About admin

Check Also

SHO ਨੂੰ ਕੱਟਣਾ ਪਿਆ ਆਪਣੀ ਹੀ ਗੱਡੀ ਦਾ ਚਲਾਨ ਇਸ ਕਾਰਨ ਦੇਖੋ ..

ਮਲੇਰਕੋਟਲਾ: SHO ਰਾਜੇਸ਼ ਸੁਨੇਹੀ ਵਲੋਂ ਆਪਣੀ ਸਰਕਾਰੀ ਗੱਡੀ ਦਾ ਕੱਟਿਆ ਚਲਾਨ, ਕੀਤੀ ਮਿਸਾਲ ਪੇਸ਼, ਦੇਖੋ …

Leave a Reply

Your email address will not be published. Required fields are marked *

error: Content is protected !!