Breaking News
Home / ਤਾਜਾ ਜਾਣਕਾਰੀ / ਹੁਣੇ ਹੁਣੇ 16 ਸਾਲ ਦੇ ਬੱਚਿਆਂ ਲਈ ਆਈ ਵੱਡੀ ਖਬਰ ਸਕਰਕਾਰ ਨੇ ਕਰਤਾ ਐਲਾਨ ਹੁਣ ਤੋਂ…

ਹੁਣੇ ਹੁਣੇ 16 ਸਾਲ ਦੇ ਬੱਚਿਆਂ ਲਈ ਆਈ ਵੱਡੀ ਖਬਰ ਸਕਰਕਾਰ ਨੇ ਕਰਤਾ ਐਲਾਨ ਹੁਣ ਤੋਂ…

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣ 16 ਸਾਲ ਦੀ ਉਮਰ ‘ਚ ਹੀ ਬਣਾ ਸਕੋਗੇ ਡਰਾਈਵਿੰਗ ਲਾਈਸੈਂਸ, ਹੋਵੇਗੀ ਇਹ ਸ਼ਰਤ!

ਕੇਂਦਰ ਸਰਕਾਰ ਨੇ ਦੇਸ਼ ਦੇ ਕਰੋੜਾਂ ਨਾਬਾਲਗਾਂ ਦੀ ਬੇਫਿਕਰ ਹੋ ਕੇ ਸੜਕਾਂ ‘ਤੇ ਦੋ ਪਹੀਆ ਵਾਹਨਾਂ ਨੂੰ ਚਲਾਉਣ ਦੀ ਹਸਰਤ ਪੂਰੀ ਕਰ ਦਿੱਤੀ ਹੈ। ਹੁਣ 16 ਤੋਂ 18 ਸਾਲ ਦੇ ਨੌਜਵਾਨ ਵੀ ਦੋ ਪਹੀਆ ਵਾਹਨਾਂ ਦਾ ਡਰਾਈਵਿੰਗ ਲਾਈਸੈਂਸ (ਡੀ.ਐੱਲ.) ਬਣਵਾ ਸਕਣਗੇ। ਵਰਤਮਾਨ ‘ਚ 18 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਨੌਜਵਾਨ ਹੀ ਡੀ.ਐੱਲ. ਬਣਵਾ ਸਕਦੇ ਹਨ। ਨਵੇਂ ਨਿਯਮ ਲਾਗੂ ਹੋਣ ਨਾਲ ਮੋਟਰਸਾਈਕਲ, ਸਕੂਟਰ, ਸਕੂਟੀ ਆਦਿ ਦੋ ਪਹੀਆ ਵਾਹਨ ਨੌਜਵਾਨ ਚਲਾ ਸਕਣਗੇ।

ਮੀਡੀਆ ਰਿਪੋਰਟ ਮੁਤਾਬਕ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਇਸ ਲਈ ਛੇਤੀ ਅਧਿਸੂਚਨਾ ਜਾਰੀ ਕਰ ਸਕਦੀ ਹੈ। ਸ਼ਰਤ ਬਸ ਇਹ ਹੋਵੇਗੀ ਕਿ ਦੋ ਪਹੀਆ ਵਾਹਨ 50 ਸੀਸੀ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਇਸ ਦੇ ਨਾਲ ਵਾਹਨਾਂ ਦੀ ਜ਼ਿਆਦਾਤਰ ਰਫਤਾਰ ਵੀ ਤੈਅ ਹੋਵੇਗੀ। ਇਸ ਤਰ੍ਹਾਂ ਦੇ ਵਾਹਨਾਂ ਦੀ ਰਫਤਾਰ 70 ਕਿਲੋਮੀਟਰ ਪ੍ਰਤੀ ਘੰਟਾ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਵਾਹਨ ਦੀ ਇੰਜਣ ਸਮਰੱਥਾ 4.0 ਕਿਲੋਵਾਟ ਤੱਕ ਸੀਮਿਤ ਹੋਵੇਗੀ।

ਟਰਾਂਸਪੋਰਟ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਅਧਿਸੂਚਨਾ ਜਾਰੀ ਹੋਣ ਦੇ ਬਾਅਦ ਸੂਬਾ ਸਰਕਾਰ ਮੋਟਰ ਵਾਹਨ ਐਕਟ 1989 ਦੇ ਨਿਯਮਾਂ ‘ਚ ਬਦਲਾਅ ਕਰਕੇ ਨਾਬਾਲਗਾਂ ਦਾ ਡੀ.ਐੱਲ. ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ।


ਦੇਸ਼ ‘ਚ ਕਰੀਬ 20 ਲੱਖ ਟੀਨਏਜਰਸ ਨੂੰ ਜੋ ਲਾਈਸੈਂਸ ਦਿੱਤੇ ਜਾਂਦੇ ਹਨ ਉਸ ਲਾਈਸੈਂਸ ਨਾਲ 50 ਸੀਸੀ ਤੋਂ ਘੱਟ ਸਮਰੱਥਾ ਵਾਲੇ ਵਾਹਨਾਂ ਨੂੰ ਚਲਾਉਣ ਦੀ ਆਗਿਆ ਹੁੰਦੀ ਹੈ ਪਰ ਭਾਰਤ ‘ਚ ਬਿਨ੍ਹਾਂ ਗੇਅਰ ਵਾਲੇ ਵਾਹਨਾਂ ਨੂੰ ਦੇਖੀਏ ਤਾਂ ਸਾਰੇ 50 ਸੀਸੀ ਤੋਂ ਦੋਗੁਣੇ ਸਮਰੱਥਾ ਦੇ ਹੁੰਦੇ ਹਨ।

ਟਰਾਂਸਪੋਰਟ ਮੰਤਰਾਲੇ ਬਾਜ਼ਾਰ ਉਤਾਰੇਗਾ ਇਲੈਕਟ੍ਰਿਕ ਵਾਹਨ
ਸੜਕ ਅਤੇ ਟਰਾਂਸਪੋਰਟ ਮੰਤਰਾਲੇ ਬਹੁਤ ਛੇਤੀ 50 ਸੀਸੀ ਸਮਰੱਥਾ ਵਾਲੇ ਇਲੈਕਟ੍ਰਿਕ ਵਾਹਨ ਬਾਜ਼ਾਰ ‘ਚ ਉਤਾਰਨ ਦੀ ਤਿਆਰੀ ਕਰ ਰਿਹਾ ਹੈ। ਇਹ ਵਾਹਨ ਟੀਨਏਜਰਸ ਨੂੰ ਧਿਆਨ ‘ਚ ਰੱਖ ਕੇ ਬਣਾਏ ਜਾ ਰਹੇ ਹਨ। ਇਨ੍ਹਾਂ ਵਾਹਨਾਂ ਦੀ ਜ਼ਿਆਦਾਤਰ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ।

About admin

Check Also

ਇਸ ਮਸ਼ਹੂਰ ਪੰਜਾਬੀ ਗਾਇਕ ਦੇ ਪਿਟਬੁਲ ਨੇ ਨੋਚਿਆ ਆਦਮੀ ਨੂੰ,ਫਿਰ ਗਾਇਕ ਕਹਿੰਦਾ ਅਖੇ ਮੈਂ…..

ਭੋਗਪੁਰ— ਮਸ਼ਹੂਰ ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ …

error: Content is protected !!