ਜਲੰਧਰ ‘ਚ ਦਿਨ-ਦਿਹਾੜੇ ਲੁੱਟ ਦੇ ਇਰਾਦੇ ਨਾਲ ਕਮਾਂਡੈਂਟ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪ੍ਰਾਈਮਰੀ ਸਕੂਲ ਦਕੋਹਾ ਦੇ ਕੋਲ ਰਹਿੰਦੇ ਪੀ. ਏ. ਪੀ. ‘ਚ ਕਮਾਂਡੈਂਟ ਸਰੀਨ ਕੁਮਾਰ ਪ੍ਰਭਾਕਰ ਦੇ ਘਰ ਦਿਨ-ਦਿਹਾੜੇ ਲੁਟੇਰੇ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਵਾਰਦਾਤ ਦੇ ਸਮੇਂ ਘਰ ‘ਚ ਸਰੀਨ ਪ੍ਰਭਾਕਰ ਦੀ ਮਾਂ ਸ਼ੀਲਾ ਰਾਣੀ (80) ਇਕੱਲੇ ਸਨ।
ਘਰ ‘ਚ ਦਾਖਲ ਹੋਏ ਲੁਟੇਰਿਆਂ ਨੇ ਸ਼ੀਲਾ ਰਾਣੀ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਅਤੇ ਉਨ੍ਹਾਂ ਦੇ ਕੰਨਾਂ ‘ਚ ਪਾਈਆਂ ਵਾਲੀਆਂ, ਇਕ ਸੋਨੇ ਦੀ ਚੂੜੀ ਅਤੇ ਅੰਗੂਠੀ ਉਤਾਰ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਪਾ ਕੇ ਡੀ. ਸੀ. ਪੀ. ਪਰਮਾਰ ਅਤੇ ਏ. ਡੀ. ਸੀ. ਪੀ. ਭੰਡਾਲ ਸਮੇਤ ਥਾਣਾ ਰਾਮਾ ਮੰਡੀ ਅਤੇ ਥਾਣਾ ਨੰਗਲ ਸ਼ਾਮਾ ਦੀ ਪੁਲਸ ਮੌਕੇ ‘ਤੇ ਪਹੁੰਚੀ।
ਮ੍ਰਿਤਕਾ ਸ਼ੀਲਾ ਰਾਣੀ ਦੀ ਲੜਕੀ ਨੇ ਦੱਸਿਆ ਕਿ ਉਸ ਦੀ ਮਾਂ ਘਰ ‘ਚ ਇਕੱਲੀ ਸੀ ਅਤੇ ਜਦੋਂ ਉਹ ਘਰ ਆਈ ਤਾਂ ਉਸ ਨੇ ਘਰ ‘ਚ ਖੂਨ ਨਾਲ ਲਥਪਥ ਮਾਂ ਦੀ ਲਾਸ਼ ਦੇਖੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਫੋਰੈਂਸਿਕ ਟੀਮ ਮਾਮਲੇ ਦੀ ਰਿਪੋਰਟ ਤਿਆਰ ਕਰ ਰਹੀ ਹੈ।
ਪੁਲਸ ਵੱਲੋਂ ਬਾਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕਤਲ ਕਿਸ ਨੇ ਕੀਤਾ ਹੈ, ਇਸ ਦੇ ਪਿੱਛੇ ਕੀ ਸਾਜ਼ਿਸ਼ ਹੋ ਸਕਦੀ ਹੈ, ਇਹ ਪੁਲਸ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਵੇਗਾ। ਸਰੀਨ ਇੰਚਾਰਜ ਇਸ ਤੋਂ ਪਹਿਲਾਂ ਸੀ. ਆਈ. ਡੀ. ‘ਚ ਏ. ਆਈ. ਜੀ ਦੇ ਅਹੁਦੇ ‘ਤੇ ਰਹਿ ਚੁੱਕੇ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ