Breaking News
Home / ਵਾਇਰਲ ਵੀਡੀਓ / 2 ਮਿੰਟ ਦੇਖਣਾ ਇਹਦੇ ਤਾ ਆਈਲੈਟਸ ਵਿੱਚੋ 10 ਚੋ 10 ਬੈਂਡ ਆਉਣ ਗੇ ……

2 ਮਿੰਟ ਦੇਖਣਾ ਇਹਦੇ ਤਾ ਆਈਲੈਟਸ ਵਿੱਚੋ 10 ਚੋ 10 ਬੈਂਡ ਆਉਣ ਗੇ ……

ਸਿੱਖਿਆ ਸਭ ਮਨੁੱਖ ਦੀ ਪਹਿਲੀ ਲੋੜ ਹੈ,,, ਆਮ ਲੋਕ ਪੜ੍ਹਨ-ਲਿਖਣ ਨੂੰ ਸਿੱਖਿਆ ਪ੍ਰਾਪਤ ਕਰਨੀ ਸਮਝਦੇ ਹਨ ਅਤੇ ਜੋ ਪੜ੍ਹਨਾ ਲਿਖਣਾ ਜਾਣਦਾ ਹੈ, ਉਸ ਨੂੰ ਸਿੱਖਿਅਤ ਕਹਿ ਦਿੰਦੇ ਹਨ। ਇਸ ਤਰ੍ਹਾਂ ਸਿੱਖਿਆ ਬੱਚੇ ਦੇ ਸਕੂਲ ਵਿੱਚ ਦਾਖਲ ਹੋਣ ਨਾਲ ਸ਼ੁਰੂ ਹੁੰਦੀ ਹੈ ਅਤੇ ਉਸ ਦੇ ਆਖਰੀ ਇਮਤਿਹਾਨ ਪਾਸ ਕਰਨ ਨਾਲ ਖਤਮ ਹੁੰਦੀ ਹੈ। ਸਿੱਖਿਆ ਦੇਣ ਲਈ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਪਾਠ ਪੜ੍ਹਾਏ ਜਾਂਦੇ ਹਨ….. ਪਰ ਇਹ ਸਿੱਖਿਆ ਦਾ ਸੀਮਤ ਅਰਥ ਹੈ। ਵਿਸਤ੍ਰਿਤ ਅਰਥ ਵਿੱਚ ਸਿੱਖਿਆ ਵਿਅਕਤੀ ਦੇ ,,,,,,  ਜਨਮ ਨਾਲ ਆਰੰਭ ਹੁੰਦੀ ਹੈ ਅਤੇ ਉਹ ਜ਼ਿੰਦਗੀ ਭਰ ਕੁੱਝ ਨਾ ਕੁੱਝ ਸਿਖਦਾ ਰਹਿੰਦਾ ਹੈ, ਜਿਵੇਂ ਜ਼ਾਕਿਰ ਹੁਸੈਨ ਨੇ ਕਿਹਾ ਸੀ ਕਿ ਸਿੱਖਿਆ ਸਮੁੱਚੀ ਜ਼ਿੰਦਗੀ ਦਾ ਕਾਰਜ ਹੈ…… ਵਾਹ ਵਾਹ ਬਹੁਤ ਸੋਹਣੀ ਵੀਡੀਓ ਹੈ

ਇਹ ਜਨਮ ਤੋਂ ਆਰੰਭ ਹੋ ਕੇ ਮੌਤ ਦੇ ਅੰਤਮ ਪਲ ਤੱਕ ਜਾਰੀ ਰਹਿੰਦਾ ਹੈ। ਜ਼ਿੰਦਗੀ ਦਾ ਹਰ ਅਨੁਭਵ ਹੀ ਸਿੱਖਿਆ ਦਿੰਦਾ ਹੈ, ਜਿਵੇਂ ਜੇ ਕਿਸੇ ਵਿਅਕਤੀ ਨੂੰ ਮੱਛਰ ਕੱਟਦਾ ਹੈ ਥਾਂ ਉਹ ਇਸ ਅਨੁਭਵ ਤੋਂ ਸਿੱਖਦਾ ਹੈ ਕਿ ਮੱਛਰਦਾਨੀ ਲਾ ਕੇ ਸੌਣਾ ਚਾਹੀਦਾ ਹੈ ਜਾਂ ਕਮਰਿਆਂ ਵਿੱਚ ਫਲਿੱਟ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਜ਼ਿੰਦਗੀ ਤੇ ਸਿੱਖਿਆ ਇੱਕ ਦੂਜੇ ਵਿੱਚ ਰਲਗਡ ਹੋਏ ਹਨ। ਲਾਜ ਨੇ ਠੀਕ ਹੀ ਆਖਿਆ ਸੀ, ‘‘ਜ਼ਿੰਦਗੀ ਸਿੱਖਿਆ ਹੈ ਤੇ ਸਿੱਖਿਆ ਜ਼ਿੰਦਗੀ। ਸਿੱਖਿਆ ਤਿੰਨ ਤਰ੍ਹਾਂ ਦੀ ਹੈ ਰਸਮੀ, ਗੈਰ-ਰਸਮੀ ਤੇ ਅਣ-ਰਸਮੀ। ਰਸਮੀ ਸਿੱਖਿਆ ਕਿਸੇ ਖਾਸ ਉਦੇਸ਼ ਨੂੰ ਸਾਹਮਣੇ ਰੱਖ ਕੇ, ਚੇਤਨ ਤੌਰ ’ਤੇ ਸੋਚ ਸਮਝ ਕੇ ਕੀਤੇ ਯਤਨਾਂ ਨਾਲ ਦਿੱਤੀ ਜਾਂਦੀ ਹੈ।ਇਸ ਵਿੱਚ ਪਾਠਕ੍ਰਮ ਪੜ੍ਹਾਉਣ ਦੀਆਂ ਵਿਧੀਆਂ, ਮੁਲਾਂਕਣ ਦੇ ਢੰਗ ਆਦਿ ਸਭ ਨਿਸ਼ਚਿਤ ਹੁੰਦੇ ਹਨ। ਸਾਡੇ ਸਕੂਲਾਂ ਕਾਲਜਾਂ ਵਿੱਚ ਦਿੱਤੀ ਜਾਂਦੀ ਸਿੱਖਿਆ ਰਸਮੀ ਸਿੱਖਿਆ ਅਖਵਾਉਂਦੀ ਹੈ। ਗੈਰ-ਰਸਮੀ ਸਿੱਖਿਆ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕਰਨੇ ਪੈਂਦੇ, ਜਿਵੇਂ ਇੱਕ ਵਿਅਕਤੀ ਉਦੋ ਗੈਰ-ਰਸਮੀ ਸਿੱਖਿਆ ਪ੍ਰਾਪਤ ਕਰ ਰਿਹਾ ਹੁੰਦਾ ਹੈ,,,,,,,,  ਜਦ ਉਸ ਦੇ ਸੜਕ ’ਤੇ ਗਲਤ ਪਾਸੇ ਚੱਲਦਿਆਂ ਕੋਈ ਹੋਰ ਵਿਅਕਤੀ ਉਸ ਨੂੰ ਰੋਕ ਕੇ ਸਮਝਾਉਂਦਾ ਹੈ ਕਿ ਉਸ ਨੂੰ ਕਿਸ ਪਾਸੇ ਚੱਲਣਾ ਚਾਹੀਦਾ ਹੈ। ਅਣ-ਰਸਮੀ ਸਿੱਖਿਆ ਉਨ੍ਹਾਂ ਵਿਅਕਤੀਆਂ ਲਈ ਹੈ ਜਿਹੜੇ ਕਿਸੇ ਕਾਰਨ ਸਕੂਲਾਂ, ਕਾਲਜਾਂ ਵਿੱਚ ਰਸਮੀ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ। ਇਸ ਤਰ੍ਹਾਂ ਦੀ ਸਿੱਖਿਆ ਦੇ ਉਦੇਸ਼, ਪਾਠਕ੍ਰਮ, ਮੁਲਾਂਕਣ ਵਿਧੀਆਂ ਆਦਿ ਤਾਂ ਨਿਸ਼ਚਤ ਹੁੰਦੇ ਹਨ, ਪਰ ਵਿਅਕਤੀ ਆਪਣੀ ਸੁਵਿਧਾ ਅਨੁਸਾਰ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਇਉਂ ਉਨ੍ਹਾਂ ਦੇ ਕੰਮਕਾਰ ਵਿੱਚ ਰੁਕਾਵਟ ਨਹਂੀਂ ਪੈਂਦੀ। ਇਹ ਵਿਸ਼ੇਸ਼ ਕਰਕੇ ਪੱਤਰਚਾ ਕੋਰਸਾਂ ਰਾਹੀਂ ਦੱਤੀ ਜਾਂਦੀ ਹੈ।

ਸਰਕਾਰੀ ਸਕੂਲ ਕਲੇਰ ਕਲਾ (ਗੁਰਦਾਸਪੁਰ) ਦੀ ਵਿਦਿਆਰਥਣ

Posted by ਖੁੰਡ ਚਰਚਾ=Punjab on Saturday, July 28, 2018

ਭਾਵੇਂ ਸਿੱਖਿਆ ਦੀਆਂ ਤਿੰਨੇ ਕਿਸਮਾਂ ਆਪਣੇ ਆਪਣੇ ਤੌਰ ’ਤੇ ਮਹੱਤਵਪੂਰਨ ਹਨ, ਪਰ ਇਨ੍ਹਾਂ ਵਿੱਚੋਂ ਯੋਜਨਾਬੱਧ ਢੰਗ ਨਾਲ ਦਿੱਤੀ ਜਾਣ ਕਰਕੇ ਰਸਮੀ ਸਿੱਖਿਆ ਸਭ ਤੋਂ ਵੱਧ ਮਹੱਤਵਪੂਰਨ ਹੈ ਅਤੇ ਹੁਣ ਤਾਂ ਅਣ-ਰਸਮੀ ਸਿੱਖਿਆ ਦਾ ਮਹੱਤਵ ਵੀ ਲਗਾਤਾਰ ਵੱਧ ਰਿਹਾ ਹੈ। ਬਹੁਤ ਪੁਰਾਣੇ ਸਮੇਂ ਤੋਂ ਹੀ ਸਿੱਖਿਆ ਦੀ ਮਹੱਤਤਾ ਮਹਿਸੂਸ ਕੀਤੀ ਜਾ ਰਹੀ ਹੈ। ਵਿਕਸਿਤ ਤੇ ਸੱਭਿਅ ਸਮਾਜ ਲਈ ਸਿੱਖਿਆ ਬੇਹੱਦ ਜ਼ਰੂਰੀ ਹੈ ਅਤੇ ਪੜ੍ਹੇ-ਲਿਖੇ ਵਿਅਕਤੀਆਂ ਤੋਂ ਬਿਨਾਂ ਤਾਂ ਸਮਾਜ ਦਾ ਕਾਰਜ ਸੰਚਾਲਨ ਹੀ ਸੰਭਵ ਨਹੀਂ। ਪ੍ਰਸਿੱਧ ਯੂਨਾਨੀ ਦਾਰਸ਼ਨਿਕ ਅਰਸਤੂ ਨੇ ਕਿਹਾ ਸੀ ਕਿ ਪੜ੍ਹੇ ਲਿਖੇ ਵਿਅਕਤੀ ਅਨਪੜ੍ਹਾਂ ਤੋਂ ਓਨੇ ਹੀ ਚੰਗੇ ਹਨ ਜਿੰਨੇ ਜਿਉਂਦੇ ਮਰਿਆਂ ਤੋਂ। ਸਿੱਖਿਆ ਦੀ ਐਨੀ ਮਹੱਤਤਾ ਹੋਣ ਕਰਕੇ ਹੀ ਦੁਨੀਆਂ ਭਰ ਦੇ ਮੁਲਕਾਂ ਵਿੱਚ ਇਸ ਨੂੰ ਲਾਜਮੀ ਕਰਾਰ ਦਿੱਤਾ ਗਿਆ ਹੈ। ਅਮਰੀਕਨ ਸਿੱਖਿਆ,,,,,,,  ਸ਼ਾਸਤਰੀ ਪੈਸਟਾਲੋਜੀ ਦੇ ਵਿਚਾਰ ਵਿੱਚ, ਸਿੱਖਿਆ ਸਾਡਾ ਜਨਮ ਸਿੱਧ ਅਧਿਕਾਰ ਹੈ ਅਤੇ ਸਮਾਜ ਦੀ ਜ਼ਿੰਮੇਵਾਰੀ ਹੈ ਕਿ ਸਾਡੇ ਲਈ ਸਿੱਖਿਆ ਦਾ ਪ੍ਰਬੰਧ ਕਰੇ।

ਭਾਰਤ ਦੇ ਸੰਵਿਧਾਨ ਵਿੱਚ (ਜੋ 1950 ਵਿੱਚ ਬਣਿਆ) ਲਿਖਿਆ ਗਿਆ ਸੀ ਕਿ ਦਸ ਵਰ੍ਹਿਆਂ ਦੇ ਅੰਦਰ-ਅੰਦਰ ਚੌਦਾਂ ਸਾਲ ਤੱਕ ਦੀ ਉਮਰ ਦੇ ਲੜਕੇ, ਲੜਕੀਆਂ ਲਈ ਸਿੱਖਿਆ ਮੁਫਤ ਤੇ ਲਾਜਮੀ ਕਰ ਦਿੱਤੀ ਜਾਵੇਗੀ, ਪਰ 1986 ਵਿੱਚ ਵੀ ਸਿੱਖਿਆ ਤੇ ਕੌਮੀ ਨੀਤੀ ਬਣਾਉਣ ਲਗਿਆਂ ਸਰਕਾਰ ਨੇ ਮੰਨਿਆ ਕਿ ਅਜੇ ਵੀ ਪ੍ਰਾਇਮਰੀ ਪੱਧਰ ’ਤੇ 93.4 ਫੀਸਦੀ ਬੱਚੇ ਹੀ ਸਕੂਲਾਂ ਵਿੱਚ ਪੜ੍ਹਦੇ ਹਨ। ਖੈਰ ਜਿਹੜੇ ਵਿਦਿਆਰਥੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ, ਉਨ੍ਹਾਂ ਵਿੱਚ ਇਸ ਗੱਲੋਂ ਬੇਹੱਦ ਨਿਰਾਸ਼ਾ ਹੈ ਕਿ ਉਨ੍ਹਾਂ ਦੀ ਪੜ੍ਹਾਈ ਨੇ ਉਨ੍ਹਾਂ ਨੂੰ ਕਿਸੇ ਸਿਰੇ ਨਹੀਂ ਲਗਾਉਣਾ। ਸਿੱਖਿਆ ਦੇ ਭਾਵੇਂ ਕਈ ਉਦੇਸ਼ ਹਨ-ਗਿਆਨ ਪ੍ਰਾਪਤੀ, ਸੱਭਿਆਚਾਰਕ, ਚਰਿੱਤਰ ਨਿਰਮਾਣ, ਰੁਜ਼ਗਾਰ ਪ੍ਰਾਪਤੀ ਆਦਿ ਪਰ ਆਮ ਤੌਰ ’ਤੇ ਰੁਜ਼ਗਾਰ ਪ੍ਰਾਪਤੀ ਦਾ ਉਦੇਸ਼ ਮੁੱਖ ਰੱਖ ,,,,, ਕੇ ਹੀ ਸਿੱਖਿਆ ਪ੍ਰਾਪਤ ਕੀਤੀ ਜਾਂਦੀ ਹੈ। ਪਿਛਲੇ ਸਮਿਆਂ ਵਿੱਚ ਜੇ ਕਿਸੇ ਨੇ ਪੜ੍ਹ ਲਿਖ ਕੇ ਹੱਟੀ ਪਾ ਲੈਣੀ ਤਾਂ ਲੋਕਾਂ ਨੇ ਵਿਅੰਗ ਕੱਸਣੇ … ਦੇਖੋ ਕਿਸਮਤ ਦਾ ਖੇਲ੍ਹ ..ਪੜ੍ਹੇ ਫਾਰਸੀ, ਵੇਚੇ ਤੇਲ।

ਉਦੋਂ ਹਰ ਪੜ੍ਹੇ ਲਿਖੇ ਨੂੰ ਨੌਕਰੀ ਮਿਲ ਜਾਂਦੀ ਸੀ। ਹੁਣ ਤਾਂ ਪੜ੍ਹਿਆ-ਲਿਖਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਣ ਕਰਕੇ (ਭਾਵੇਂ ਅਨਪੜ੍ਹਾਂ ਦੀ ਗਿਣਤੀ ਵੀ ਬਹੁਤ ਵਧੀ ਹੈ) ਨੌਕਰੀ ਕਿਸੇ ਕਿਸੇ ਨੂੰ ਹੀ ਮਿਲਦੀ ਹੈ। ਸੁਤੰਤਰਤਾ ਪ੍ਰਾਪਤੀ ਦੇ ਅਠਾਹਠ ਵਰ੍ਹਿਆਂ ਮਗਰੋਂ ਵੀ ਸਾਡੇ ਵਿੱਦਿਅਕ ਢਾਂਚੇ ਵਿੱਚ ਅਕਾਦਮਿਕ ਪੱਖ ’ਤੇ ਹੀ ਜ਼ੀਰੋ ਦਿੱਤਾ ਜਾਂਦਾ ਹੈ ਅਤੇ ਇਹ ਰੁਜ਼ਗਾਰ ਸਾਧਨਾਂ ਨਾਲ ਮੇਲ ਨਹੀਂ ਖਾਂਦਾ। ਸੋ ਇਸ ਗੱਲ ਦੀ ਅਤਿਅੰਤ ਲੋੜ ਹੈ ਕਿ ਇਸ ਵਿੱਚ ਇਨਕਲਾਬੀ ਤਬਦੀਲੀਆਂ ਲਿਆ ਕੇ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਵੇ ਜੋ ਉਨ੍ਹਾਂ ਲਈ ਰੋਜ਼ੀ ਕਮਾਉਣ ਵਿੱਚ ਸਹਾਈ ਸਿੱਧ ਹੋ ਸਕੇ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਦੇਖੋ ਫਿਲਮ ਅਰਦਾਸ 2 ਦੇ ਸੈੱਟ ਤੇ ਗੁਰਪ੍ਰੀਤ ਘੁੱਗੀ ਅਤੇ ਸਰਦਾਰ ਸੋਹੀ ਦੀ ਲੜਾਈ ਚ ਗਿੱਪੀ ਆਏ ਵਿਚਾਲੇ ! ( ਵੀਡੀਓ )ਹੋਇਆ ਵਾਇਰਲ

ਗੁਰਪ੍ਰੀਤ ਘੁੱਗੀ ਅਤੇ ਸਰਦਾਰ ਸੋਹੀ ਦੋਵੇ ਮਸ਼ਹੂਰ ਐਕਟਰ ਨੇ ਤੇ ਦੋਵੇ ਹਰ ਇੱਕ ਫਿਲਮ ਚ …

error: Content is protected !!